LINE 01
ਧਨਾਸਿਰੀਮਹਲਾ੫॥
Dhanaasaree, Fifth Mahalaa:
धनासिरी महला ५ ॥
LINE 02
ਅਬਹਰਿਰਾਖਨਹਾਰੁਚਿਤਾਰਿਆ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
Now, I contemplate and meditate on the Lord, the Savior Lord.
अब हरि राखनहारु चितारिआ ॥
LINE 03
ਪਤਿਤਪੁਨੀਤਕੀਏਖਿਨਭੀਤਰਿਸਗਲਾਰੋਗੁਬਿਦਾਰਿਆ੧॥॥ਰਹਾਉ॥
ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ॥੧॥ ਰਹਾਉ ॥
He purifies sinners in an instant, and cures all diseases. ||1||Pause||
पतित पुनीत कीए खिन भीतरि सगला रोगु बिदारिआ ॥१॥ रहाउ ॥
LINE 04
ਗੋਸਟਿਭਈਸਾਧਕੈਸੰਗਮਿਕਾਮਕ੍ਰੋਧੁਲੋਭੁਮਾਰਿਆ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ।
Talking with the Holy Saints, my sexual desire, anger and greed have been eradicated.
गोसटि भई साध कै संगमि काम क्रोधु लोभु मारिआ ॥
LINE 05
ਸਿਮਰਿਸਿਮਰਿਪੂਰਨਨਾਰਾਇਨਸੰਗੀਸਗਲੇਤਾਰਿਆ੧॥॥
ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥
Remembering, remembering the Perfect Lord in meditation, I have saved all my companions. ||1||
सिमरि सिमरि पूरन नाराइन संगी सगले तारिआ ॥१॥
LINE 06
ਅਉਖਧਮੰਤ੍ਰਮੂਲਮਨਏਕੈਮਨਿਬਿਸ੍ਵਾਸੁਪ੍ਰਭਧਾਰਿਆ॥
ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ,
The Mul Mantra, the Root Mantra, is the only cure for the mind; I have installed faith in God in my mind.
अउखध मंत्र मूल मन एकै मनि बिस्वासु प्रभ धारिआ ॥
LINE 07
ਚਰਨਰੇਨਬਾਂਛੈਨਿਤਨਾਨਕੁਪੁਨਹਪੁਨਹਬਲਿਹਾਰਿਆ੨੧੬॥॥॥
ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੨॥੧੬॥
Nanak ever longs for the dust of the Lord's feet; again and again, he is a sacrifice to the Lord. ||2||16||
चरन रेन बांछै नित नानकु पुनह पुनह बलिहारिआ ॥२॥१६॥
GURBANI.WORLD