ਮਾਰੂ ਮਹਲਾ ੩ ॥

ਰਾਗੁ ਮਾਰੂ ਗੁਰੂ ਅਮਰਦਾਸ ਜੀ ਅੰਗ 1053
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, Third Mahalaa:
मारू महला ३ ॥
LINE 02
ਸੋਸਚੁਸੇਵਿਹੁਸਿਰਜਣਹਾਰਾ
ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,
Serve the True Creator Lord.
सो सचु सेविहु सिरजणहारा ॥
LINE 03
ਸਬਦੇਦੂਖਨਿਵਾਰਣਹਾਰਾ
ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
The Word of the Shabad is the Destroyer of pain.
सबदे दूख निवारणहारा ॥
LINE 04
ਅਗਮੁਅਗੋਚਰੁਕੀਮਤਿਨਹੀਪਾਈਆਪੇਅਗਮਅਥਾਹਾਹੇ॥॥
ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
He is inaccessible and unfathomable; He cannot be evaluated. He Himself is inaccessible and immeasurable. ||1||
अगमु अगोचरु कीमति नही पाई आपे अगम अथाहा हे ॥१॥
LINE 05
ਆਪੇਸਚਾਸਚੁਵਰਤਾਏ
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।
The True Lord Himself makes Truth pervasive.
आपे सचा सचु वरताए ॥
LINE 06
ਇਕਿਜਨਸਾਚੈਆਪੇਲਾਏ
ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।
He attaches some humble beings to the Truth.
इकि जन साचै आपे लाए ॥
LINE 07
ਸਾਚੋਸੇਵਹਿਸਾਚੁਕਮਾਵਹਿਨਾਮੇਸਚਿਸਮਾਹਾਹੇ॥॥
ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥
They serve the True Lord and practice Truth; through the Name, they are absorbed in the True Lord. ||2||
साचो सेवहि साचु कमावहि नामे सचि समाहा हे ॥२॥
LINE 08
ਧੁਰਿਭਗਤਾਮੇਲੇਆਪਿਮਿਲਾਏ
ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,
The Primal Lord unites His devotees in His Union.
धुरि भगता मेले आपि मिलाए ॥
LINE 09
ਸਚੀਭਗਤੀਆਪੇਲਾਏ
ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।
He attaches them to true devotional worship.
सची भगती आपे लाए ॥
LINE 10
ਸਾਚੀਬਾਣੀਸਦਾਗੁਣਗਾਵੈਇਸੁਜਨਮੈਕਾਲਾਹਾਹੇ॥॥
(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥
One who sings forever the Glorious Praises of the Lord, through the True Word of His Bani, earns the profit of this life. ||3||
साची बाणी सदा गुण गावै इसु जनमै का लाहा हे ॥३॥
LINE 11
ਗੁਰਮੁਖਿਵਣਜੁਕਰਹਿਪਰੁਆਪੁਪਛਾਣਹਿ
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,
The Gurmukh trades, and understands his own self.
गुरमुखि वणजु करहि परु आपु पछाणहि ॥
LINE 12
ਏਕਸਬਿਨੁਕੋਅਵਰੁਜਾਣਹਿ
(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।
He knows no other than the One Lord.
एकस बिनु को अवरु न जाणहि ॥
LINE 13
ਸਚਾਸਾਹੁਸਚੇਵਣਜਾਰੇਪੂੰਜੀਨਾਮੁਵਿਸਾਹਾਹੇ॥॥
(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥
True is the banker, and True are His traders, who buy the merchandise of the Naam. ||4||
सचा साहु सचे वणजारे पूंजी नामु विसाहा हे ॥४॥
LINE 14
ਆਪੇਸਾਜੇਸ੍ਰਿਸਟਿਉਪਾਏ
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।
He Himself fashions and creates the Universe.
आपे साजे स्रिसटि उपाए ॥
LINE 15
ਵਿਰਲੇਕਉਗੁਰਸਬਦੁਬੁਝਾਏ
(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।
He inspires a few to realize the Word of the Guru's Shabad.
विरले कउ गुर सबदु बुझाए ॥
LINE 16
ਸਤਿਗੁਰੁਸੇਵਹਿਸੇਜਨਸਾਚੇਕਾਟੇਜਮਕਾਫਾਹਾਹੇ॥॥
(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥
Those humble beings who serve the True Guru are true. He snaps the noose of death from around their necks. ||5||
सतिगुरु सेवहि से जन साचे काटे जम का फाहा हे ॥५॥
LINE 17
ਭੰਨੈਘੜੇਸਵਾਰੇਸਾਜੇ
(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।
He destroys, creates, embellishes and fashions all beings,
भंनै घड़े सवारे साजे ॥
LINE 18
ਮਾਇਆਮੋਹਿਦੂਜੈਜੰਤਪਾਜੇ
ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।
and attaches them to duality, attachment and Maya.
माइआ मोहि दूजै जंत पाजे ॥
LINE 19
ਮਨਮੁਖਫਿਰਹਿਸਦਾਅੰਧੁਕਮਾਵਹਿਜਮਕਾਜੇਵੜਾਗਲਿਫਾਹਾਹੇ॥॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥
The self-willed manmukhs wander around forever, acting blindly. Death has strung his noose around their necks. ||6||
मनमुख फिरहि सदा अंधु कमावहि जम का जेवड़ा गलि फाहा हे ॥६॥
LINE 20
ਆਪੇਬਖਸੇਗੁਰਸੇਵਾਲਾਏ
ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,
He Himself forgives, and enjoins us to serve the Guru.
आपे बखसे गुर सेवा लाए ॥
LINE 21
ਗੁਰਮਤੀਨਾਮੁਮੰਨਿਵਸਾਏ
ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।
Through the Guru's Teachings, the Naam comes to dwell within the mind.
गुरमती नामु मंनि वसाए ॥
LINE 22
ਅਨਦਿਨੁਨਾਮੁਧਿਆਏਸਾਚਾਇਸੁਜਗਮਹਿਨਾਮੋਲਾਹਾਹੇ॥॥
ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥
Night and day, meditate on the Naam, the Name of the True Lord, and earn the profit of the Naam in this world. ||7||
अनदिनु नामु धिआए साचा इसु जग महि नामो लाहा हे ॥७॥
LINE 23
ਆਪੇਸਚਾਸਚੀਨਾਈ
ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
He Himself is True, and True is His Name.
आपे सचा सची नाई ॥
LINE 24
ਗੁਰਮੁਖਿਦੇਵੈਮੰਨਿਵਸਾਈ
ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।
The Gurmukh bestows it, and enshrines it within the mind.
गुरमुखि देवै मंनि वसाई ॥
LINE 25
ਜਿਨਮਨਿਵਸਿਆਸੇਜਨਸੋਹਹਿਤਿਨਸਿਰਿਚੂਕਾਕਾਹਾਹੇ॥॥
ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥
Noble and exalted are those, within whose mind the Lord abides. Their heads are free of strife. ||8||
जिन मनि वसिआ से जन सोहहि तिन सिरि चूका काहा हे ॥८॥
LINE 26
ਅਗਮਅਗੋਚਰੁਕੀਮਤਿਨਹੀਪਾਈ
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।
He is inaccessible and unfathomable; His value cannot be appraised.
अगम अगोचरु कीमति नही पाई ॥
LINE 27
ਗੁਰਪਰਸਾਦੀਮੰਨਿਵਸਾਈ
ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।
By Guru's Grace, He dwells within the mind.
गुर परसादी मंनि वसाई ॥
LINE 28
ਸਦਾਸਬਦਿਸਾਲਾਹੀਗੁਣਦਾਤਾਲੇਖਾਕੋਇਮੰਗੈਤਾਹਾਹੇ॥॥
ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥
No one calls that person to account, who praises the Word of the Shabad, the Giver of virtue. ||9||
सदा सबदि सालाही गुणदाता लेखा कोइ न मंगै ताहा हे ॥९॥
LINE 29
ਬ੍ਰਹਮਾਬਿਸਨੁਰੁਦ੍ਰੁਤਿਸਕੀਸੇਵਾ
ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।
Brahma, Vishnu and Shiva serve Him.
ब्रहमा बिसनु रुद्रु तिस की सेवा ॥
LINE 30
ਅੰਤੁਪਾਵਹਿਅਲਖਅਭੇਵਾ
(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।
Even they cannot find the limits of the unseen, unknowable Lord.
अंतु न पावहि अलख अभेवा ॥
LINE 31
ਜਿਨਕਉਨਦਰਿਕਰਹਿਤੂਅਪਣੀਗੁਰਮੁਖਿਅਲਖੁਲਖਾਹਾਹੇ੧੦॥॥
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥
Those who are blessed by Your Glance of Grace, become Gurmukh, and comprehend the incomprehensible. ||10||
जिन कउ नदरि करहि तू अपणी गुरमुखि अलखु लखाहा हे ॥१०॥
LINE 32
ਪੂਰੈਸਤਿਗੁਰਿਸੋਝੀਪਾਈ
ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,
The Perfect True Guru has imparted this understanding.
पूरै सतिगुरि सोझी पाई ॥
LINE 33
ਏਕੋਨਾਮੁਮੰਨਿਵਸਾਈ
ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।
I have enshrined the Naam, the One Name, within my mind.
एको नामु मंनि वसाई ॥
LINE 34
ਨਾਮੁਜਪੀਤੈਨਾਮੁਧਿਆਈਮਹਲੁਪਾਇਗੁਣਗਾਹਾਹੇ੧੧॥॥
ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥
I chant the Naam, and meditate on the Naam. Singing His Glorious Praises, I enter the Mansion of the Lord's Presence. ||11||
नामु जपी तै नामु धिआई महलु पाइ गुण गाहा हे ॥११॥
LINE 35
ਸੇਵਕਸੇਵਹਿਮੰਨਿਹੁਕਮੁਅਪਾਰਾ
ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,
The servant serves, and obeys the Command of the Infinite Lord.
सेवक सेवहि मंनि हुकमु अपारा ॥
LINE 36
ਮਨਮੁਖਹੁਕਮੁਜਾਣਹਿਸਾਰਾ
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।
The self-willed manmukhs do not know the value of the Lord's Command.
मनमुख हुकमु न जाणहि सारा ॥
LINE 37
ਹੁਕਮੇਮੰਨੇਹੁਕਮੇਵਡਿਆਈਹੁਕਮੇਵੇਪਰਵਾਹਾਹੇ੧੨॥॥
ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥
By the Hukam of the Lord's Command, one is exalted; by His Hukam, one is glorified; by His Hukam, one becomes carefree. ||12||
हुकमे मंने हुकमे वडिआई हुकमे वेपरवाहा हे ॥१२॥
LINE 38
ਗੁਰਪਰਸਾਦੀਹੁਕਮੁਪਛਾਣੈ
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,
By Guru's Grace, one recognizes the Lord's Hukam.
गुर परसादी हुकमु पछाणै ॥
LINE 39
ਧਾਵਤੁਰਾਖੈਇਕਤੁਘਰਿਆਣੈ
ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।
The wandering mind is restrained, and brought back to the home of the One Lord.
धावतु राखै इकतु घरि आणै ॥
LINE 40
ਨਾਮੇਰਾਤਾਸਦਾਬੈਰਾਗੀਨਾਮੁਰਤਨੁਮਨਿਤਾਹਾਹੇ੧੩॥॥
ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥
Imbued with the Naam, one remains forever detached; the jewel of the Naam rests within the mind. ||13||
नामे राता सदा बैरागी नामु रतनु मनि ताहा हे ॥१३॥
LINE 41
ਸਭਜਗਮਹਿਵਰਤੈਏਕੋਸੋਈ
ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,
The One Lord is pervasive throughout all the world.
सभ जग महि वरतै एको सोई ॥
LINE 42
ਗੁਰਪਰਸਾਦੀਪਰਗਟੁਹੋਈ
ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।
By Guru's Grace, He is revealed.
गुर परसादी परगटु होई ॥
LINE 43
ਸਬਦੁਸਲਾਹਹਿਸੇਜਨਨਿਰਮਲਨਿਜਘਰਿਵਾਸਾਤਾਹਾਹੇ੧੪॥॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥
Those humble beings who praise the Shabad are immaculate; they dwell within the home of their own inner self. ||14||
सबदु सलाहहि से जन निरमल निज घरि वासा ताहा हे ॥१४॥
LINE 44
ਸਦਾਭਗਤਤੇਰੀਸਰਣਾਈ
ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।
The devotees abide forever in Your Sanctuary, Lord.
सदा भगत तेरी सरणाई ॥
LINE 45
ਅਗਮਅਗੋਚਰਕੀਮਤਿਨਹੀਪਾਈ
ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।
You are inaccessible and unfathomable; Your value cannot be estimated.
अगम अगोचर कीमति नही पाई ॥
LINE 46
ਜਿਉਤੁਧੁਭਾਵਹਿਤਿਉਤੂਰਾਖਹਿਗੁਰਮੁਖਿਨਾਮੁਧਿਆਹਾਹੇ੧੫॥॥
ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥
As it pleases Your Will, You keep us; the Gurmukh meditates on the Naam. ||15||
जिउ तुधु भावहि तिउ तू राखहि गुरमुखि नामु धिआहा हे ॥१५॥
LINE 47
ਸਦਾਸਦਾਤੇਰੇਗੁਣਗਾਵਾ
ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,
Forever and ever, I sing Your Glorious Praises.
सदा सदा तेरे गुण गावा ॥
LINE 48
ਸਚੇਸਾਹਿਬਤੇਰੈਮਨਿਭਾਵਾ
ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।
O my True Lord and Master, may I become pleasing to Your Mind.
सचे साहिब तेरै मनि भावा ॥
LINE 49
ਨਾਨਕੁਸਾਚੁਕਹੈਬੇਨੰਤੀਸਚੁਦੇਵਹੁਸਚਿਸਮਾਹਾਹੇ੧੬੧੧੦॥॥॥॥
(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥
Nanak offers this true prayer: O Lord, please bless me with Truth, that I may merge in the Truth. ||16||1||10||
नानकु साचु कहै बेनंती सचु देवहु सचि समाहा हे ॥१६॥१॥१०॥
GURBANI.WORLD