LINE 01
ਗੂਜਰੀਮਹਲਾ੩॥
Goojaree, Third Mahalaa:
गूजरी महला ३ ॥
LINE 02
ਜੁਗਮਾਹਿਨਾਮੁਦੁਲੰਭੁਹੈਗੁਰਮੁਖਿਪਾਇਆਜਾਇ॥
ਜਗਤ ਵਿਚ (ਹੋਰ ਪਦਾਰਥ ਤਾਂ ਸੁਖੈਨ ਮਿਲ ਜਾਂਦੇ ਹਨ, ਪਰ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਇਹ ਨਾਮ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ।
It is so difficult to obtain the Naam, the Name of the Lord, in this age; only the Gurmukh obtains it.
जुग माहि नामु दुलंभु है गुरमुखि पाइआ जाइ ॥
LINE 03
ਬਿਨੁਨਾਵੈਮੁਕਤਿਨਹੋਵਈਵੇਖਹੁਕੋਵਿਉਪਾਇ੧॥॥
ਤੇ, ਜਿਤਨਾ ਚਿਰ ਹਰਿ-ਨਾਮ ਨਾਹ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਬੇ-ਸ਼ੱਕ ਕੋਈ ਭੀ ਧਿਰ ਕੋਈ ਹੋਰ ਉਪਾਉ ਕਰ ਕੇ (ਨਿਰਨਾ ਕਰ ਕੇ) ਵੇਖ ਲਵੋ ॥੧॥
Without the Name, no one is liberated; let anyone make other efforts, and see. ||1||
बिनु नावै मुकति न होवई वेखहु को विउपाइ ॥१॥
LINE 04
ਬਲਿਹਾਰੀਗੁਰਆਪਣੇਸਦਬਲਿਹਾਰੈਜਾਉ॥
ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।
I am a sacrifice to my Guru; I am forever a sacrifice to Him.
बलिहारी गुर आपणे सद बलिहारै जाउ ॥
LINE 05
ਸਤਿਗੁਰਮਿਲਿਐਹਰਿਮਨਿਵਸੈਸਹਜੇਰਹੈਸਮਾਇ੧॥॥ਰਹਾਉ॥
ਜੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
Meeting the True Guru, the Lord comes to dwell in the mind, and one remains absorbed in Him. ||1||Pause||
सतिगुर मिलिऐ हरि मनि वसै सहजे रहै समाइ ॥१॥ रहाउ ॥
LINE 06
ਜਾਂਭਉਪਾਏਆਪਣਾਬੈਰਾਗੁਉਪਜੈਮਨਿਆਇ॥
ਜਦੋਂ ਪਰਮਾਤਮਾ (ਕਿਸੇ ਮਨੁੱਖ ਦੇ ਹਿਰਦੇ ਵਿਚ) ਆਪਣਾ ਡਰ-ਅਦਬ ਪਾਂਦਾ ਹੈ ਉਸ ਦੇ ਮਨ ਵਿਚ ਮਾਇਆ ਵਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ।
When God instills His fear, a balanced detachment springs up in the mind.
जां भउ पाए आपणा बैरागु उपजै मनि आइ ॥
LINE 07
ਬੈਰਾਗੈਤੇਹਰਿਪਾਈਐਹਰਿਸਿਉਰਹੈਸਮਾਇ੨॥॥
ਇਸ ਉਪਰਾਮਤਾ ਦੀ ਹੀ ਬਰਕਤਿ ਨਾਲ ਪਰਮਾਤਮਾ ਮਿਲ ਪੈਂਦਾ ਹੈ, ਤੇ, ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਸੁਰਤਿ ਜੋੜੀ ਰੱਖਦਾ ਹੈ ॥੨॥
Through this detachment, the Lord is obtained, and one remains absorbed in the Lord. ||2||
बैरागै ते हरि पाईऐ हरि सिउ रहै समाइ ॥२॥
LINE 08
ਸੇਇਮੁਕਤਜਿਮਨੁਜਿਣਹਿਫਿਰਿਧਾਤੁਨਲਾਗੈਆਇ॥
ਜੇਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹਨਾਂ ਉੱਤੇ ਮੁੜ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
He alone is liberated, who conquers his mind; Maya does not stick to him again.
सेइ मुकत जि मनु जिणहि फिरि धातु न लागै आइ ॥
LINE 09
ਦਸਵੈਦੁਆਰਿਰਹਤਕਰੇਤ੍ਰਿਭਵਣਸੋਝੀਪਾਇ੩॥॥
ਜੇਹੜਾ ਭੀ ਮਨੁੱਖ (ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ) ਚਿੱਤ-ਆਕਾਸ਼ ਵਿਚ (ਉੱਚੇ ਆਤਮਕ ਮੰਡਲ ਵਿਚ) ਆਪਣੀ ਰਿਹਾਇਸ਼ ਬਣਾ ਲੈਂਦਾ ਹੈ, ਉਸ ਨੂੰ ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ ॥੩॥
He dwells in the Tenth Gate, and obtains the understanding of the three worlds. ||3||
दसवै दुआरि रहत करे त्रिभवण सोझी पाइ ॥३॥
LINE 10
ਨਾਨਕਗੁਰਤੇਗੁਰੁਹੋਇਆਵੇਖਹੁਤਿਸਕੀਰਜਾਇ॥
ਹੇ ਨਾਨਕ! (ਆਖ-ਹੇ ਭਾਈ!) ਵੇਖੋ, ਪਰਮਾਤਮਾ ਦੀ ਅਚਰਜ ਮਰਜ਼ੀ! (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਗੁਰੂ ਦੀ ਸਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ।
O Nanak, through the Guru, one becomes the Guru; behold, His Wondrous Will.
नानक गुर ते गुरु होइआ वेखहु तिस की रजाइ ॥
LINE 11
ਇਹੁਕਾਰਣੁਕਰਤਾਕਰੇਜੋਤੀਜੋਤਿਸਮਾਇ੪੩੫॥॥॥॥
ਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੪॥੩॥੫॥
This deed was done by the Creator Lord; one's light merges into the Light. ||4||3||5||
इहु कारणु करता करे जोती जोति समाइ ॥४॥३॥५॥
GURBANI.WORLD