LINE 01
ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
LINE 02
ਸਿਮਰਉਅਪੁਨਾਸਾਂਈ॥
ਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,
I meditate in remembrance on my Lord.
सिमरउ अपुना सांई ॥
LINE 03
ਦਿਨਸੁਰੈਨਿਸਦਧਿਆਈ॥
ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ,
Day and night, I ever meditate on Him.
दिनसु रैनि सद धिआई ॥
LINE 04
ਹਾਥਦੇਇਜਿਨਿਰਾਖੇ॥
ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ,
He gave me His hand, and protected me.
हाथ देइ जिनि राखे ॥
LINE 05
ਹਰਿਨਾਮਮਹਾਰਸਚਾਖੇ੧॥॥
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
I drink in the most sublime essence of the Lord's Name. ||1||
हरि नाम महा रस चाखे ॥१॥
LINE 06
ਅਪਨੇਗੁਰਊਪਰਿਕੁਰਬਾਨੁ॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
I am a sacrifice to my Guru.
अपने गुर ऊपरि कुरबानु ॥
LINE 07
ਭਏਕਿਰਪਾਲਪੂਰਨਪ੍ਰਭਦਾਤੇਜੀਅਹੋਏਮਿਹਰਵਾਨ॥ਰਹਾਉ॥
(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥
God, the Great Giver, the Perfect One, has become merciful to me, and now, all are kind to me. ||Pause||
भए किरपाल पूरन प्रभ दाते जीअ होए मिहरवान ॥ रहाउ ॥
LINE 08
ਨਾਨਕਜਨਸਰਨਾਈ॥
ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,
Servant Nanak has entered His Sanctuary.
नानक जन सरनाई ॥
LINE 09
ਜਿਨਿਪੂਰਨਪੈਜਰਖਾਈ॥
ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,
He has perfectly preserved his honor.
जिनि पूरन पैज रखाई ॥
LINE 10
ਸਗਲੇਦੂਖਮਿਟਾਈ॥
ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।
All suffering has been dispelled.
सगले दूख मिटाई ॥
LINE 11
ਸੁਖੁਭੁੰਚਹੁਮੇਰੇਭਾਈ੨੨੮੯੨॥॥॥॥
ਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥
So enjoy peace, O my Siblings of Destiny! ||2||28||92||
सुखु भुंचहु मेरे भाई ॥२॥२८॥९२॥
GURBANI.WORLD