ਆਸਾ ਮਹਲਾ ੧ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 421
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, First Mahalaa:
आसा महला १ ॥
LINE 02
ਕੇਤਾਆਖਣੁਆਖੀਐਤਾਕੇਅੰਤਜਾਣਾ
(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।
No matter how much one may describe the Lord, His limits still cannot be known.
केता आखणु आखीऐ ता के अंत न जाणा ॥
LINE 03
ਮੈਨਿਧਰਿਆਧਰਏਕਤੂੰਮੈਤਾਣੁਸਤਾਣਾ॥॥
(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ॥੧॥
I am without any support; You, O Lord, are my only Support; You are my almighty power. ||1||
मै निधरिआ धर एक तूं मै ताणु सताणा ॥१॥
LINE 04
ਨਾਨਕਕੀਅਰਦਾਸਿਹੈਸਚਨਾਮਿਸੁਹੇਲਾ
ਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ)।
This is Nanak's prayer, that he may be adorned with the True Name.
नानक की अरदासि है सच नामि सुहेला ॥
LINE 05
ਆਪੁਗਇਆਸੋਝੀਪਈਗੁਰਸਬਦੀਮੇਲਾ॥॥ਰਹਾਉ
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥
When self-conceit is eradicated, and understanding is obtained, one meets the Lord, through the Word of the Guru's Shabad. ||1||Pause||
आपु गइआ सोझी पई गुर सबदी मेला ॥१॥ रहाउ ॥
LINE 06
ਹਉਮੈਗਰਬੁਗਵਾਈਐਪਾਈਐਵੀਚਾਰੁ
ਜਦੋਂ ਇਹ ਅਹੰਕਾਰ ਕਿ 'ਮੈਂ ਵੱਡਾ, ਮੈਂ ਵੱਡਾ' (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ।
Abandoning egotism and pride, one obtains contemplative understanding.
हउमै गरबु गवाईऐ पाईऐ वीचारु ॥
LINE 07
ਸਾਹਿਬਸਿਉਮਨੁਮਾਨਿਆਦੇਸਾਚੁਅਧਾਰੁ॥॥
ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ॥੨॥
When the mind surrenders to the Lord Master, He bestows the support of the Truth. ||2||
साहिब सिउ मनु मानिआ दे साचु अधारु ॥२॥
LINE 08
ਅਹਿਨਿਸਿਨਾਮਿਸੰਤੋਖੀਆਸੇਵਾਸਚੁਸਾਈ
ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ, ਉਸ ਦੀ ਇਹ ਸੇਵਾ ਸਦਾ-ਥਿਰ ਪ੍ਰਭੂ ਕਬੂਲ ਕਰਦਾ ਹੈ।
Day and night, remain content with the Naam, the Name of the Lord; that is the true service.
अहिनिसि नामि संतोखीआ सेवा सचु साई ॥
LINE 09
ਤਾਕਉਬਿਘਨੁਲਾਗਈਚਾਲੈਹੁਕਮਿਰਜਾਈ॥॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ॥੩॥
No misfortune troubles one who follows the Command of the Lord's Will. ||3||
ता कउ बिघनु न लागई चालै हुकमि रजाई ॥३॥
LINE 10
ਹੁਕਮਿਰਜਾਈਜੋਚਲੈਸੋਪਵੈਖਜਾਨੈ
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ,
One who follows the Command of the Lord's Will is taken into the Lord's Treasury.
हुकमि रजाई जो चलै सो पवै खजानै ॥
LINE 11
ਖੋਟੇਠਵਰਪਾਇਨੀਰਲੇਜੂਠਾਨੈ॥॥
ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ॥੪॥
The counterfeit find no place there; they are mixed with the false ones. ||4||
खोटे ठवर न पाइनी रले जूठानै ॥४॥
LINE 12
ਨਿਤਨਿਤਖਰਾਸਮਾਲੀਐਸਚੁਸਉਦਾਪਾਈਐ
ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ, ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ।
Forever and ever, the genuine coins are treasured; with them, the true merchandise is purchased.
नित नित खरा समालीऐ सचु सउदा पाईऐ ॥
LINE 13
ਖੋਟੇਨਦਰਿਆਵਨੀਲੇਅਗਨਿਜਲਾਈਐ॥॥
ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ॥੫॥
The false ones are not seen in the Lord's Treasury; they are seized and cast into the fire again. ||5||
खोटे नदरि न आवनी ले अगनि जलाईऐ ॥५॥
LINE 14
ਜਿਨੀਆਤਮੁਚੀਨਿਆਪਰਮਾਤਮੁਸੋਈ
ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ।
Those who understand their own souls, are themselves the Supreme Soul.
जिनी आतमु चीनिआ परमातमु सोई ॥
LINE 15
ਏਕੋਅੰਮ੍ਰਿਤਬਿਰਖੁਹੈਫਲੁਅੰਮ੍ਰਿਤੁਹੋਈ॥॥
(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਜਿਵੇਂ ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ, ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ॥੬॥
The One Lord is the tree of ambrosial nectar, which bears the ambrosial fruit. ||6||
एको अंम्रित बिरखु है फलु अंम्रितु होई ॥६॥
LINE 16
ਅੰਮ੍ਰਿਤਫਲੁਜਿਨੀਚਾਖਿਆਸਚਿਰਹੇਅਘਾਈ
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ।
Those who taste the ambrosial fruit remain satisfied with Truth.
अंम्रित फलु जिनी चाखिआ सचि रहे अघाई ॥
LINE 17
ਤਿੰਨਾਭਰਮੁਭੇਦੁਹੈਹਰਿਰਸਨਰਸਾਈ॥॥
ਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੭॥
They have no doubt or sense of separation - their tongues taste the divine taste. ||7||
तिंना भरमु न भेदु है हरि रसन रसाई ॥७॥
LINE 18
ਹੁਕਮਿਸੰਜੋਗੀਆਇਆਚਲੁਸਦਾਰਜਾਈ
(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ!
By His Command, and through your past actions, you came into the world; walk forever according to His Will.
हुकमि संजोगी आइआ चलु सदा रजाई ॥
LINE 19
ਅਉਗਣਿਆਰੇਕਉਗੁਣੁਨਾਨਕੈਸਚੁਮਿਲੈਵਡਾਈ੮੨੦॥॥॥
(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ॥੮॥੨੦॥
Please, grant virtue to Nanak, the virtueless one; bless him with the glorious greatness of the Truth. ||8||20||
अउगणिआरे कउ गुणु नानकै सचु मिलै वडाई ॥८॥२०॥
GURBANI.WORLD