ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 459
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਉਠਿਵੰਞੁਵਟਾਊੜਿਆਤੈਕਿਆਚਿਰੁਲਾਇਆ॥
ਹੇ ਭੋਲੇ ਰਾਹੀ (ਜੀਵ)! ਉੱਠ, ਤੁਰ (ਤਿਆਰ ਹੋ)। ਤੂੰ ਕਿਉਂ ਚਿਰ ਲਾ ਰਿਹਾ ਹੈਂ?
Rise up and go forth, O traveller; why do you delay?
उठि वंञु वटाऊड़िआ तै किआ चिरु लाइआ ॥
LINE 03
ਮੁਹਲਤਿਪੁੰਨੜੀਆਕਿਤੁਕੂੜਿਲੋਭਾਇਆ॥
ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾ ਪੂਰਾ ਹੋ ਰਿਹਾ ਹੈ। ਤੂੰ ਕਿਸ ਠੱਗੀ ਵਿਚ ਫਸਿਆ ਹੋਇਆ ਹੈਂ?
Your allotted time is now complete - why are you engrossed in falsehood?
मुहलति पुंनड़ीआ कितु कूड़ि लोभाइआ ॥
LINE 04
ਕੂੜੇਲੁਭਾਇਆਧੋਹੁਮਾਇਆਕਰਹਿਪਾਪਅਮਿਤਿਆ॥
(ਧਿਆਨ ਕਰ, ਇਹ) ਮਾਇਆ (ਨਿਰਾ) ਧੋਖਾ ਹੈ (ਤੂੰ ਇਸ ਦੀ) ਠੱਗੀ ਵਿਚ ਫਸਿਆ ਹੋਇਆ ਹੈਂ, ਤੇ ਬੇਅੰਤ ਪਾਪ ਕਰੀ ਜਾ ਰਿਹਾ ਹੈਂ।
You desire that which is false; deceived by Maya, you commit innumerable sins.
कूड़े लुभाइआ धोहु माइआ करहि पाप अमितिआ ॥
LINE 05
ਤਨੁਭਸਮਢੇਰੀਜਮਹਿਹੇਰੀਕਾਲਿਬਪੁੜੈਜਿਤਿਆ॥
ਇਹ ਸਰੀਰ (ਆਖ਼ਰ) ਮਿੱਟੀ ਦੀ ਢੇਰੀ (ਹੋ ਜਾਏਗਾ), ਜਮ ਨੇ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।
Your body shall become a pile of dust; the Messenger of Death has spotted you, and will conquer you.
तनु भसम ढेरी जमहि हेरी कालि बपुड़ै जितिआ ॥
LINE 06
ਮਾਲੁਜੋਬਨੁਛੋਡਿਵੈਸੀਰਹਿਓਪੈਨਣੁਖਾਇਆ॥
(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।
Abandoning your wealth and youth, you will have to leave, without any food or clothing.
मालु जोबनु छोडि वैसी रहिओ पैनणु खाइआ ॥
LINE 07
ਨਾਨਕਕਮਾਣਾਸੰਗਿਜੁਲਿਆਨਹਜਾਇਕਿਰਤੁਮਿਟਾਇਆ੧॥॥
ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥
O Nanak, only your actions shall go with you; the consequences of your actions cannot be erased. ||1||
नानक कमाणा संगि जुलिआ नह जाइ किरतु मिटाइआ ॥१॥
LINE 08
ਫਾਥੋਹੁਮਿਰਗਜਿਵੈਪੇਖਿਰੈਣਿਚੰਦ੍ਰਾਇਣੁ॥
ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,
Like the deer, captured on a moon-lit night,
फाथोहु मिरग जिवै पेखि रैणि चंद्राइणु ॥
LINE 09
ਸੂਖਹੁਦੂਖਭਏਨਿਤਪਾਪਕਮਾਇਣੁ॥
(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।
so does the constant commission of sins turn pleasure into pain.
सूखहु दूख भए नित पाप कमाइणु ॥
LINE 10
ਪਾਪਾਕਮਾਣੇਛਡਹਿਨਾਹੀਲੈਚਲੇਘਤਿਗਲਾਵਿਆ॥
ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।
The sins you have committed shall not leave you; placing the noose around your neck, they shall lead you away.
पापा कमाणे छडहि नाही लै चले घति गलाविआ ॥
LINE 11
ਹਰਿਚੰਦਉਰੀਦੇਖਿਮੂਠਾਕੂੜੁਸੇਜਾਰਾਵਿਆ॥
ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।
Beholding an illusion, you are deceived, and on your bed, you enjoy a false lover.
हरिचंदउरी देखि मूठा कूड़ु सेजा राविआ ॥
LINE 12
ਲਬਿਲੋਭਿਅਹੰਕਾਰਿਮਾਤਾਗਰਬਿਭਇਆਸਮਾਇਣੁ॥
ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।
You are intoxicated with greed, avarice and egotism; you are engrossed in self-conceit.
लबि लोभि अहंकारि माता गरबि भइआ समाइणु ॥
LINE 13
ਨਾਨਕਮ੍ਰਿਗਅਗਿਆਨਿਬਿਨਸੇਨਹਮਿਟੈਆਵਣੁਜਾਇਣੁ੨॥॥
ਹੇ ਨਾਨਕ! (ਆਖ-) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥
O Nanak, like the deer, you are being destroyed by your ignorance; your comings and goings shall never end. ||2||
नानक म्रिग अगिआनि बिनसे नह मिटै आवणु जाइणु ॥२॥
LINE 14
ਮਿਠੈਮਖੁਮੁਆਕਿਉਲਏਓਡਾਰੀ॥
(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।
The fly is caught in the sweet candy - how can it fly away?
मिठै मखु मुआ किउ लए ओडारी ॥
LINE 15
ਹਸਤੀਗਰਤਿਪਇਆਕਿਉਤਰੀਐਤਾਰੀ॥
(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।
The elephant has fallen into the pit - how can it escape?
हसती गरति पइआ किउ तरीऐ तारी ॥
LINE 16
ਤਰਣੁਦੁਹੇਲਾਭਇਆਖਿਨਮਹਿਖਸਮੁਚਿਤਿਨਆਇਓ॥
(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।
It shall be so difficult to swim across, for one who does not remember the Lord and Master, even for an instant.
तरणु दुहेला भइआ खिन महि खसमु चिति न आइओ ॥
LINE 17
ਦੂਖਾਸਜਾਈਗਣਤਨਾਹੀਕੀਆਅਪਣਾਪਾਇਓ॥
ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।
His sufferings and punishments are beyond reckoning; he receives the consequences of his own actions.
दूखा सजाई गणत नाही कीआ अपणा पाइओ ॥
LINE 18
ਗੁਝਾਕਮਾਣਾਪ੍ਰਗਟੁਹੋਆਈਤਉਤਹਿਖੁਆਰੀ॥
ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।
His secret deeds are exposed, and he is ruined here and hereafter.
गुझा कमाणा प्रगटु होआ ईत उतहि खुआरी ॥
LINE 19
ਨਾਨਕਸਤਿਗੁਰਬਾਝੁਮੂਠਾਮਨਮੁਖੋਅਹੰਕਾਰੀ੩॥॥
ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥
O Nanak, without the True Guru, the self-willed egotistical manmukh is defrauded. ||3||
नानक सतिगुर बाझु मूठा मनमुखो अहंकारी ॥३॥
LINE 20
ਹਰਿਕੇਦਾਸਜੀਵੇਲਗਿਪ੍ਰਭਕੀਚਰਣੀ॥
ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
The Lord's slaves live by holding on to God's feet.
हरि के दास जीवे लगि प्रभ की चरणी ॥
LINE 21
ਕੰਠਿਲਗਾਇਲੀਏਤਿਸੁਠਾਕੁਰਸਰਣੀ॥
ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।
The Lord and Master embraces those who seek His Sanctuary.
कंठि लगाइ लीए तिसु ठाकुर सरणी ॥
LINE 22
ਬਲਬੁਧਿਗਿਆਨੁਧਿਆਨੁਅਪਣਾਆਪਿਨਾਮੁਜਪਾਇਆ॥
ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।
He blesses them with power, wisdom, knowledge and meditation; He Himself inspires them to chant His Name.
बल बुधि गिआनु धिआनु अपणा आपि नामु जपाइआ ॥
LINE 23
ਸਾਧਸੰਗਤਿਆਪਿਹੋਆਆਪਿਜਗਤੁਤਰਾਇਆ॥
ਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
He Himself is the Saadh Sangat, the Company of the Holy, and He Himself saves the world.
साधसंगति आपि होआ आपि जगतु तराइआ ॥
LINE 24
ਰਾਖਿਲੀਏਰਖਣਹਾਰੈਸਦਾਨਿਰਮਲਕਰਣੀ॥
ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,
The Preserver preserves those whose actions are always pure.
राखि लीए रखणहारै सदा निरमल करणी ॥
LINE 25
ਨਾਨਕਨਰਕਿਨਜਾਹਿਕਬਹੂੰਹਰਿਸੰਤਹਰਿਕੀਸਰਣੀ੪੨੧੧॥॥॥॥
ਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥
O Nanak, they never have to go to hell; the Lord's Saints are under the Lord's Protection. ||4||2||11||
नानक नरकि न जाहि कबहूं हरि संत हरि की सरणी ॥४॥२॥११॥
GURBANI.WORLD