LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਵਾਰਿਵਾਰਉਅਨਿਕਡਾਰਉ॥
ਹੇ ਸਖੀ! ਮੈਂ (ਹੋਰ) ਅਨੇਕਾਂ (ਸੁਖ) ਵਾਰਦੀ ਹਾਂ, ਸਦਕੇ ਰਹਿੰਦੀ ਹਾਂ-
Countless times, I am a sacrifice, a sacrifice
वारि वारउ अनिक डारउ ॥
LINE 03
ਸੁਖੁਪ੍ਰਿਅਸੁਹਾਗਪਲਕਰਾਤ੧॥॥ਰਹਾਉ॥
(ਪਤਿਬ੍ਰਤਾ ਇਸਤ੍ਰੀ ਵਾਂਗ) ਮੈਂ ਪਿਆਰੇ ਪ੍ਰਭੂ-ਪਤੀ ਦੇ ਸੁਹਾਗ ਦੀ ਰਾਤ ਦੇ ਸੁਖ ਤੋਂ (ਸਭ ਕੁਝ ਵਾਰਨ ਵਾਸਤੇ ਤਿਆਰ ਹਾਂ) ॥੧॥ ਰਹਾਉ ॥
to that moment of peace, on that night when I was joined with my Beloved. ||1||Pause||
सुखु प्रिअ सुहाग पलक रात ॥१॥ रहाउ ॥
LINE 04
ਕਨਿਕਮੰਦਰਪਾਟਸੇਜਸਖੀਮੋਹਿਨਾਹਿਇਨਸਿਉਤਾਤ੧॥॥
ਹੇ ਸਹੇਲੀਏ! ਸੋਨੇ ਦੇ ਮਹਲ ਅਤੇ ਰੇਸ਼ਮੀ ਕਪੜਿਆਂ ਦੀ ਸੇਜ-ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ ਹੈ ॥੧॥
Mansions of gold, and beds of silk sheets - O sisters, I have no love for these. ||1||
कनिक मंदर पाट सेज सखी मोहि नाहि इन सिउ तात ॥१॥
LINE 05
ਮੁਕਤਲਾਲਅਨਿਕਭੋਗਬਿਨੁਨਾਮਨਾਨਕਹਾਤ॥
ਹੇ ਨਾਨਕ! ਮੋਤੀ, ਹੀਰੇ (ਮਾਇਕ ਪਦਾਰਥਾਂ ਦੇ) ਅਨੇਕਾਂ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾ (ਆਤਮਕ) ਮੌਤ (ਦਾ ਕਾਰਨ) ਹਨ।
Pearls, jewels and countless pleasures, O Nanak, are useless and destructive without the Naam, the Name of the Lord.
मुकत लाल अनिक भोग बिनु नाम नानक हात ॥
LINE 06
ਰੂਖੋਭੋਜਨੁਭੂਮਿਸੈਨਸਖੀਪ੍ਰਿਅਸੰਗਿਸੂਖਿਬਿਹਾਤ੨੩੪੨॥॥॥॥
(ਇਸ ਵਾਸਤੇ) ਹੇ ਸਹੇਲੀਏ! ਰੁੱਖੀ ਰੋਟੀ (ਖਾਣੀ, ਅਤੇ) ਭੁੰਞੇ ਸੌਣਾ (ਚੰਗਾ ਹੈ ਕਿਉਂਕਿ) ਪਿਆਰੇ, ਪ੍ਰਭੂ ਦੀ ਸੰਗਤ ਵਿਚ ਜ਼ਿੰਦਗੀ ਸੁਖ ਵਿਚ ਬੀਤਦੀ ਹੈ ॥੨॥੩॥੪੨॥
Even with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42||
रूखो भोजनु भूमि सैन सखी प्रिअ संगि सूखि बिहात ॥२॥३॥४२॥
GURBANI.WORLD