ਪਉੜੀ ੨੦

ਵਾਰ ੨੯ ਭਾਈ ਗੁਰਦਾਸ ਜੀ ਅੰਗ 29
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੦
पउड़ी २०
LINE 02
ਸਤਿਗੁਰਮੂਰਤਿਪਰਗਟੀਗੁਰਮੁਖਿਸੁਖਫਲੁਸਬਦਵਿਚਾਰਾ।
(ਜਦ) ਸਤਿਗੁਰੂ (ਨਾਨਕ ਨੇ) ਅਵਤਾਰ ਧਾਰਨ ਕੀਤਾ (ਤਦੋਂ) 'ਗੁਰਮੁਖ' (ਗੁਰ ਅੰਗਦ) ਨੇ ਸਬਦ ਰੂਪੀ ਸੁਖ ਫਲ ਦਾ ਵਿਚਾਰ (ਅੱਭ੍ਯਾਸ) ਕੀਤਾ।
With the emergence of the true Guru, the gurmukhs got the pleasure fruit of the pondering upon the Word.
सतिगुर मूरति परगटी गुरमुखि सुख फलु सबद विचारा ।
LINE 03
ਇਕਦੂਹੋਇਸਹਸਫਲੁਗੁਰੁਸਿਖਸਾਧਸੰਗਤਿਓਅੰਕਾਰਾ।
ਇਕ ਫਲ (ਦੀ ਕੀ ਵਟੀਂਦੀ ਹੈ) ਹਜ਼ਾਰਾਂ ਫਲ ਹੋ ਗਏ, (ਕਿਉਂ ਜੋ) ਗੁਰਸਿੱਖਾਂ ਦੀ ਸਾਧ ਸੰਗਤ ਵਿਖੇ ਓਅੰਕਾਰ (ਦਾ ਨਿਵਾਸ ਹੈ ਅਰ ਓਅੰਕਾਰ ਹੀ ਸ੍ਰਿਸ਼ਟੀ ਦੇ ਮੂਲ ਕਾਰਣ ਵਾਹਿਗੁਰੂ ਦਾ ਵਾਚਕ ਹੈ 'ਓਅੰਕਾਰਿ ਸੈਲ ਜੁਗ ਭਏ')।
From that one Oankar, thousands of fruits emerged in the form of Gum, Sikh, and holy congregation.
इकदू होइ सहस फलु गुरु सिख साध संगति ओअंकारा ।
LINE 04
ਡਿਠਾਸੁਣਿਆਮੰਨਿਆਸਨਮੁਖਿਸੇਵਿਰਲੇਸੈਸਾਰਾ।
(ਜਿਨ੍ਹਾਂ ਨੇ ਗੁਰੂ ਨਾਨਕ ਦਾ) ਦਰਸ਼ਨ ਜਾਂ ਨਾਮ ਸ਼੍ਰਵਣ ਅਥਵਾ ਮੰਨਣ ਹੀ ਕੀਤਾ ਹੈ, (ਪਰ, “ਨਾਨਕ ਸੋ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾਪਿਰੀ”॥) ਓਹ ਸੰਸਾਰ ਵਿਖੇ ਵਿਰਲੇ ਸਨਮੁਖ ਹਨ (ਭਾਵ “ਤੇਰਾ ਜਨ ਏਕ ਆਧ ਕੋਈ”)
Rare are the Gurmukhs who being face to face with the Guru have seen him, listened to him and have obeyed his commands.
डिठा सुणिआ मंनिआ सनमुखि से विरले सैसारा ।
LINE 05
ਪਹਿਲੋਦੇਪਾਖਾਕਹੋਇਪਿਛਹੁਜਗੁਮੰਗੈਪਗਛਾਰਾ।
ਪਹਿਲੋਂ (ਜੋ ਗੁਰੂ ਦੇ) ਪੈਰਾਂ ਦੀ ਚਰਣ ਧੂੜ ਹੁੰਦਾ ਹੈ ਫੇਰ ਸਾਰਾ ਜਗਤ (ਉਸ ਦੇ) ਚਰਣਾਂ ਦੀ ਧੂੜ ਨੂੰ (ਸਿਰ ਪੁਰ ਰਖਕੇ ਆਦਰ) ਕਰਦਾ ਹੈ।
First, they become the dust of the feet of the Guru and later on, the whole world desires the dust of their feet.
पहिलो दे पा खाक होइ पिछहु जगु मंगै पग छारा ।
LINE 06
ਗੁਰਮੁਖਿਮਾਰਗੁਚਲਿਆਸਚੁਵਨਜੁਕਰਿਪਾਰਿਉਤਾਰਾ।
ਗੁਰਮੁਖਾਂ ਦੇ ਰਸਤੇ ਚੱਲਣ ਵਾਲਿਆਂ ਦਾ ਸੱਚੇ ਵਣਜ ਕਰ ਕੇ ਪਾਰ ਉਤਾਰਾ ਹੁੰਦਾ ਹੈ।
Treading the path of Gurmukhs and transacting in truth, one goes across (the world ocean).
गुरमुखि मारगु चलिआ सचु वनजु करि पारि उतारा ।
LINE 07
ਕੀਮਤਿਕੋਇਨਜਾਣਈਆਖਣਿਸੁਣਨਿਨਲਿਖਣਿਹਾਰਾ।
(ਉਸ ਦੇ ਫਲ ਦੀ) ਕੀਮਤ ਕੋਈ ਨਹੀਂ ਜਾਣਦਾ (ਕਿਉਂ ਜੋ) ਆਖਣ, ਸੁਣਨ ਅਤੇ ਲਿਖਣਹਾਰਾ ਕੋਈ ਨਹੀਂ (ਭਾਵ ਆਖਦਿਆਂ, ਸੁਣਦਿਆਂ, ਲਿਖਦਿਆਂ ਤੋਟ ਨਹੀਂ ਆਉਂਦੀ ਇਸ ਲਈ ਕਿ ਬੇਅੰਤ ਹੈ)।
None knows the glory of such persons nor can it be written, listened to and talked about.
कीमति कोइ न जाणई आखणि सुणनि न लिखणिहारा ।
LINE 08
ਸਾਧਸੰਗਤਿਗੁਰਸਬਦੁਪਿਆਰਾ੨੦।।
ਸਾਧ ਸੰਗਤ ਵਿੱਚ ਹੀ ਗੁਰੂ ਦੇ ਸ਼ਬਦ ਨਾਲ ਪਿਆਰ (ਆਉਂਦਾ ਹੈ)।
In the holy congregation, only the word of the Guru, is loved.
साधसंगति गुर सबदु पिआरा ।२०।
GURBANI.WORLD