GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਹਾਗੜਾ - ਗੁਰੂ ਅਮਰਦਾਸ ਜੀ
ਅੰਗ 548
Display Settings
Translations
ਸਲੋਕਮਃ
Shalok, Third Mahalaa:
सलोक मः ३ ॥
ਨਾਨਕਗਿਆਨੀਜਗੁਜੀਤਾਜਗਿਜੀਤਾਸਭੁਕੋਇ
ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ)
O Nanak, the spiritually wise one has conquered all others.
नानक गिआनी जगु जीता जगि जीता सभु कोइ ॥
ਨਾਮੇਕਾਰਜਸਿਧਿਹੈਸਹਜੇਹੋਇਸੁਹੋਇ
(ਆਤਮਕ ਜੀਵਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ।
Through the Name, his affairs are brought to perfection; whatever happens is by His Will.
नामे कारज सिधि है सहजे होइ सु होइ ॥
ਗੁਰਮਤਿਮਤਿਅਚਲੁਹੈਚਲਾਇਸਕੈਕੋਇ
ਸਤਿਗੁਰੂ ਦੀ ਮੱਤ ਤੇ ਤੁਰਿਆਂ (ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ,
Under Guru's Instruction, his mind is held steady; no one can make him waver.
गुरमति मति अचलु है चलाइ न सकै कोइ ॥
ਭਗਤਾਕਾਹਰਿਅੰਗੀਕਾਰੁਕਰੇਕਾਰਜੁਸੁਹਾਵਾਹੋਇ
ਤੇ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ।
The Lord makes His devotee His own, and his affairs are adjusted.
भगता का हरि अंगीकारु करे कारजु सुहावा होइ ॥
ਮਨਮੁਖਮੂਲਹੁਭੁਲਾਇਅਨੁਵਿਚਿਲਬੁਲੋਭੁਅਹੰਕਾਰੁ
ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
The self-willed manmukhs have been led astray from the very beginning; within them lurks greed, avarice and ego.
मनमुख मूलहु भुलाइअनु विचि लबु लोभु अहंकारु ॥
ਝਗੜਾਕਰਦਿਆਅਨਦਿਨੁਗੁਦਰੈਸਬਦਿਕਰੈਵੀਚਾਰੁ
ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
Their nights and days pass in argument, and they do not reflect upon the Word of the Shabad.
झगड़ा करदिआ अनदिनु गुदरै सबदि न करै वीचारु ॥
ਸੁਧਿਮਤਿਕਰਤੈਹਿਰਿਲਈਬੋਲਨਿਸਭੁਵਿਕਾਰੁ
ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
The Creator has taken away their subtle intellect, and all their speech is corrupt.
सुधि मति करतै हिरि लई बोलनि सभु विकारु ॥
ਦਿਤੈਕਿਤੈਸੰਤੋਖੀਅਨਿਅੰਤਰਿਤ੍ਰਿਸਨਾਬਹੁਤੁਅਗੵਾਨੁਅੰਧਾਰੁ
ਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
No matter what they are given, they are not satisfied; within them is desire, and the great darkness of ignorance.
दितै कितै न संतोखीअनि अंतरि त्रिसना बहुतु अग्यानु अंधारु ॥
ਨਾਨਕਮਨਮੁਖਾਨਾਲਹੁਤੁਟੀਆਭਲੀਜਿਨਾਮਾਇਆਮੋਹਿਪਿਆਰੁ॥੧॥
ਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥
O Nanak, it is right to break with the self-willed manmukhs; to them, the love of Maya is sweet. ||1||
नानक मनमुखा नालहु तुटीआ भली जिना माइआ मोहि पिआरु ॥१॥
GURBANI.WORLD
ਪਿਛਲਾ Share ਹੋਮ Save ਅਗਲਾ