LINE 01
ਆਸਾਮਹਲਾ੧॥
Aasaa, First Mahalaa:
आसा महला १ ॥
LINE 02
ਮਨੁਰਾਤਉਹਰਿਨਾਇਸਚੁਵਖਾਣਿਆ॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ)।
One whose mind is attuned to the Lord's Name speaks the truth.
मनु रातउ हरि नाइ सचु वखाणिआ ॥
LINE 03
ਲੋਕਾਦਾਕਿਆਜਾਇਜਾਤੁਧੁਭਾਣਿਆ੧॥॥
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ॥੧॥
What would the people lose, if I became pleasing to You, O Lord? ||1||
लोका दा किआ जाइ जा तुधु भाणिआ ॥१॥
LINE 04
ਜਉਲਗੁਜੀਉਪਰਾਣਸਚੁਧਿਆਈਐ॥
ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।
As long as there is the breath of life, meditate on the True Lord.
जउ लगु जीउ पराण सचु धिआईऐ ॥
LINE 05
ਲਾਹਾਹਰਿਗੁਣਗਾਇਮਿਲੈਸੁਖੁਪਾਈਐ੧॥॥ਰਹਾਉ॥
ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ ॥
You shall receive the profit of singing the Glorious Praises of the Lord, and find peace. ||1||Pause||
लाहा हरि गुण गाइ मिलै सुखु पाईऐ ॥१॥ रहाउ ॥
LINE 06
ਸਚੀਤੇਰੀਕਾਰਦੇਹਿਦਇਆਲਤੂੰ॥
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।
True is Your Service; bless me with it, O Merciful Lord.
सची तेरी कार देहि दइआल तूं ॥
LINE 07
ਹਉਜੀਵਾਤੁਧੁਸਾਲਾਹਿਮੈਟੇਕਅਧਾਰੁਤੂੰ੨॥॥
ਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥
I live by praising You; You are my Anchor and Support. ||2||
हउ जीवा तुधु सालाहि मै टेक अधारु तूं ॥२॥
LINE 08
ਦਰਿਸੇਵਕੁਦਰਵਾਨੁਦਰਦੁਤੂੰਜਾਣਹੀ॥
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।
I am Your servant, the gate-keeper at Your Gate; You alone know my pain.
दरि सेवकु दरवानु दरदु तूं जाणही ॥
LINE 09
ਭਗਤਿਤੇਰੀਹੈਰਾਨੁਦਰਦੁਗਵਾਵਹੀ੩॥॥
ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥
How wonderful is Your devotional worship! It removes all pains. ||3||
भगति तेरी हैरानु दरदु गवावही ॥३॥
LINE 10
ਦਰਗਹਨਾਮੁਹਦੂਰਿਗੁਰਮੁਖਿਜਾਣਸੀ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।
The Gurmukhs know that by chanting the Naam, they shall dwell in His Court, in His Presence.
दरगह नामु हदूरि गुरमुखि जाणसी ॥
LINE 11
ਵੇਲਾਸਚੁਪਰਵਾਣੁਸਬਦੁਪਛਾਣਸੀ੪॥॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
True and acceptable is that time, when one recognizes the Word of the Shabad. ||4||
वेला सचु परवाणु सबदु पछाणसी ॥४॥
LINE 12
ਸਤੁਸੰਤੋਖੁਕਰਿਭਾਉਤੋਸਾਹਰਿਨਾਮੁਸੇਇ॥
ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,
Those who practice Truth, contentment and love, obtain the supplies of the Lord's Name.
सतु संतोखु करि भाउ तोसा हरि नामु सेइ ॥
LINE 13
ਮਨਹੁਛੋਡਿਵਿਕਾਰਸਚਾਸਚੁਦੇਇ੫॥॥
ਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥
So banish corruption from your mind, and the True One will grant you Truth. ||5||
मनहु छोडि विकार सचा सचु देइ ॥५॥
LINE 14
ਸਚੇਸਚਾਨੇਹੁਸਚੈਲਾਇਆ॥
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।
The True Lord inspires true love in the truthful.
सचे सचा नेहु सचै लाइआ ॥
LINE 15
ਆਪੇਕਰੇਨਿਆਉਜੋਤਿਸੁਭਾਇਆ੬॥॥
ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
He Himself administers justice, as it pleases His Will. ||6||
आपे करे निआउ जो तिसु भाइआ ॥६॥
LINE 16
ਸਚੇਸਚੀਦਾਤਿਦੇਹਿਦਇਆਲੁਹੈ॥
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।
True is the gift of the True, Compassionate Lord.
सचे सची दाति देहि दइआलु है ॥
LINE 17
ਤਿਸੁਸੇਵੀਦਿਨੁਰਾਤਿਨਾਮੁਅਮੋਲੁਹੈ੭॥॥
(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥
Day and night, I serve the One whose Name is priceless. ||7||
तिसु सेवी दिनु राति नामु अमोलु है ॥७॥
LINE 18
ਤੂੰਉਤਮੁਹਉਨੀਚੁਸੇਵਕੁਕਾਂਢੀਆ॥
ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
You are so sublime, and I am so lowly, but I am called Your slave.
तूं उतमु हउ नीचु सेवकु कांढीआ ॥
LINE 19
ਨਾਨਕਨਦਰਿਕਰੇਹੁਮਿਲੈਸਚੁਵਾਂਢੀਆ੮੨੧॥॥॥
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥
Please, shower Nanak with Your Glance of Grace, that he, the separated one, may merge with You again, O Lord. ||8||21||
नानक नदरि करेहु मिलै सचु वांढीआ ॥८॥२१॥
GURBANI.WORLD