LINE 01
ਗੂਜਰੀਮਹਲਾ੩॥
Goojaree, Third Mahalaa:
गूजरी महला ३ ॥
LINE 02
ਹਰਿਕੀਤੁਮਸੇਵਾਕਰਹੁਦੂਜੀਸੇਵਾਕਰਹੁਨਕੋਇਜੀ॥
ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ।
Serve the Lord; do not serve anyone else.
हरि की तुम सेवा करहु दूजी सेवा करहु न कोइ जी ॥
LINE 03
ਹਰਿਕੀਸੇਵਾਤੇਮਨਹੁਚਿੰਦਿਆਫਲੁਪਾਈਐਦੂਜੀਸੇਵਾਜਨਮੁਬਿਰਥਾਜਾਇਜੀ੧॥॥
ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ ॥੧॥
Serving the Lord, you shall obtain the fruits of your heart's desires; serving another, your life shall pass away in vain. ||1||
हरि की सेवा ते मनहु चिंदिआ फलु पाईऐ दूजी सेवा जनमु बिरथा जाइ जी ॥१॥
LINE 04
ਹਰਿਮੇਰੀਪ੍ਰੀਤਿਰੀਤਿਹੈਹਰਿਮੇਰੀਹਰਿਮੇਰੀਕਥਾਕਹਾਨੀਜੀ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ।
The Lord is my Love, the Lord is my way of life, the Lord is my speech and conversation.
हरि मेरी प्रीति रीति है हरि मेरी हरि मेरी कथा कहानी जी ॥
LINE 05
ਗੁਰਪ੍ਰਸਾਦਿਮੇਰਾਮਨੁਭੀਜੈਏਹਾਸੇਵਬਨੀਜੀਉ੧॥॥ਰਹਾਉ॥
ਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ ॥੧॥ ਰਹਾਉ ॥
By Guru's Grace, my mind is saturated with the Lord's Love; this is what makes up my service. ||1||Pause||
गुर प्रसादि मेरा मनु भीजै एहा सेव बनी जीउ ॥१॥ रहाउ ॥
LINE 06
ਹਰਿਮੇਰਾਸਿਮ੍ਰਿਤਿਹਰਿਮੇਰਾਸਾਸਤ੍ਰਹਰਿਮੇਰਾਬੰਧਪੁਹਰਿਮੇਰਾਭਾਈ॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ।
The Lord is my Simritees, the Lord is my Shaastras; the Lord is my relative and the Lord is my brother.
हरि मेरा सिम्रिति हरि मेरा सासत्र हरि मेरा बंधपु हरि मेरा भाई ॥
LINE 07
ਹਰਿਕੀਮੈਭੂਖਲਾਗੈਹਰਿਨਾਮਿਮੇਰਾਮਨੁਤ੍ਰਿਪਤੈਹਰਿਮੇਰਾਸਾਕੁਅੰਤਿਹੋਇਸਖਾਈ੨॥॥
ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ), ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ॥੨॥
I am hungry for the Lord; my mind is satisfied with the Name of the Lord. The Lord is my relation, my helper in the end. ||2||
हरि की मै भूख लागै हरि नामि मेरा मनु त्रिपतै हरि मेरा साकु अंति होइ सखाई ॥२॥
LINE 08
ਹਰਿਬਿਨੁਹੋਰਰਾਸਿਕੂੜੀਹੈਚਲਦਿਆਨਾਲਿਨਜਾਈ॥
(ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ।
Without the Lord, other assets are false. They do not go with the mortal when he departs.
हरि बिनु होर रासि कूड़ी है चलदिआ नालि न जाई ॥
LINE 09
ਹਰਿਮੇਰਾਧਨੁਮੇਰੈਸਾਥਿਚਾਲੈਜਹਾਹਉਜਾਉਤਹਜਾਈ੩॥॥
(ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ ॥੩॥
The Lord is my wealth, which shall go with me; wherever I go, it will go. ||3||
हरि मेरा धनु मेरै साथि चालै जहा हउ जाउ तह जाई ॥३॥
LINE 10
ਸੋਝੂਠਾਜੋਝੂਠੇਲਾਗੈਝੂਠੇਕਰਮਕਮਾਈ॥
ਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।
One who is attached to falsehood is false; false are the deeds he does.
सो झूठा जो झूठे लागै झूठे करम कमाई ॥
LINE 11
ਕਹੈਨਾਨਕੁਹਰਿਕਾਭਾਣਾਹੋਆਕਹਣਾਕਛੂਨਜਾਈ੪੨੪॥॥॥॥
(ਪਰ) ਨਾਨਕ ਆਖਦਾ ਹੈ-ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ), ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ॥੪॥੨॥੪॥
Says Nanak, everything happens according to the Will of the Lord; no one has any say in this at all. ||4||2||4||
कहै नानकु हरि का भाणा होआ कहणा कछू न जाई ॥४॥२॥४॥
GURBANI.WORLD