LINE 01
ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
LINE 02
ਭਇਓਕਿਰਪਾਲੁਦੀਨਦੁਖਭੰਜਨੁਆਪੇਸਭਬਿਧਿਥਾਟੀ॥
ਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ।
Becoming merciful, the Destroyer of the pains of the poor has Himself devised all devices.
भइओ किरपालु दीन दुख भंजनु आपे सभ बिधि थाटी ॥
LINE 03
ਖਿਨਮਹਿਰਾਖਿਲੀਓਜਨੁਅਪੁਨਾਗੁਰਪੂਰੈਬੇੜੀਕਾਟੀ੧॥॥
ਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ ॥੧॥
In an instant, He has saved His humble servant; the Perfect Guru has cut away his bonds. ||1||
खिन महि राखि लीओ जनु अपुना गुर पूरै बेड़ी काटी ॥१॥
LINE 04
ਮੇਰੇਮਨਗੁਰਗੋਵਿੰਦੁਸਦਧਿਆਈਐ॥
ਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
O my mind, meditate forever on the Guru, the Lord of the Universe.
मेरे मन गुर गोविंदु सद धिआईऐ ॥
LINE 05
ਸਗਲਕਲੇਸਮਿਟਹਿਇਸੁਤਨਤੇਮਨਚਿੰਦਿਆਫਲੁਪਾਈਐ॥ਰਹਾਉ॥
(ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਰਹਾਉ॥
All illness shall depart from this body, and you shall obtain the fruits of your mind's desires. ||Pause||
सगल कलेस मिटहि इसु तन ते मन चिंदिआ फलु पाईऐ ॥ रहाउ ॥
LINE 06
ਜੀਅਜੰਤਜਾਕੇਸਭਿਕੀਨੇਪ੍ਰਭੁਊਚਾਅਗਮਅਪਾਰਾ॥
ਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ।
God created all beings and creatures; He is lofty, inaccessible and infinite.
जीअ जंत जा के सभि कीने प्रभु ऊचा अगम अपारा ॥
LINE 07
ਸਾਧਸੰਗਿਨਾਨਕਨਾਮੁਧਿਆਇਆਮੁਖਊਜਲਭਏਦਰਬਾਰਾ੨੨੭੯੧॥॥॥॥
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ ॥੨॥੨੭॥੯੧॥
In the Saadh Sangat, the Company of the Holy, Nanak meditates on the Naam, the Name of the Lord; his face is radiant in the Court of the Lord. ||2||27||91||
साधसंगि नानक नामु धिआइआ मुख ऊजल भए दरबारा ॥२॥२७॥९१॥
GURBANI.WORLD