ਕਬਿਤੁ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1193
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
कबितु ॥
LINE 02
ਔਰਨੁਪਦੇਸਕਰੈਆਪੁਧ੍ਯਾਨਕੌਨਧਰੈਲੋਗਨਕੌਸਦਾਤ੍ਯਾਗਧਨਕੋਦ੍ਰਿੜਾਤਹੈ॥
ਹੋਰਾਂ ਨੂੰ ਉਪਦੇਸ਼ ਕਰਦਾ ਹੈਂ, ਪਰ ਆਪ ਧਿਆਨ ਨੂੰ ਧਾਰਨ ਨਹੀਂ ਕਰਦਾ ਹੈਂ ਅਤੇ ਲੋਕਾਂ ਨੂੰ ਸਦਾ ਧਨ ਦਾ ਤਿਆਗ ਦ੍ਰਿੜ੍ਹ ਕਰਾਉਂਦਾ ਹੈਂ।
औरनुपदेस करै आपु ध्यान कौ न धरै लोगन कौ सदा त्याग धन को द्रिड़ात है ॥
LINE 03
ਤੇਹੀਧਨਲੋਭਊਚਨੀਚਨਕੇਦ੍ਵਾਰਦ੍ਵਾਰਲਾਜਕੌਤ੍ਯਾਗਜੇਹੀਤੇਹੀਪੈਘਿਘਾਤਹੈ॥
ਉਸ ਧਨ ਦੇ ਲੋਭ ਕਰ ਕੇ, ਊਚ ਨੀਚ ਦੇ ਦੁਆਰ ਦੁਆਰ ਤੇ ਸ਼ਰਮ ਨੂੰ ਤਿਆਗ ਕੇ ਹਰ ਕਿਸੇ ਅਗੇ ਗਿੜਗਿੜਾਉਂਦਾ ਫਿਰਦਾ ਹੈਂ।
तेही धन लोभ ऊच नीचन के द्वार द्वार लाज कौ त्याग जेही तेही पै घिघात है ॥
LINE 04
ਕਹਤਪਵਿਤ੍ਰਹਮਰਹਤਅਪਵਿਤ੍ਰਖਰੇਚਾਕਰੀਮਲੇਛਨਕੀਕੈਕੈਟੂਕਖਾਤਹੈ॥
ਕਹਿੰਦਾ ਹੈਂ ਕਿ ਮੈਂ ਪਵਿਤ੍ਰ ਰਹਿੰਦਾ ਹਾਂ, (ਪਰ ਹੁੰਦਾ) ਬਹੁਤ ਅਪਵਿਤ੍ਰ ਹੈਂ (ਕਿਉਂਕਿ) ਮਲੇਛਾਂ ਦੀ ਨੌਕਰੀ ਕਰ ਕੇ ਟੁਕੜੇ ਖਾਉਂਦਾ ਹੈਂ।
कहत पवित्र हम रहत अपवित्र खरे चाकरी मलेछन की कै कै टूक खात है ॥
LINE 05
ਬਡੇਅਸੰਤੋਖੀਹੈਂਕਹਾਵਤਸੰਤੋਖੀਮਹਾਏਕਦ੍ਵਾਰਛਾਡਿਮਾਗਿਦ੍ਵਾਰੇਦ੍ਵਾਰਜਾਤਹੈ੧੯॥॥
(ਤੂੰ) ਬਹੁਤ ਅਸੰਤੋਖੀ ਹੈਂ, (ਪਰ ਆਪਣੇ ਆਪ ਨੂੰ) ਵੱਡਾ ਸੰਤੋਖੀ ਅਖਵਾਉਂਦਾ ਹੈਂ (ਕਿਉਂਕਿ ਤੂੰ) ਪਰਮਾਤਮਾ ਦੇ ਇਕ ਦੁਆਰ ਨੂੰ ਛਡ ਕੇ ਦੁਆਰ ਦੁਆਰ ਉਤੇ ਮੰਗਦਾ ਫਿਰਦਾ ਹੈਂ ॥੧੯॥
बडे असंतोखी हैं कहावत संतोखी महा एक द्वार छाडि मागि द्वारे द्वार जात है ॥१९॥
LINE 06
ਮਾਟੀਕੇਸਿਵਬਨਾਏਪੂਜਿਕੈਬਹਾਇਆਏਆਇਕੈਬਨਾਏਫੇਰਿਮਾਟੀਕੇਸੁਧਾਰਿਕੈ॥
(ਤੂੰ) ਮਿੱਟੀ ਦੇ ਸ਼ਿਵ ਬਣਾ ਕੇ ਪੂਜ ਕੇ ਰੋੜ੍ਹ ਆਉਂਦਾ ਹੈਂ ਅਤੇ ਫਿਰ ਆ ਕੇ ਮਿੱਟੀ ਨੂੰ ਗੁੰਨ੍ਹ ਕੇ (ਹੋਰ) ਬਣਾਉਂਦਾ ਹੈਂ।
माटी के सिव बनाए पूजि कै बहाइ आए आइ कै बनाए फेरि माटी के सुधारि कै ॥
LINE 07
ਤਾਕੇਪਾਇਪਰਿਯੋਮਾਥੋਘਰੀਦ੍ਵੈਰਗਰਿਯੋਐਰੇਤਾਮੈਕਹਾਹੈਰੇਦੈਹੈਤੋਹਿਕੌਬਿਚਾਰਿਕੈ॥
ਉਸ (ਮੂਰਤੀ) ਦੇ ਪੈਰੀਂ ਪੈਂਦਾ ਹੈਂ ਅਤੇ ਦੋ ਘੜੀਆਂ ਤਕ ਮੱਥੇ ਨੂੰ ਰਗੜਦਾ ਹੈਂ, ਓਏ (ਮੂਰਖ!) ਵਿਚਾਰ ਕਰ ਲੈ ਕਿ ਉਨ੍ਹਾਂ ਵਿਚ ਕੀ ਹੈ ਜੋ ਤੈਨੂੰ ਦੇਣਗੇ।
ता के पाइ परियो माथो घरी द्वै रगरियो ऐ रे ता मै कहा है रे दै है तोहि कौ बिचारि कै ॥
LINE 08
ਲਿੰਗਕੀਤੂਪੂਜਾਕਰੈਸੰਭੁਜਾਨਿਪਾਇਪਰੈਸੋਈਅੰਤਦੈਹੈਤੇਰੇਕਰਮੈਨਿਕਾਰਿਕੈ॥
ਤੂੰ (ਉਸ ਦੇ) ਲਿੰਗ ਦੀ ਪੂਜਾ ਕਰਦਾ ਹੈਂ ਅਤੇ ਸ਼ਿਵ ਸਮਝ ਕੇ ਪੈਰੀਂ ਪੈਂਦਾ ਹੈਂ। (ਫਿਰ) ਉਹੀ ਅੰਤ ਵਿਚ ਕਢ ਕੇ ਤੇਰੇ ਹੱਥ ਵਿਚ ਦੇਵੇਗਾ।
लिंग की तू पूजा करै संभु जानि पाइ परै सोई अंत दै है तेरे कर मै निकारि कै ॥
LINE 09
ਦੁਹਿਤਾਕੌਦੈਹੈਕੀਤੂਆਪਨਖਬੈਹੈਤਾਕੌਯੌਹੀਤੋਹਿਮਾਰਿਹੈਰੇਸਦਾਸਿਵਖ੍ਵਾਰਿਕੈ੨੦॥॥
ਕੀ ਤੂੰ ਉਸ (ਲਿੰਗ) ਨੂੰ ਧੀ ਨੂੰ ਦੇਵੇਂਗਾ, ਜਾਂ ਉਸ ਨੂੰ ਆਪ ਖਾਏਂਗਾ। ਇਸ ਤਰ੍ਹਾਂ ਹੀ ਤੈਨੂੰ ਸਦਾ ਸ਼ਿਵ (ਪਰਮਾਤਮਾ) ਖੁਆਰ ਕਰ ਕੇ ਮਾਰੇਗਾ ॥੨੦॥
दुहिता कौ दै है की तू आपन खबै है ता कौ यौ ही तोहि मारि है रे सदा सिव ख्वारि कै ॥२०॥
GURBANI.WORLD