ਗਉੜੀ₅ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 338
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ₅
Gauree:
गउड़ी₅ ॥
LINE 02
ਲਖਚਉਰਾਸੀਹਜੀਅਜੋਨਿਮਹਿਭ੍ਰਮਤਨੰਦੁਬਹੁਥਾਕੋਰੇ
ਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ,
Wandering through 8.4 million incarnations, Krishna's father Nand was totally exhausted.
लख चउरासीह जीअ जोनि महि भ्रमत नंदु बहु थाको रे ॥
LINE 03
ਭਗਤਿਹੇਤਿਅਵਤਾਰੁਲੀਓਹੈਭਾਗੁਬਡੋਬਪੁਰਾਕੋਰੇ॥॥
(ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ), ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ ॥੧॥
Because of his devotion, Krishna was incarnated in his home; how great was the good fortune of this poor man! ||1||
भगति हेति अवतारु लीओ है भागु बडो बपुरा को रे ॥१॥
LINE 04
ਤੁਮੑਜੁਕਹਤਹਉਨੰਦਕੋਨੰਦਨੁਨੰਦਸੁਨੰਦਨੁਕਾਕੋਰੇ
ਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ?
You say that Krishna was Nand's son, but whose son was Nand himself?
तुम जु कहत हउ नंद को नंदनु नंद सु नंदनु का को रे ॥
LINE 05
ਧਰਨਿਅਕਾਸੁਦਸੋਦਿਸਨਾਹੀਤਬਇਹੁਨੰਦੁਕਹਾਥੋਰੇ॥॥ਰਹਾਉ
ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ ॥੧॥ ਰਹਾਉ ॥
When there was no earth or ether or the ten directions, where was this Nand then? ||1||Pause||
धरनि अकासु दसो दिस नाही तब इहु नंदु कहा थो रे ॥१॥ रहाउ ॥
LINE 06
ਸੰਕਟਿਨਹੀਪਰੈਜੋਨਿਨਹੀਆਵੈਨਾਮੁਨਿਰੰਜਨਜਾਕੋਰੇ
ਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ।
He does not fall into misfortune, and He does not take birth; His Name is the Immaculate Lord.
संकटि नही परै जोनि नही आवै नामु निरंजन जा को रे ॥
LINE 07
ਕਬੀਰਕੋਸੁਆਮੀਐਸੋਠਾਕੁਰੁਜਾਕੈਮਾਈਬਾਪੋਰੇ੨੧੯੭੦॥॥॥॥
ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥
Kabeer's Lord is such a Lord and Master, who has no mother or father. ||2||19||70||
कबीर को सुआमी ऐसो ठाकुरु जा कै माई न बापो रे ॥२॥१९॥७०॥
GURBANI.WORLD