ਗਉੜੀ ੧੩ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 338
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ੧੩
Gauree 13:
गउड़ी १३ ॥
LINE 02
ਫੁਰਮਾਨੁਤੇਰਾਸਿਰੈਊਪਰਿਫਿਰਿਕਰਤਬੀਚਾਰ
(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ।
Your Command is upon my head, and I no longer question it.
फुरमानु तेरा सिरै ऊपरि फिरि न करत बीचार ॥
LINE 03
ਤੁਹੀਦਰੀਆਤੁਹੀਕਰੀਆਤੁਝੈਤੇਨਿਸਤਾਰ॥॥
ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥
You are the river, and You are the boatman; salvation comes from You. ||1||
तुही दरीआ तुही करीआ तुझै ते निसतार ॥१॥
LINE 04
ਬੰਦੇਬੰਦਗੀਇਕਤੀਆਰ
ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ,
O human being, embrace the Lord's meditation,
बंदे बंदगी इकतीआर ॥
LINE 05
ਸਾਹਿਬੁਰੋਸੁਧਰਉਕਿਪਿਆਰੁ॥॥ਰਹਾਉ
(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥
whether your Lord and Master is angry with you or in love with you. ||1||Pause||
साहिबु रोसु धरउ कि पिआरु ॥१॥ रहाउ ॥
LINE 06
ਨਾਮੁਤੇਰਾਆਧਾਰੁਮੇਰਾਜਿਉਫੂਲੁਜਈਹੈਨਾਰਿ
(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)।
Your Name is my Support, like the flower blossoming in the water.
नामु तेरा आधारु मेरा जिउ फूलु जई है नारि ॥
LINE 07
ਕਹਿਕਬੀਰਗੁਲਾਮੁਘਰਕਾਜੀਆਇਭਾਵੈਮਾਰਿ੨੧੮੬੯॥॥॥॥
ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥
Says Kabeer, I am the slave of Your home; I live or die as You will. ||2||18||69||
कहि कबीर गुलामु घर का जीआइ भावै मारि ॥२॥१८॥६९॥
GURBANI.WORLD