ਭੁਜੰਗ ਛੰਦ ॥

ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਅੰਗ 64
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ
ਭੁਜੰਗ ਛੰਦ:
BHUJANG STANZA
भुजंग छंद ॥
LINE 02
ਚਲੇਨਾਂਗਲੂਪਾਂਗਲੂਵੇਦੜੋਲੰ
ਨਾਂਗਲੂ, ਪਾਂਗਲੂ, ਵੇਦੜੋਲ,
चले नांगलू पांगलू वेदड़ोलं ॥
LINE 03
ਜਸਵਾਰੇਗੁਲੇਰੇਚਲੇਬਾਂਧਟੋਲੰ
ਜਸਵਾਲ, ਗੁਲੇਰੀਏ (ਵਖ ਵਖ ਰਿਆਸਤਾਂ ਦੇ ਰਾਜਪੂਤ) ਸੈਨਿਕ ਦਲ ਬਣਾ ਕੇ ਚਲ ਪਏ।
The Rajputs of the tribes of Nanglua and Panglu advanced in groups alongwith the soldiers of Jaswar and Guler.
जसवारे गुलेरे चले बांध टोलं ॥
LINE 04
ਤਹਾਏਕਬਾਜਿਯੋਮਹਾਬੀਰਦਿਆਲੰ
ਉਦੋਂ ਹੀ (ਵਿਰੋਧੀ ਦਲ ਵਲੋਂ) ਦਿਆਲ ਨਾਂ ਦਾ ਇਕ ਵੱਡਾ ਬਲਵਾਨ ਗਜਿਆ,
तहा एक बाजियो महाबीर दिआलं ॥
LINE 05
ਰਖੀਲਾਜਜੌਨੈਸਬੈਬਿਝੜਵਾਲੰ੧੬॥॥
ਜਿਸ ਨੇ ਬਿਝੜਵਾਲਿਆਂ ਦੀ ਲਾਜ ਰਖ ਲਈ ॥੧੬॥
The greater warrior Dayal also joined and saved the honour of the people of Bijharwal. 16.
रखी लाज जौनै सबै बिझड़वालं ॥१६॥
LINE 06
ਤਵੰਕੀਟਤੌਲੌਤੁਫੰਗੰਸੰਭਾਰੋ
(ਹੇ ਪ੍ਰਭੂ!) ਤੇਰੇ ਸੇਵਕ ਨੇ ਵੀ ਉਸ ਵੇਲੇ ਇਕ ਬੰਦੂਕ ਨੂੰ ਸੰਭਾਲਿਆ
तवं कीट तौ लौ तुफंगं संभारो ॥
LINE 07
ਹ੍ਰਿਦੈਏਕਰਾਵੰਤਕੇਤਕਿਮਾਰੋ
ਅਤੇ ਸ਼ਿਸ਼ਤ ਬੰਨ੍ਹ ਕੇ ਇਕ ਰਾਜੇ ਦੀ ਛਾਤੀ ਵਿਚ ਦਾਗ਼ ਦਿੱਤੀ।
Then this lowly person (the Guru himself) took up his gun and aimed unerringly at one of the chiefs.
ह्रिदै एक रावंत के तकि मारो ॥
LINE 08
ਗਿਰਿਯੋਝੂਮਿਭੂਮੈਕਰਿਯੋਜੁਧਸੁਧੰ
(ਉਹ) ਭੰਵਾਟੀ ਖਾ ਕੇ ਧਰਤੀ ਉਤੇ ਡਿਗ ਪਿਆ (ਪਰ ਉਸ ਨੇ) ਚੰਗਾ ਯੁੱਧ ਕੀਤਾ
गिरियो झूमि भूमै करियो जुध सुधं ॥
LINE 09
ਤਊਮਾਰੁਬੋਲ੍ਯੋਮਹਾਮਾਨਿਕ੍ਰੁਧੰ੧੭॥॥
(ਕਿਉਂਕਿ) ਉਦੋਂ ਵੀ ਉਸ ਅਣਖੀਲੇ ਨੇ ਕ੍ਰੋਧ ਕਰ ਕੇ ਮਾਰੋ-ਮਾਰੋ ਹੀ ਕਿਹਾ ਸੀ ॥੧੭॥
He reeled and fell down on the ground in the battlefield, but even then he thundered in anger.17.
तऊ मारु बोल्यो महा मानि क्रुधं ॥१७॥
LINE 10
ਤਜਿਯੋਤੁਪਕੰਬਾਨਪਾਨੰਸੰਭਾਰੇ
(ਫਿਰ) ਬੰਦੂਕ ਛਡ ਕੇ (ਮੈਂ) ਬਾਣ ਹੱਥ ਵਿਚ ਲੈ ਲਏ।
तजियो तुपकं बान पानं संभारे ॥
LINE 11
ਚਤੁਰਬਾਨਯੰਲੈਸੁਸਬਿਯੰਪ੍ਰਹਾਰੇ
ਚਾਰ ਬਾਣ ਲੈ ਕੇ ਸਜੇ ਹੱਥ ਨਾਲ ਛਡੇ
I then threw away the gun and took the arrows in my hand, I shot four of them.
चतुर बानयं लै सु सबियं प्रहारे ॥
LINE 12
ਤ੍ਰਿਯੋਬਾਣਲੈਬਾਮਪਾਣੰਚਲਾਏ
ਅਤੇ ਤਿੰਨ ਬਾਣ ਖਬੇ ਹੱਥ ਨਾਲ ਚਲਾਏ।
त्रियो बाण लै बाम पाणं चलाए ॥
LINE 13
ਲਗੈਯਾਲਗੈਨਾਕਛੂਜਾਨਿਪਾਏ੧੮॥॥
ਉਹ ਤੀਰ (ਕਿਸੇ ਨੂੰ) ਲਗੇ ਜਾਂ ਨਾ ਲਗੇ, (ਇਸ ਬਾਰੇ) ਕੁਝ ਪਤਾ ਨਹੀਂ ॥੧੮॥
Another three I discharged with my left hand, whether they struck anybody, I do not know. 18.
लगै या लगै ना कछू जानि पाए ॥१८॥
LINE 14
ਸੁਤਉਲਉਦਈਵਜੁਧਕੀਨੋਉਝਾਰੰ
ਤਦ ਤਕ ਪ੍ਰਭੂ ਨੇ ਯੁੱਧ ਨੂੰ ਸਮਾਪਤ ਕਰ ਦਿੱਤਾ
सु तउ लउ दईव जुध कीनो उझारं ॥
LINE 15
ਤਿਨੈਖੇਦਕੈਬਾਰਿਕੇਬੀਚਡਾਰੰ
ਅਤੇ ਉਨ੍ਹਾਂ (ਵੈਰੀਆਂ) ਨੂੰ ਖਦੇੜ ਕੇ (ਨਦੀ ਦੇ) ਜਲ ਵਿਚ ਸੁਟ ਦਿੱਤਾ।
Then the Lord brought the end of the fight and the enemy was driven out into the river.
तिनै खेद कै बारि के बीच डारं ॥
LINE 16
ਪਰੀਮਾਰਬੁੰਗੰਛੁਟੀਬਾਣਗੋਲੀ
(ਉਪਰੋਂ) ਟਿਬਿਆਂ ਤੋਂ ਗੋਲੀਆਂ ਅਤੇ ਬਾਣਾਂ ਦੀ ਅਜਿਹੀ ਬੌਛਾੜ ਹੋਈ
परी मार बुंगं छुटी बाण गोली ॥
LINE 17
ਮਨੋਸੂਰਬੈਠੇਭਲੀਖੇਲਹੋਲੀ੧੯॥॥
ਮਾਨੋ (ਹੇਠਲੇ ਘਾਇਲ ਸੂਰਮੇ) ਚੰਗੀ ਤਰ੍ਹਾਂ ਹੋਲੀ ਖੇਡ ਕੇ ਬੈਠੇ ਹੋਣ ॥੧੯॥
Form the hill the bullets and arrows were showered. It seemed that the sun set down after playing a good holi.19.
मनो सूर बैठे भली खेल होली ॥१९॥
LINE 18
ਗਿਰੇਬੀਰਭੂਮੰਸਰੰਸਾਂਗਪੇਲੰ
ਤੀਰਾਂ ਅਤੇ ਬਰਛੀਆਂ ਨਾਲ ਪਰੋਤੇ ਹੋਏ ਯੁੱਧ-ਵੀਰ ਧਰਤੀ ਉਤੇ ਡਿਗੇ ਪਏ ਸਨ।
गिरे बीर भूमं सरं सांग पेलं ॥
LINE 19
ਰੰਗੇਸ੍ਰੋਣਬਸਤ੍ਰੰਮਨੋਫਾਗਖੇਲੰ
(ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਰੰਗੇ ਹੋਏ ਸਨ ਮਾਨੋ ਫਾਗ ਖੇਡ ਕੇ (ਆਰਾਮ ਕਰ ਰਹੇ ਹੋਣ)।
Pierced by arrows and spears, the warriors fell in the battlefield. Their clothes were dyed with blood, it seemed that they played holi.
रंगे स्रोण बसत्रं मनो फाग खेलं ॥
LINE 20
ਲੀਯੋਜੀਤਿਬੈਰੀਕੀਆਆਨਿਡੇਰੰ
ਵੈਰੀ ਨੂੰ ਜਿਤ ਲਿਆ ਅਤੇ ਆ ਕੇ ਡੇਰੇ (ਵਿਚ ਬਿਸ੍ਰਾਮ ਕੀਤਾ।)।
लीयो जीति बैरी कीआ आनि डेरं ॥
LINE 21
ਤੇਊਜਾਇਪਾਰੰਰਹੇਬਾਰਿਕੇਰੰ੨੦॥॥
(ਅਤੇ) ਵੈਰੀ ਨਦੀ ਦੇ ਪਾਰ ਜਾ ਕੇ ਪੈ ਗਏ ॥੨੦॥
After conquering the enemy, they came for rest at heir place of encampment, on the other side of the reiver. 20.
तेऊ जाइ पारं रहे बारि केरं ॥२०॥
LINE 22
ਭਈਰਾਤ੍ਰਿਗੁਬਾਰਕੇਅਰਧਜਾਮੰ
ਹਨੇਰੀ ਰਾਤ ਦਾ ਅੱਧਾ ਕੁ ਪਹਿਰ ਬੀਤਿਆ
भई रात्रि गुबार के अरध जामं ॥
LINE 23
ਤਬੈਛੋਰਿਗੇਬਾਰਦੇਵੈਦਮਾਮੰ
ਤਾਂ (ਉਹ) ਲਕੜ ਦੀ ਬਣੀ ਵਾੜ (ਅਸਥਾਈ ਕੋਟ) ਛਡ ਗਏ ਅਤੇ ਧੌਂਸਾ ਵਜਾਉਣ ਦੀ (ਜ਼ਿਮੇਵਾਰੀ ਨਗਾਰਚੀ ਨੂੰ ਸੌਂਪ ਗਏ)।
Sometime after midnight they left, while beating the drums.
तबै छोरिगे बार देवै दमामं ॥
LINE 24
ਸਬੈਰਾਤ੍ਰਿਬੀਤੀਉਦ੍ਯੋਦਿਉਸਰਾਣੰ
ਸਾਰੀ ਰਾਤ ਬੀਤ ਗਈ ਅਤੇ ਸੂਰਜ ('ਦਿਉਸ ਰਾਣੰ') ਚੜ੍ਹ ਆਇਆ।
सबै रात्रि बीती उद्यो दिउस राणं ॥
LINE 25
ਚਲੇਬੀਰਚਾਲਾਕਖਗੰਖਿਲਾਣੰ੨੧॥॥
(ਸਾਡੇ ਪਾਸੇ ਤੋਂ) ਫੁਰਤੀਲੇ ਵੀਰ ਤਲਵਾਰਾਂ ਘੁੰਮਾਉਂਦੇ ਚਲ ਪਏ ॥੨੧॥
When the whole night ended and the sun arose, the warriors on out side marched hastily, brandishing their spears.21.
चले बीर चालाक खगं खिलाणं ॥२१॥
LINE 26
ਭਜ੍ਯੋਅਲਿਫਖਾਨੰਖਾਨਾਸੰਭਾਰਿਯੋ
ਅਲਫ਼ ਖ਼ਾਨ ਭਜ ਗਿਆ, (ਉਸ ਨੇ ਆਪਣਾ) ਸਾਜ਼-ਸਾਮਾਨ ਵੀ ਨਾ ਸੰਭਾਲਿਆ।
भज्यो अलिफ खानं न खाना संभारियो ॥
LINE 27
ਭਜੇਔਰਬੀਰੰਧੀਰੰਬਿਚਾਰਿਯੋ
(ਉਸ ਦੇ ਸਾਥੀ) ਹੋਰ ਵੀਰ ਵੀ ਧੀਰਜ ਧਰੇ ਬਿਨਾ ਭਜ ਗਏ।
Alif Khan fled away, leaving back his belongings. All the other warriors fled away and did not stay anywhere.
भजे और बीरं न धीरं बिचारियो ॥
LINE 28
ਨਦੀਪੈਦਿਨੰਅਸਟਕੀਨੇਮੁਕਾਮੰ
(ਅਸਾਂ) ਅੱਠ ਦਿਨ ਨਦੀ ਦੇ ਕੰਢ ਡੇਰਾ ਕੀਤਾ
नदी पै दिनं असट कीने मुकामं ॥
LINE 29
ਭਲੀਭਾਤਦੇਖੈਸਬੈਰਾਜਧਾਮੰ੨੨॥॥
ਅਤੇ ਚੰਗੀ ਤਰ੍ਹਾਂ ਸਾਰੇ ਰਾਜ-ਮਹੱਲਾਂ ਨੂੰ ਵੇਖਿਆ ॥੨੨॥
I remained there on the bank of the river for eight more days and visited the palaces of all the chiefs.22.
भली भात देखै सबै राज धामं ॥२२॥
GURBANI.WORLD