ਆਪੇਬਖਸੇਸਚੁਦ੍ਰਿੜਾਏਮਨੁਤਨੁਸਾਚੈਰਾਤਾਹੇ੧੧॥॥
ਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ ॥੧੧॥
He Himself forgives, and implants the Truth. The mind and body are then attuned to the True Lord. ||11||
आपे बखसे सचु द्रिड़ाए मनु तनु साचै राता हे ॥११॥
ਮਨੁਤਨੁਮੈਲਾਵਿਚਿਜੋਤਿਅਪਾਰਾ॥
(ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ।
Within the polluted mind and body is the Light of the Infinite Lord.
मनु तनु मैला विचि जोति अपारा ॥
ਗੁਰਮਤਿਬੂਝੈਕਰਿਵੀਚਾਰਾ॥
ਜਦੋਂ ਗੁਰੂ ਦੀ ਮੱਤ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ,
One who understands the Guru's Teachings, contemplates this.
गुरमति बूझै करि वीचारा ॥
ਹਉਮੈਮਾਰਿਸਦਾਮਨੁਨਿਰਮਲੁਰਸਨਾਸੇਵਿਸੁਖਦਾਤਾਹੇ੧੨॥॥
ਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ॥੧੨॥
Conquering egotism, the mind becomes immaculate forever; with his tongue, he serves the Lord, the Giver of peace. ||12||
हउमै मारि सदा मनु निरमलु रसना सेवि सुखदाता हे ॥१२॥
ਗੜਕਾਇਆਅੰਦਰਿਬਹੁਹਟਬਾਜਾਰਾ॥
ਇਸ ਸਰੀਰ-ਕਿਲ੍ਹੇ ਵਿਚ (ਮਨ ਗਿਆਨ-ਇੰਦ੍ਰੇ ਆਦਿਕ) ਕਈ ਹੱਟ ਹਨ ਕਈ ਬਜ਼ਾਰ ਹਨ (ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ)।
In the fortress of the body there are many shops and bazaars;
गड़ काइआ अंदरि बहु हट बाजारा ॥
ਤਿਸੁਵਿਚਿਨਾਮੁਹੈਅਤਿਅਪਾਰਾ॥
ਇਸ (ਸਰੀਰ-ਕਿਲ੍ਹੇ) ਦੇ ਵਿਚ (ਹੀ) ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ।
within them is the Naam, the Name of the utterly infinite Lord.
तिसु विचि नामु है अति अपारा ॥
ਗੁਰਕੈਸਬਦਿਸਦਾਦਰਿਸੋਹੈਹਉਮੈਮਾਰਿਪਛਾਤਾਹੇ੧੩॥॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ) ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਂਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਉਹ ਮਨੁੱਖ ਇਸ ਨਾਮ-ਰਤਨ ਦੀ) ਕਦਰ ਸਮਝਦਾ ਹੈ ॥੧੩॥
In His Court, one is embellished forever with the Word of the Guru's Shabad; he conquers egotism and realizes the Lord. ||13||
गुर कै सबदि सदा दरि सोहै हउमै मारि पछाता हे ॥१३॥
ਰਤਨੁਅਮੋਲਕੁਅਗਮਅਪਾਰਾ॥
ਕੋਈ ਭੀ ਦੁਨੀਆਵੀ ਪਦਾਰਥ ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ-ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ।
The jewel is priceless, inaccessible and infinite.
रतनु अमोलकु अगम अपारा ॥
ਕੀਮਤਿਕਵਣੁਕਰੇਵੇਚਾਰਾ॥
ਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।
How can the poor wretch estimate its worth?
कीमति कवणु करे वेचारा ॥
ਗੁਰਕੈਸਬਦੇਤੋਲਿਤੋਲਾਏਅੰਤਰਿਸਬਦਿਪਛਾਤਾਹੇ੧੪॥॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਨਾਮ-ਰਤਨ ਨੂੰ ਪਰਖ ਕੇ ਖ਼ਰੀਦਦਾ ਹੈ, ਉਹ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ॥੧੪॥
Through the Word of the Guru's Shabad, it is weighed, and so the Shabad is realized deep within. ||14||
गुर कै सबदे तोलि तोलाए अंतरि सबदि पछाता हे ॥१४॥
ਸਿਮ੍ਰਿਤਿਸਾਸਤ੍ਰਬਹੁਤੁਬਿਸਥਾਰਾ॥
ਸਿਮ੍ਰਿਤੀਆਂ ਸ਼ਾਸਤਰ (ਆਦਿਕ ਧਰਮ ਪੁਸਤਕ ਹਰਿ-ਨਾਮ ਤੋਂ ਬਿਨਾ ਹੋਰ) ਬਹੁਤ ਵਿਚਾਰ-ਖਿਲਾਰਾ ਖਿਲਾਰਦੇ ਹਨ,
The great volumes of the Simritees and the Shaastras
सिम्रिति सासत्र बहुतु बिसथारा ॥
ਮਾਇਆਮੋਹੁਪਸਰਿਆਪਾਸਾਰਾ॥
(ਪਰ ਉਹਨਾਂ ਵਿਚ) ਮਾਇਆ ਦਾ ਮੋਹ ਹੀ ਹੈ (ਕਰਮ ਕਾਂਡ ਦਾ ਹੀ) ਖਿਲਾਰਾ ਖਿਲਾਰਿਆ ਹੋਇਆ ਹੈ।
only extend the extension of attachment to Maya.
माइआ मोहु पसरिआ पासारा ॥
ਮੂਰਖਪੜਹਿਸਬਦੁਨਬੂਝਹਿਗੁਰਮੁਖਿਵਿਰਲੈਜਾਤਾਹੇ੧੫॥॥
(ਨਾਮ ਵਲੋਂ ਖੁੰਝੇ ਹੋਏ) ਮੂਰਖ (ਉਹਨਾਂ ਪੁਸਤਕਾਂ ਨੂੰ) ਪੜ੍ਹਦੇ ਹਨ, ਪਰ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਨਹੀਂ ਸਮਝਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਮਨੁੱਖ ਨੇ (ਸ਼ਬਦ ਦੀ ਕਦਰ) ਸਮਝ ਲਈ ਹੈ ॥੧੫॥
The fools read them, but do not understand the Word of the Shabad. How rare are those who, as Gurmukh, understand. ||15||
मूरख पड़हि सबदु न बूझहि गुरमुखि विरलै जाता हे ॥१५॥
ਆਪੇਕਰਤਾਕਰੇਕਰਾਏ॥
(ਪਰ ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
The Creator Himself acts, and causes all to act.
आपे करता करे कराए ॥
ਸਚੀਬਾਣੀਸਚੁਦ੍ਰਿੜਾਏ॥
(ਜਿਸ ਉਤੇ ਮਿਹਰ ਕਰਦਾ ਹੈ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਉਸ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਪੱਕਾ ਕਰ ਦੇਂਦਾ ਹੈ।
Through the True Word of His Bani, Truth is implanted deep within.
सची बाणी सचु द्रिड़ाए ॥
ਨਾਨਕਨਾਮੁਮਿਲੈਵਡਿਆਈਜੁਗਿਜੁਗਿਏਕੋਜਾਤਾਹੇ੧੬੯॥॥॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਉਹ ਮਨੁੱਖ ਹਰੇਕ ਜੁਗ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ॥੧੬॥੯॥
O Nanak, through the Naam, one is blessed with glorious greatness, and throughout the ages, the One Lord is known. ||16||9||
नानक नामु मिलै वडिआई जुगि जुगि एको जाता हे ॥१६॥९॥
ਮਾਰੂਮਹਲਾ੩॥
Maaroo, Third Mahalaa:
मारू महला ३ ॥
ਸੋਸਚੁਸੇਵਿਹੁਸਿਰਜਣਹਾਰਾ॥
ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,
Serve the True Creator Lord.
सो सचु सेविहु सिरजणहारा ॥
ਸਬਦੇਦੂਖਨਿਵਾਰਣਹਾਰਾ॥
ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
The Word of the Shabad is the Destroyer of pain.
सबदे दूख निवारणहारा ॥
ਅਗਮੁਅਗੋਚਰੁਕੀਮਤਿਨਹੀਪਾਈਆਪੇਅਗਮਅਥਾਹਾਹੇ੧॥॥
ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
He is inaccessible and unfathomable; He cannot be evaluated. He Himself is inaccessible and immeasurable. ||1||
अगमु अगोचरु कीमति नही पाई आपे अगम अथाहा हे ॥१॥
ਆਪੇਸਚਾਸਚੁਵਰਤਾਏ॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।
The True Lord Himself makes Truth pervasive.
आपे सचा सचु वरताए ॥
ਇਕਿਜਨਸਾਚੈਆਪੇਲਾਏ॥
ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।
He attaches some humble beings to the Truth.
इकि जन साचै आपे लाए ॥
ਸਾਚੋਸੇਵਹਿਸਾਚੁਕਮਾਵਹਿਨਾਮੇਸਚਿਸਮਾਹਾਹੇ੨॥॥
ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥
They serve the True Lord and practice Truth; through the Name, they are absorbed in the True Lord. ||2||
साचो सेवहि साचु कमावहि नामे सचि समाहा हे ॥२॥
ਧੁਰਿਭਗਤਾਮੇਲੇਆਪਿਮਿਲਾਏ॥
ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,
The Primal Lord unites His devotees in His Union.
धुरि भगता मेले आपि मिलाए ॥
ਸਚੀਭਗਤੀਆਪੇਲਾਏ॥
ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।
He attaches them to true devotional worship.
सची भगती आपे लाए ॥
ਸਾਚੀਬਾਣੀਸਦਾਗੁਣਗਾਵੈਇਸੁਜਨਮੈਕਾਲਾਹਾਹੇ੩॥॥
(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥
One who sings forever the Glorious Praises of the Lord, through the True Word of His Bani, earns the profit of this life. ||3||
साची बाणी सदा गुण गावै इसु जनमै का लाहा हे ॥३॥
ਗੁਰਮੁਖਿਵਣਜੁਕਰਹਿਪਰੁਆਪੁਪਛਾਣਹਿ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,
The Gurmukh trades, and understands his own self.
गुरमुखि वणजु करहि परु आपु पछाणहि ॥
ਏਕਸਬਿਨੁਕੋਅਵਰੁਨਜਾਣਹਿ॥
(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।
He knows no other than the One Lord.
एकस बिनु को अवरु न जाणहि ॥
ਸਚਾਸਾਹੁਸਚੇਵਣਜਾਰੇਪੂੰਜੀਨਾਮੁਵਿਸਾਹਾਹੇ੪॥॥
(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥
True is the banker, and True are His traders, who buy the merchandise of the Naam. ||4||
सचा साहु सचे वणजारे पूंजी नामु विसाहा हे ॥४॥
ਆਪੇਸਾਜੇਸ੍ਰਿਸਟਿਉਪਾਏ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।
He Himself fashions and creates the Universe.
आपे साजे स्रिसटि उपाए ॥
ਵਿਰਲੇਕਉਗੁਰਸਬਦੁਬੁਝਾਏ॥
(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।
He inspires a few to realize the Word of the Guru's Shabad.
विरले कउ गुर सबदु बुझाए ॥
ਸਤਿਗੁਰੁਸੇਵਹਿਸੇਜਨਸਾਚੇਕਾਟੇਜਮਕਾਫਾਹਾਹੇ੫॥॥
(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥
Those humble beings who serve the True Guru are true. He snaps the noose of death from around their necks. ||5||
सतिगुरु सेवहि से जन साचे काटे जम का फाहा हे ॥५॥
ਭੰਨੈਘੜੇਸਵਾਰੇਸਾਜੇ॥
(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।
He destroys, creates, embellishes and fashions all beings,
भंनै घड़े सवारे साजे ॥
ਮਾਇਆਮੋਹਿਦੂਜੈਜੰਤਪਾਜੇ॥
ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।
and attaches them to duality, attachment and Maya.
माइआ मोहि दूजै जंत पाजे ॥
ਮਨਮੁਖਫਿਰਹਿਸਦਾਅੰਧੁਕਮਾਵਹਿਜਮਕਾਜੇਵੜਾਗਲਿਫਾਹਾਹੇ੬॥॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥
The self-willed manmukhs wander around forever, acting blindly. Death has strung his noose around their necks. ||6||
मनमुख फिरहि सदा अंधु कमावहि जम का जेवड़ा गलि फाहा हे ॥६॥
ਆਪੇਬਖਸੇਗੁਰਸੇਵਾਲਾਏ॥
ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,
He Himself forgives, and enjoins us to serve the Guru.
आपे बखसे गुर सेवा लाए ॥
ਗੁਰਮਤੀਨਾਮੁਮੰਨਿਵਸਾਏ॥
ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।
Through the Guru's Teachings, the Naam comes to dwell within the mind.
गुरमती नामु मंनि वसाए ॥
ਅਨਦਿਨੁਨਾਮੁਧਿਆਏਸਾਚਾਇਸੁਜਗਮਹਿਨਾਮੋਲਾਹਾਹੇ੭॥॥
ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥
Night and day, meditate on the Naam, the Name of the True Lord, and earn the profit of the Naam in this world. ||7||
अनदिनु नामु धिआए साचा इसु जग महि नामो लाहा हे ॥७॥
ਆਪੇਸਚਾਸਚੀਨਾਈ॥
ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
He Himself is True, and True is His Name.
आपे सचा सची नाई ॥
ਗੁਰਮੁਖਿਦੇਵੈਮੰਨਿਵਸਾਈ॥
ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।
The Gurmukh bestows it, and enshrines it within the mind.
गुरमुखि देवै मंनि वसाई ॥
ਜਿਨਮਨਿਵਸਿਆਸੇਜਨਸੋਹਹਿਤਿਨਸਿਰਿਚੂਕਾਕਾਹਾਹੇ੮॥॥
ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥
Noble and exalted are those, within whose mind the Lord abides. Their heads are free of strife. ||8||
जिन मनि वसिआ से जन सोहहि तिन सिरि चूका काहा हे ॥८॥
ਅਗਮਅਗੋਚਰੁਕੀਮਤਿਨਹੀਪਾਈ॥
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।
He is inaccessible and unfathomable; His value cannot be appraised.
अगम अगोचरु कीमति नही पाई ॥
ਗੁਰਪਰਸਾਦੀਮੰਨਿਵਸਾਈ॥
ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।
By Guru's Grace, He dwells within the mind.
गुर परसादी मंनि वसाई ॥
ਸਦਾਸਬਦਿਸਾਲਾਹੀਗੁਣਦਾਤਾਲੇਖਾਕੋਇਨਮੰਗੈਤਾਹਾਹੇ੯॥॥
ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥
No one calls that person to account, who praises the Word of the Shabad, the Giver of virtue. ||9||
सदा सबदि सालाही गुणदाता लेखा कोइ न मंगै ताहा हे ॥९॥
ਬ੍ਰਹਮਾਬਿਸਨੁਰੁਦ੍ਰੁਤਿਸਕੀਸੇਵਾ॥
ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।
Brahma, Vishnu and Shiva serve Him.
ब्रहमा बिसनु रुद्रु तिस की सेवा ॥
ਅੰਤੁਨਪਾਵਹਿਅਲਖਅਭੇਵਾ॥
(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।
Even they cannot find the limits of the unseen, unknowable Lord.
अंतु न पावहि अलख अभेवा ॥
ਜਿਨਕਉਨਦਰਿਕਰਹਿਤੂਅਪਣੀਗੁਰਮੁਖਿਅਲਖੁਲਖਾਹਾਹੇ੧੦॥॥
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥
Those who are blessed by Your Glance of Grace, become Gurmukh, and comprehend the incomprehensible. ||10||
जिन कउ नदरि करहि तू अपणी गुरमुखि अलखु लखाहा हे ॥१०॥