ਕਿਤੜੇ ਗਿਰਹੀ ਆਖੀਅਨਿ ਕੇਤੜਿਆਂ ਲਖ ਫਿਰਨਿ ਉਦਾਸੀ ।

ਵਾਰ ੮ ਭਾਈ ਗੁਰਦਾਸ ਜੀ ਅੰਗ 8
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਤੜੇਗਿਰਹੀਆਖੀਅਨਿਕੇਤੜਿਆਂਲਖਫਿਰਨਿਉਦਾਸੀ।
ਕਿਤਨੇ ਗ੍ਰਿਹਸਥੀ ਕਹੀਦੇ ਹਨ, ਕਿਤਨੇ ਲੱਖ ਉਦਾਸੀ ਫਿਰਦੇ ਹਨ।
Many are householders and millions are spending indifferent life.
कितड़े गिरही आखीअनि केतड़िआं लख फिरनि उदासी ।
LINE 02
ਕੇਤੜਿਆਂਜੋਗੀਸੁਰਾਂਕੇਤੜਿਆਂਹੋਏਸੰਨਿਆਸੀ।
ਕਈ ਯੋਗੀਸ਼੍ਵਰ, ਕਈ ਸੰਨਿ੍ਯਾਸੀ ਹੋਏ।
Many are Yogisuras (great yogis) and many are Sanniasi.
केतड़िआं जोगीसुरां केतड़िआं होए संनिआसी ।
LINE 03
ਸੰਨਿਆਸੀਦਸਨਾਮਧਰਿਜੋਗੀਬਾਰਹਪੰਥਨਿਵਾਸੀ।
ਸੰਨਿ੍ਯਾਸੀਆਂ ਦੇ (ਭਾਰਥੀ, ਗਿਰੀ, ਪੁਰੀ ਆਦਿ) ਦਸ ਨਾਮ ਕਈਆਂ ਨੇ ਧਾਰੇ ਹਨ, ਜੋਗੀਆਂ ਦੇ ਬਾਰਹ ਪੰਥ ਹਨ।
Sanniasi are of then names and yogis have been divided into twelve sects.
संनिआसी दस नाम धरि जोगी बारह पंथ निवासी ।
LINE 04
ਕੇਤੜਿਆਂਲਖਪਰਮਹੰਸਕਿਤੜੇਬਾਨਪ੍ਰਸਤਬਨਵਾਸੀ।
ਕਿਤਨੇ ਲੱਖ ਪਰਮਹੰਸ ਹੋਏ (ਤੱਤ ਮਿਥ੍ਯਾ ਦਾ ਵਿਵੇਚਨ ਕਰਨੇ ਵਾਲੇ), ਕਿਤਨੇ ਬਾਨ ਪ੍ਰਸਤ ਹੋਕੇ ਬਨਾਂ ਵਿਖੇ ਰਹਿੰਦੇ ਹਨ।
Many are ascetics of highest order (paramhans) and many are living in the jungles.
केतड़िआं लख परम हंस कितड़े बानप्रसत बनवासी ।
LINE 05
ਕੇਤੜਿਆਂਹੀਡੰਡਧਾਰਕਿਤੜੇਜੈਨੀਜੀਅਦੈਆਸੀ।
ਕਈ ਡੰਡਾ (ਹੱਥ ਵਿਖੇ) ਰੱਖਕੇ (ਯੋਗੀਆਂ ਦੇ ਮਤ ਵਿਖੇ ਰਲਦੇ ਹਨ, ਕਈ ਤ੍ਰਿਦੰਡੀ ਸੰਨ੍ਯਾਸੀ ਕਹਾਉਂਦੇ ਹਨ), ਕਈ ਜੈਨੀ ਹੋਕੇ ਜੀਵਾਂ ਪਰ ਦਇਆ ਰਖਦੇ ਹਨ, (ਮੂੰਹ ਤੇ ਪੱਟੀਆਂ ਬੰਨ੍ਹੀਂ ਰੱਖਦੇ ਹਨ ਕਿ ਹਵਾੜ ਨਾਲ ਜੀਵ ਘਾਤ ਨਾਂ ਹੋਣ)।
Many keep sticks in the hands and many are compassionate Jains.
केतड़िआं ही डंड धार कितड़े जैनी जीअ दैआसी ।
LINE 06
ਛਿਅਘਰਿਛਿਅਗੁਰਿਆਖੀਅਨਿਛਿਅਉਪਦੇਸਭੇਸਅਭਿਆਸੀ।
ਛੀ ਸ਼ਾਸਤਰਾਂ ਦੇ ਛੇ ਅਚਾਰਜਾਂ ਨੇ ਛੀ ਉਪਦੇਸ਼ ਭੇਸ਼ ਤੇ ਅਭ੍ਯਾਸ (ਭਿੰਨ ਭਿੰਨ) ਕੀਤੇ ਆਖੀਦੇ ਹਨ।
Six are the Shastras, six their teachers and six their guises, disciplines and teachings.
छिअ घरि छिअ गुरि आखीअनि छिअ उपदेस भेस अभिआसी ।
LINE 07
ਛਿਅਰੁਤਿਬਾਰਹਮਾਹਕਰਿਸੂਰਜੁਇਕੋਬਾਰਹਰਾਸੀ।
ਸੂਰਜ ਇਕੋ ਹੈ, ਪਰੰਤੂ ਬਾਰਾਂ ਰਾਸਾਂ, ਬਾਰਾਂ ਮਹੀਨੇ ਤੇ ਛੀ ਰੁਤਾਂ ਹਨ।
Six seasons and twelve months are there but moving into each of the twelve zodiac signs the sun is the only one.
छिअ रुति बारह माह करि सूरजु इको बारह रासी ।
LINE 08
ਗੁਰਾਗੁਰੂਸਤਿਗੁਰੁਅਬਿਨਾਸੀ੧੩।।
ਗੁਰੂਆਂ ਦਾ ਗੁਰੂ (ਅਕਾਲ ਪੁਰਖ) ਸਤਿਗੁਰ ਸਦਾ ਅਬਿਨਾਸ਼ੀ ਹੈ, (ਜਿਸਦੀ ਓਟ ਨਾਲ ਸਾਰੇ ਆਪਣੇ ਆਪਣੇ ਮਤ ਦਾ ਪ੍ਰਕਾਸ਼ ਕਰਦੇ ਹਨ, ਪਰ ਇਹ ਨਹੀਂ ਕਰਦੇ ਕਿ ਉਹ ਇਕੋ ਹੈ)।
The Guru of the gurus, the true Guru (God) is indestructible).
गुरा गुरू सतिगुरु अबिनासी ।१३।
GURBANI.WORLD