ਕਾਨੜਾ ਮਹਲਾ ੫ ॥

ਰਾਗੁ ਕਾਨੜਾ ਗੁਰੂ ਅਰਜਨ ਦੇਵ ਜੀ ਅੰਗ 1306
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
LINE 02
ਅਹੰਤੋਰੋਮੁਖੁਜੋਰੋ
ਹੇ ਸਖੀ! (ਸਾਧ ਸੰਗਤ ਵਿਚ) ਮਿਲ ਬੈਠਿਆ ਕਰ (ਸਾਧ ਸੰਗਤ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਦੂਰ ਕਰ।
Give up your ego, and turn your face to God.
अहं तोरो मुखु जोरो ॥
LINE 03
ਗੁਰੁਗੁਰੁਕਰਤਮਨੁਲੋਰੋ
ਹੇ ਸਹੇਲੀ! ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਂਦਿਆਂ (ਆਪਣੇ) ਮਨ ਨੂੰ ਖੋਜਿਆ ਕਰ,
Let your yearning mind call out, "Guru, Guru".
गुरु गुरु करत मनु लोरो ॥
LINE 04
ਪ੍ਰਿਅਪ੍ਰੀਤਿਪਿਆਰੋਮੋਰੋ॥॥ਰਹਾਉ
(ਇਸ ਤਰ੍ਹਾਂ ਆਪਣੇ ਮਨ ਨੂੰ) ਪਿਆਰੇ ਪ੍ਰਭੂ ਦੀ ਪ੍ਰੀਤ ਵਲ ਪਰਤਾਇਆ ਕਰ ॥੧॥ ਰਹਾਉ ॥
My Beloved is the Lover of Love. ||1||Pause||
प्रिअ प्रीति पिआरो मोरो ॥१॥ रहाउ ॥
LINE 05
ਗ੍ਰਿਹਿਸੇਜਸੁਹਾਵੀਆਗਨਿਚੈਨਾਤੋਰੋਰੀਤੋਰੋਪੰਚਦੂਤਨਸਿਉਸੰਗੁਤੋਰੋ॥॥
ਹੇ ਸਹੇਲੀ! (ਸਾਧ ਸੰਗਤ ਵਿਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ) (ਕਾਮਾਦਿਕ) ਪੰਜ ਵੈਰੀਆਂ ਨਾਲੋਂ (ਆਪਣਾ) ਸਾਥ ਤੋੜਨ ਦਾ ਸਦਾ ਜਤਨ ਕਰਿਆ ਕਰ, (ਇਸ ਤਰ੍ਹਾਂ ਤੇਰੇ) ਹਿਰਦੇ-ਘਰ ਵਿਚ (ਪ੍ਰਭੂ-ਮਿਲਾਪ ਦੀ) ਸੋਹਣੀ ਸੇਜ ਬਣ ਜਾਇਗੀ, ਤੇਰੇ (ਹਿਰਦੇ ਦੇ) ਵਿਹੜੇ ਵਿਚ ਸ਼ਾਂਤੀ ਆ ਟਿਕੇਗੀ ॥੧॥
The bed of your household shall be cozy, and your courtyard shall be comfortable; shatter and break the bonds which tie you to the five thieves. ||1||
ग्रिहि सेज सुहावी आगनि चैना तोरो री तोरो पंच दूतन सिउ संगु तोरो ॥१॥
LINE 06
ਆਇਜਾਇਬਸੇਨਿਜਆਸਨਿਊਂਧਕਮਲਬਿਗਸੋਰੋ
ਹੇ ਸਖੀ! ਉਹ ਜੀਵ-ਇਸਤ੍ਰੀ ਸਦਾ ਆਪਣੇ ਆਸਣ ਉਤੇ ਬੈਠੀ ਰਹਿੰਦੀ ਹੈ (ਅਡੋਲ-ਚਿੱਤ ਰਹਿੰਦੀ ਹੈ), ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦਾ (ਪ੍ਰਭੂ ਵਲੋਂ) ਉਲਟਿਆ ਹੋਇਆ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ,
You shall not come and go in reincarnation; you shall dwell in your own home deep within, and your inverted heart-lotus shall blossom forth.
आइ न जाइ बसे निज आसनि ऊंध कमल बिगसोरो ॥
LINE 07
ਛੁਟਕੀਹਉਮੈਸੋਰੋ
(ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਗਿਆ,
The turmoil of egotism shall be silenced.
छुटकी हउमै सोरो ॥
LINE 08
ਗਾਇਓਰੀਗਾਇਓਪ੍ਰਭਨਾਨਕਗੁਨੀਗਹੇਰੋ੨੪੪੩॥॥॥॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ॥੨॥੪॥੪੩॥
Nanak sings - he sings the Praises of God, the Ocean of Virtue. ||2||4||43||
गाइओ री गाइओ प्रभ नानक गुनी गहेरो ॥२॥४॥४३॥
GURBANI.WORLD