ਕਿਤੜੇ ਸੂਦ ਸਦਾਇਏ ਕਿਤੜੇ ਕਾਇਥ ਲਿਖਣਹਾਰੇ ।

ਵਾਰ ੮ ਭਾਈ ਗੁਰਦਾਸ ਜੀ ਅੰਗ 8
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਤੜੇਸੂਦਸਦਾਇਏਕਿਤੜੇਕਾਇਥਲਿਖਣਹਾਰੇ।
ਕਈ ਸੂਦ ਸਦਾਉਂਦੇ ਹਨ, ਕਈ ਕਾਇਥ ਮੁਨਸ਼ੀ ਲੋਕ (ਜੋ ਫਾਰਸੀ ਪੜ੍ਹੇ ਹੋਏ ਹਨ)।
Many are Sud and many are kaith, the bookkeepers.
कितड़े सूद सदाइए कितड़े काइथ लिखणहारे ।
LINE 02
ਕੇਤੜਿਆਂਹੀਬਾਣੀਏਕਿਤੜੇਭਾਭੜਿਆਂਸੁਨਿਆਰੇ।
ਕਈ ਬਣੀਏਂ (ਓਹ ਲੂਣ ਤੇਲ ਆਦਿ ਦੇ ਵੇਚਣ ਦਾ ਹੀ ਵਿਹਾਰ ਕਰਦੇ ਹਨ), ਕਈ ਭਾਬੜੇ (ਜੋ ਜੈਨ ਮਤ ਨੂੰ ਮੰਨਦੇ ਹਨ), ਕਈ ਸੁਨਿਆਰੇ।
Many are traders and many more Jain goldsmiths.
केतड़िआं ही बाणीए कितड़े भाभड़िआं सुनिआरे ।
LINE 03
ਕੇਤੜਿਆਂਲਖਜਟਹੋਇਕੇਤੜਿਆਂਛੀਂਬੈਸੈਸਾਰੇ।
ਕਈ ਲੱਖਾਂ ਜੱਟ ਹੋਏ, ਕਈ ਛੀਂਬੇ ਸੰਸਾਰ (ਵਿਖੇ ਪ੍ਰਸਿੱਧ ਹਨ)।
In this world millions are Jats and millions are calico printers.
केतड़िआं लख जट होइ केतड़िआं छींबै सैसारे ।
LINE 04
ਕੇਤੜਿਆਠਾਠੇਰਿਆਕੇਤੜਿਆਂਲੋਹਾਰਵਿਚਾਰੇ।
ਕਈ ਠਠੇਰੇ, ਕਈ ਵਿਚਾਰੇ ਲੋਹਾਰ (ਲੋਹੇ ਦੇ ਕਾਰੀਗਰ)।
Many are coppersmiths and many are considered ironsmiths.
केतड़िआ ठाठेरिआ केतड़िआं लोहार विचारे ।
LINE 05
ਕਿਤੜੇਤੇਲੀਆਖੀਅਨਿਕਿਤੜੇਹਲਵਾਈਬਾਜਾਰੇ।
ਕਈ ਤੇਲੀ ਕਹੀਦੇ ਹਨ, ਕਈ ਹਲਵਾਈ (ਹੋਕੇ) ਬਜ਼ਾਰਾਂ ਵਿਚ (ਮਿਠਾਈਆਂ ਦੀ ਕਾਰ ਕਰਦੇ ਹਨ)।
Many are oilmen and many confectioners are available in the market.
कितड़े तेली आखीअनि कितड़े हलवाई बाजारे ।
LINE 06
ਕੇਤੜਿਆਂਲਖਪੰਖੀਏਕਿਤੜੇਨਾਈਤੈਵਣਜਾਰੇ।
ਕਈ ਹਲਕਾਰੇ ਹਨ, ਕਈ ਨਾਈ (ਨੌਂਹ ਕੰਡਾ ਲਾਹ ਕੇ ਉਦਰ ਪੂਰਣਾ ਕਰਦੇ), ਕਈ ਵਣਜਾਰੇ (ਸੂਈ ਸਲਾਈ ਵੇਚਦੇ ਫਿਰਦੇ ਹਨ)।
Many are messengers, many barbers and many more businessmen.
केतड़िआं लख पंखीए कितड़े नाई तै वणजारे ।
LINE 07
ਚਹੁਵਰਨਾਂਦੇਗੋਤਅਪਾਰੇ੧੨।।
ਚਾਰ ਵਰਣਾਂ ਵਿਖੇ ਬੇਅੰਤ ਗੋਤ ਫਿਰਦੇ ਹਨ।
In fact, in all the four varnas, there are many castes and sub castes.
चहु वरनां दे गोत अपारे ।१२।
GURBANI.WORLD