ਧਨਾਸਰੀ ਮਹਲਾ ੫ ॥

ਰਾਗੁ ਧਨਾਸਰੀ ਗੁਰੂ ਅਰਜਨ ਦੇਵ ਜੀ ਅੰਗ 674
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 02
ਹਰਿਹਰਿਲੀਨੇਸੰਤਉਬਾਰਿ
ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ।
The Lord saves His Saints.
हरि हरि लीने संत उबारि ॥
LINE 03
ਹਰਿਕੇਦਾਸਕੀਚਿਤਵੈਬੁਰਿਆਈਤਿਸਹੀਕਉਫਿਰਿਮਾਰਿ॥॥ਰਹਾਉ
ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥
One who wishes misfortune upon the Lord's slaves, shall be destroyed by the Lord eventually. ||1||Pause||
हरि के दास की चितवै बुरिआई तिस ही कउ फिरि मारि ॥१॥ रहाउ ॥
LINE 04
ਜਨਕਾਆਪਿਸਹਾਈਹੋਆਨਿੰਦਕਭਾਗੇਹਾਰਿ
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ।
He Himself is the help and support of His humble servants; He defeats the slanderers, and chases them away.
जन का आपि सहाई होआ निंदक भागे हारि ॥
LINE 05
ਭ੍ਰਮਤਭ੍ਰਮਤਊਹਾਂਹੀਮੂਏਬਾਹੁੜਿਗ੍ਰਿਹਿਮੰਝਾਰਿ॥॥
ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ ॥੧॥
Wandering around aimlessly, they die out there; they never return to their homes again. ||1||
भ्रमत भ्रमत ऊहां ही मूए बाहुड़ि ग्रिहि न मंझारि ॥१॥
LINE 06
ਨਾਨਕਸਰਣਿਪਰਿਓਦੁਖਭੰਜਨਗੁਨਗਾਵੈਸਦਾਅਪਾਰਿ
ਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ।
Nanak seeks the Sanctuary of the Destroyer of pain; he sings the Glorious Praises of the infinite Lord forever.
नानक सरणि परिओ दुख भंजन गुन गावै सदा अपारि ॥
LINE 07
ਨਿੰਦਕਕਾਮੁਖੁਕਾਲਾਹੋਆਦੀਨਦੁਨੀਆਕੈਦਰਬਾਰਿ੨੧੫॥॥॥
ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥੧੫॥
The faces of the slanderers are blackened in the courts of this world, and the world beyond. ||2||15||
निंदक का मुखु काला होआ दीन दुनीआ कै दरबारि ॥२॥१५॥
GURBANI.WORLD