ਪਉੜੀ ੧੯
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੯
पउड़ी १९
LINE 02
ਨਿਰੰਕਾਰੁਏਕੰਕਾਰੁਹੋਇਓਅੰਕਾਰਿਅਕਾਰੁਅਪਾਰਾ।
ਨਿਰੰਕਾਰ ਪਰਮਾਤਮਾ ਨੇ ਏਕੰਕਾਰ (ਅਰਥਾਤ ਏਕਾਂਗ) ਦਾ ਰੂਪ ਧਾਰਿਆ ਹੈ, (ਉਸ ਥੋਂ) ਓਅੰਕਾਰ ਦਾ ਅਕਾਰ ਅਪਾਰਾ (ਰੂਪ) ਧਾਰਿਆ ਹੈ।
The formless Lord assuming the form of ekarikcir created myriad names and forms out of Oankar.
निरंकारु एकंकारु होइ ओअंकारि अकारु अपारा ।
LINE 03
ਰੋਮਰੋਮਵਿਚਿਰਖਿਓਨੁਕਰਿਬ੍ਰਹਮੰਡਕਰੋੜਿਪਸਾਰਾ।
ਕੋਟਾਨੁਕੋਟ, ਬ੍ਰਹਮੰਡਾਂ ਦਾ ਪਸਾਰਾ ਕਰ ਕੇ ਇਕ ਇਕ ਰੋਮ ਵਿਖੇ ਰੱਖ ਛਡਿਆ ਹੈ।
In His each trichome He has kept the expanse of crores of universes.
रोम रोम विचि रखिओनु करि ब्रहमंड करोड़ि पसारा ।
LINE 04
ਕੇਤੜਿਆਂਜੁਗਵਰਤਿਆਅਗਮਅਗੋਚਰੁਧੁੰਧੂਕਾਰਾ।
ਕਈ ਜੁਗਾ ਵਿਖੇ, ਅਗਮ ਥੋਂ ਅਗਮ ਹਨੇਰ ਗੁਬਾਰ ਵਰਤ ਰਿਹਾ ਸੀ (ਤਦਨੰਤਰ)
None knows for how many yugs, ages, there was imperceptible and impenetrable mist.
केतड़िआं जुग वरतिआ अगम अगोचरु धुंधूकारा ।
LINE 05
ਕੇਤੜਿਆਂਜੁਗਵਰਤਿਆਕਰਿਕਰਿਕੇਤੜਿਆਂਅਵਤਾਰਾ।
ਕਈ ਜੁਗਾਂ ਵਿਖੇ ਕਈ ਅਵਤਾਰ ਕਰ ਕਰ ਕੇ (ਨਿਰੰਕਾਰ ਨੇ) ਪਸਾਰੇ ਕੀਤੇ।
For many ages continued the activities of many an incarnation (of God).
केतड़िआं जुग वरतिआ करि करि केतड़िआं अवतारा ।
LINE 06
ਭਗਤਿਵਛਲੁਹੋਇਆਇਆਕਲੀਕਾਲਪਰਗਟਪਾਹਾਰਾ।
ਭਗਤ ਵਛਲ ਹੋਕੇ (ਸੰਸਾਰ ਵਿਚ ਭਗਤਾਂ ਦਾ ਪ੍ਯਾਰਾ ਗੁਰ ਅਵਤਾਰ) ਆਯਾ ਤੇ ਕਲਜੁਗ ਦੇ ਸਮੇਂ ਵਿਖੇ (ਆਪਣਾ) ਪਸਾਰਾ ਪ੍ਰਗਟ ਕਰ ਦਿੱਤਾ(ਭਾਵ ਭਗਤਾਂ ਦੀ ਰੱਛਾ ਕਰਣ ਲਈ ਗੁਰੂ ਅਵਤਾਰ ਧਾਰਣ ਕੀਤਾ)।
The same God, for the sake of his love for the devotees, has appeared in Kalijug (in the form of Guru).
भगति वछलु होइ आइआ कली काल परगट पाहारा ।
LINE 07
ਸਾਧਸੰਗਤਿਵਸਗਤਿਹੋਆਓਤਿਪੋਤਿਕਰਿਪਿਰਮਪਿਆਰਾ।
ਸਾਧ ਸੰਗਤ ਦੇ ਵਸੀਕਾਰ ਵਿਖੇ ਹੋਕੇ ਓਤਪੋਤ ਕਰ ਕੇ ਪਿਰਮ ਤੇ ਪਿਆਰਾ ਇਕ ਰੂਪ ਹੋਏ (ਭਾਵ “ਜੋ ਪਿਰੀ ਸੋ ਪਿਆਰਾ, ਜੋ ਪਿਆਰਾ ਸੋ ਪਿਰੀ” ਇਕ ਜੋਤ ਦੋ ਮੂਰਤਾਂ ਹਨ। ਜਾਣਦਾ ਕੌਣ ਹੈ?)
Being like warp and weft and the lover and the beloved one He, controlled by the holy congregation, resides there in.
साधसंगति वसगति होआ ओति पोति करि पिरम पिआरा ।
LINE 08
ਗੁਰਮੁਖਿਸੁਝੈਸਿਰਜਣਹਾਰਾ੧੯।।
ਗੁਰਮੁਖਾਂ ਨੂੰ ਸਿਰਜਣਹਾਰ (ਪਰਮਾਤਮਾ) ਸੁਝਦਾ ਹੈ।
Only gurmukh possesses the knowledge of that creator Lord.
गुरमुखि सुझै सिरजणहारा ।१९।
GURBANI.WORLD