LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਬਾਹਨਿਸਿੰਘਭਇਆਨਕਰੂਪਲਖਿਓਸਭਦੈਤਮਹਾਡਰਪਾਇਓ॥
ਸ਼ੇਰ ਦੀ ਸਵਾਰ (ਚੰਡੀ) ਦਾ ਭਿਆਨਕ ਰੂਪ ਵੇਖ ਕੇ ਸਾਰੇ ਦੈਂਤਾਂ ਨੇ ਬਹੁਤ ਡਰ ਮੰਨਿਆ ਹੈ।
Seeing the dreadful form of Chandi (whose vehicle is the lion). All the demons were filled with awe.,
बाहनि सिंघ भइआनक रूप लखिओ सभ दैत महा डर पाइओ ॥
LINE 03
ਸੰਖਲੀਏਕਰਿਚਕ੍ਰਅਉਬਕ੍ਰਸਰਾਸਨਪਤ੍ਰਬਚਿਤ੍ਰਬਨਾਇਓ॥
(ਦੇਵੀ ਨੇ) ਹੱਥ ਵਿਚ ਸੰਖ ਅਤੇ ਚੱਕਰ ਲਿਆ ਹੋਇਆ ਹੈ ਅਤੇ ਟੇਢੀ ਧਨੁਸ਼ ਉਤੇ ਖੰਭਾਂ ਵਾਲਾ ਤੀਰ (ਪਤ੍ਰ) ਬਹੁਤ ਵਿਚਿਤ੍ਰ ਢੰਗ ਨਾਲ ਸਜਾਇਆ ਹੋਇਆ ਹੈ।
She manifested herself in queer form, holding the conch, disc and bow in her hand.,
संख लीए करि चक्र अउ बक्र सरासन पत्र बचित्र बनाइओ ॥
LINE 04
ਧਾਇਭੁਜਾਬਲਆਪਨਹ੍ਵੈਹਮਸੋਤਿਨਯੌਅਤਿਜੁਧੁਮਚਾਇਓ॥
ਰਕਤ-ਬੀਜ ਕ੍ਰੋਧਵਾਨ ਹੋ ਕੇ ਅਗੇ ਵਧਿਆ ਅਤੇ (ਚੰਡੀ ਨੂੰ) ਇੰਜ ਕਹਿਣ ਲਗਿਆ ਕਿ ਜੇ ਤੇਰੀਆਂ ਭੁਜਾਵਾਂ ਵਿਚ ਬਲ ਹੈ ਤਾਂ ਰਣ ਵਿਚ ਮੇਰੇ ਨਾਲ ਯੁੱਧ ਮਚਾ।
Rasktavija moved forward and knowing his superb strength, he challenged the goddess for a fight.,
धाइ भुजा बल आपन ह्वै हम सो तिन यौ अति जुधु मचाइओ ॥
LINE 05
ਕ੍ਰੋਧਕੈਸ੍ਰਉਣਤਬਿੰਦਕਹੈਰਨਿਇਆਹੀਤੇਚੰਡਿਕਾਨਾਮਕਹਾਇਓ੧੫੩॥॥
(ਅਗੋਂ ਚੰਡੀ ਨੇ ਉਤਰ ਦਿੱਤਾ ਕਿ) ਇਸੇ ਕਰ ਕੇ ਤਾਂ (ਮੈਂ ਆਪਣਾ ਨਾਂ) ਚੰਡਿਕਾ ਅਖਵਾਇਆ ਹੈ ॥੧੫੩॥
And said, “Thou has named thyself as Chandika come forward to fight with me.”153.,
क्रोध कै स्रउणत बिंद कहै रनि इआही ते चंडिका नाम कहाइओ ॥१५३॥
LINE 06
ਮਾਰਿਲਇਓਦਲਿਅਉਰਭਜਿਓਤਬਕੋਪਕੇਆਪਨਹੀਸੁਭਿਰਿਓਹੈ॥
(ਜਦੋਂ ਰਕਤ-ਬੀਜ ਦਾ) ਦਲ ਮਾਰਿਆ ਗਿਆ ਅਤੇ (ਬਾਕੀ ਦਾ) ਭਜ ਗਿਆ ਤਦੋਂ ਆਪ ਹੀ ਕ੍ਰੋਧਵਾਨ ਹੋ ਕੇ (ਚੰਡੀ ਨਾਲ) ਯੁੱਧ ਕਰਨ ਲਗਿਆ।
When the army of Raktavija was was destroyed or ran away, then in great fury, he himself came forward to fight.,
मारि लइओ दलि अउर भजिओ तब कोप के आपन ही सु भिरिओ है ॥
LINE 07
ਚੰਡਿਪ੍ਰਚੰਡਿਸੋਜੁਧੁਕਰਿਓਅਸਿਹਾਥਿਛੁਟਿਓਮਨਨਾਹਿਗਿਰਿਓਹੈ॥
(ਉਸ ਨੇ) ਪ੍ਰਚੰਡ ਚੰਡੀ ਨਾਲ ਯੁੱਧ ਕੀਤਾ (ਅਤੇ ਉਸ ਦੇ ਹੱਥੋਂ) ਤਲਵਾਰ ਛੁੱਟ ਗਈ, ਪਰ ਉਸ ਦਾ ਮਨੋਬਲ ਨਾ ਡਿਗਿਆ।
He fought a very fierce battle with Chandika and (while fighting) his sword fell down from his hand, but he did not lose heart.,
चंडि प्रचंडि सो जुधु करिओ असि हाथि छुटिओ मन नाहि गिरिओ है ॥
LINE 08
ਲੈਕੇਕੁਵੰਡਕਰੰਬਲਧਾਰਕੈਸ੍ਰੋਨਸਮੂਹਮੈਐਸੇਤਰਿਓਹੈ॥
ਹੱਥ ਵਿਚ ਧਨੁਸ਼ ਧਾਰਨ ਕਰ ਕੇ ਅਤੇ ਪੂਰੀ ਸ਼ਕਤੀ ਇਕੱਠੀ ਕਰ ਕੇ ਲਹੂ ਦੇ ਸਾਗਰ ਵਿਚ ਇੰਜ ਤਰਿਆ ਹੈ
Taking the bow in hand and recouping his strength, he is swimming in the ocean of blood like this,
लै के कुवंड करं बल धार कै स्रोन समूह मै ऐसे तरिओ है ॥
LINE 09
ਦੇਵਅਦੇਵਸਮੁੰਦ੍ਰਮਥਿਓਮਾਨੋਮੇਰਕੋਮਧਿਧਰਿਓਸੁਫਿਰਿਓਹੈ੧੫੪॥॥
ਮਾਨੋ ਦੇਵਤਿਆਂ ਅਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਹੋਵੇ ਅਤੇ ਉਸ ਵਿਚ ਸੁਮੇਰ ਪਰਬਤ ਦੇ ਸਮਾਨ (ਮਧਾਣੇ ਵਾਂਗ ਰਕਤ-ਬੀਜ) ਫਿਰਿਆ ਹੋਵੇ ॥੧੫੪॥
As though he wass the Sumeru mountain like the one used at the time of churning of ocean by the gods and demons.154.,
देव अदेव समुंद्र मथिओ मानो मेर को मधि धरिओ सु फिरिओ है ॥१५४॥
LINE 10
ਕ੍ਰੁਧਕੈਜੁਧਕੇਦੈਤਬਲੀਨਦਸ੍ਰੋਨਕੋਤੈਰਕੇਪਾਰਪਧਾਰਿਓ॥
ਬਲਵਾਨ ਦੈਂਤ ਨੇ ਕ੍ਰਧਿਤ ਹੋ ਕੇ ਯੁੱਧ ਲਈ ਲਹੂ ('ਸ੍ਰੋਨ') ਦੀ ਨਦੀ ਨੂੰ ਤਰ ਕੇ ਪਾਰ ਕੀਤਾ।
The powerful demon waged the war with great anger and swam over and crossed the ocean of blood.,
क्रुध कै जुध के दैत बली नद स्रोन को तैर के पार पधारिओ ॥
LINE 11
ਲੈਕਰਵਾਰਅਉਢਾਰਸੰਭਾਰਕੈਸਿੰਘਕੋਦਉਰਕੈਜਾਇਹਕਾਰਿਓ॥
ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਦੌੜਦੇ ਹੋਇਆਂ ਸ਼ੇਰ ਨੂੰ ਜਾ ਲਲਕਾਰਿਆ।
Holding his sword and controlling his shield, he ran forward and challenged the lion.,
लै करवार अउ ढार संभार कै सिंघ को दउर कै जाइ हकारिओ ॥
LINE 12
ਆਵਤਪੇਖਕੈਚੰਡਿਕੁਵੰਡਤੇਬਾਨਲਗਿਓਤਨਮੂਰਛਪਾਰਿਓ॥
(ਉਸ ਨੂੰ) ਆਉਂਦਿਆਂ ਵੇਖ ਕੇ ਚੰਡੀ ਨੇ ਧਨੁਸ਼ ਨਾਲ ਤੀਰ (ਸਾਧ ਕੇ ਮਾਰਿਆ ਜਿਸ ਦੇ) ਲਗਦਿਆਂ ਹੀ (ਦੈਂਤ ਦੇ) ਸ਼ਰੀਰ ਨੂੰ ਮੂਰਛਿਤ ਕਰ ਦਿੱਤਾ,
Seeing his coming, Chandi shot an arrow from her bow, which caused the demon to become unconscious and fall down.,
आवत पेख कै चंडि कुवंड ते बान लगिओ तन मूरछ पारिओ ॥
LINE 13
ਰਾਮਕੇਭ੍ਰਾਤਨਜਿਉਹਨੂਮਾਨਕੋਸੈਲਸਮੇਤਧਰਾਪਰਡਾਰਿਓ੧੫੫॥॥
ਜਿਵੇਂ ਰਾਮ ਦੇ ਛੋਟੇ ਭਰਾ (ਭਰਤ) ਨੇ (ਸੰਜੀਵਨੀ ਬੂਟੀ ਵਾਲੇ) ਪਰਬਤ ਸਹਿਤ ਹਨੂਮਾਨ ਨੂੰ ਧਰਤੀ ਉਤੇ ਡਿਗਾ ਦਿੱਤਾ ਸੀ ॥੧੫੫॥
It seemed that the brother of Rama (Bharat) had caused Hanuman to fall down with he mountain.155.,
राम के भ्रातन जिउ हनूमान को सैल समेत धरा पर डारिओ ॥१५५॥
LINE 14
ਫੇਰਉਠਿਓਕਰਿਲੈਕਰਵਾਰਕੋਚੰਡਪ੍ਰਚੰਡਸਿਉਜੁਧਕਰਿਓਹੈ॥
ਹੱਥ ਵਿਚ ਤਲਵਾਰ ਲੈ ਕੇ ਫਿਰ ਉਠਿਆ ਅਤੇ ਪ੍ਰਚੰਡ ਚੰਡੀ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ।
The demon got up again and holding the sword in his hand he waged the war with powerful Chandi.,
फेर उठिओ करि लै करवार को चंड प्रचंड सिउ जुध करिओ है ॥
LINE 15
ਘਾਇਲਕੈਤਨਕੇਹਰਤੇਬਹਿਸ੍ਰਉਨਸਮੂਹਧਰਾਨਿਪਰਿਓਹੈ॥
(ਉਸ ਨੇ) ਸ਼ੇਰ ਨੂੰ ਘਾਇਲ ਕਰ ਦਿੱਤਾ ਹੈ ਅਤੇ (ਉਸ ਦੇ ਜ਼ਖ਼ਮ ਤੋਂ) ਬਹੁਤ ਸਾਰਾ ਲਹੂ ਧਰਤੀ ਉਤੇ ਡੁਲ੍ਹ ਗਿਆ।
He wounded the lion, whose blood flowed enormously and fell upon the earth.,
घाइल कै तन केहर ते बहि स्रउन समूह धरानि परिओ है ॥
LINE 16
ਸੋਉਪਮਾਕਬਿਨੇਬਰਨੀਮਨਕੀਹਰਨੀਤਿਹਨਾਉਧਰਿਓਹੈ॥
(ਉਸ ਦੀ) ਉਪਮਾ ਕਵੀ ਨੇ ਵਰਣਿਤ ਕੀਤੀ ਹੈ, ਉਸ ਦਾ ਨਾਂ 'ਮਨ ਨੂੰ ਹਰਨ ਵਾਲੀ' (ਮਨ ਮੋਹਕ) ਰਖ ਦਿੱਤਾ ਹੈ,
The poet hath described this scence in a very attractive manner.,
सो उपमा कबि ने बरनी मन की हरनी तिह नाउ धरिओ है ॥
LINE 17
ਗੇਰੂਨਗੰਪਰਕੈਬਰਖਾਧਰਨੀਪਰਿਮਾਨਹੁਰੰਗਢਰਿਓਹੈ੧੫੬॥॥
ਮਾਨੋ ਗੇਰੂ ਦੇ ਪਰਬਤ (ਨਗ) ਉਤੇ ਵਰਸ਼ਾ (ਹੋਣ ਕਰ ਕੇ) ਧਰਤੀ ਉਤੇ (ਉਸ ਦਾ) ਰੰਗ ਡੁਲ੍ਹ ਗਿਆ ਹੋਵੇ ॥੧੫੬॥
According to him, the colour of the ochre-mountain is melting and falling on earth in the rainy season.156.,
गेरू नगं पर कै बरखा धरनी परि मानहु रंग ढरिओ है ॥१५६॥
LINE 18
ਸ੍ਰੋਣਤਬਿੰਦੁਸੋਚੰਡਿਪ੍ਰਚੰਡਸੁਜੁਧਕਰਿਓਰਨਮਧਰੁਹੇਲੀ॥
ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਯੁੱਧ-ਭੂਮੀ ਵਿਚ ਰਕਤ-ਬੀਜ ਨਾਲ ਘੋਰ ਲੜਾਈ ਲੜੀ।
Filled with rage, Chandika waged a fierce war with Raktavija in the battlefield.,
स्रोणत बिंदु सो चंडि प्रचंड सु जुध करिओ रन मध रुहेली ॥
LINE 19
ਪੈਦਲਮੈਦਲਮੀਜਦਇਓਤਿਲਤੇਜਿਮੁਤੇਲਨਿਕਾਰਤਤੇਲੀ॥
(ਵੈਰੀ ਦੇ) ਦਲ ਵਿਚ ਵੜ ਕੇ ਪਲ ਵਿਚ ਹੀ ਮਿਧ ਦਿੱਤਾ ਹੈ ਜਿਵੇਂ ਤਿਲਾਂ ਤੋਂ ਤੇਲੀ ਤੇਲ ਕੱਢਦਾ ਹੈ।
She pressed the army of the demons in an instant, just as the oilman presses the oil from the sesame seed.,
पै दल मै दल मीज दइओ तिल ते जिमु तेल निकारत तेली ॥
LINE 20
ਸ੍ਰੋਉਣਪਰਿਓਧਰਨੀਪਰਚ੍ਵੈਰੰਗਰੇਜਕੀਰੇਨੀਜਿਉਫੂਟਕੈਫੈਲੀ॥
ਧਰਤੀ ਉਤੇ ਲਹੂ ਇਸ ਤਰ੍ਹਾਂ ਚੋਇਆ ਪਿਆ ਸੀ ਜਿਵੇਂ ਲਿਲਾਰੀ ('ਰੰਗਰੇਜ਼') ਦੀ ਰੰਗ ਦੀ ਮਟਕੀ ('ਰੇਨੀ') ਟੁਟ ਕੇ ਫੈਲ ਗਈ ਹੈ।
The blood is dripping on the earth just as the dyer’s colour-vessel cracks and the colour spreads.,
स्रोउण परिओ धरनी पर च्वै रंगरेज की रेनी जिउ फूट कै फैली ॥
LINE 21
ਘਾਉਲਸੈਤਨਦੈਤਕੇਯੌਜਨੁਦੀਪਕਮਧਿਫਨੂਸਕੀਥੈਲੀ੧੫੭॥॥
ਦੈਂਤ (ਰਕਤ-ਬੀਜ) ਦੇ ਸ਼ਰੀਰ ਉਤੇ ਜ਼ਖ਼ਮ ਇੰਜ ਲਿਸ਼ਕ ਰਹੇ ਹਨ ਮਾਨੋ ਫ਼ਾਨੂਸ (ਝਾੜ) ਦੀ ਥੈਲੀ ਵਿਚ ਦੀਵੇ ਜਗ ਰਹੇ ਹੋਣ ॥੧੫੭॥
The wounds of the demons glitter like the lamps in the containers.157.,
घाउ लसै तन दैत के यौ जनु दीपक मधि फनूस की थैली ॥१५७॥
LINE 22
ਸ੍ਰਉਣਤਬਿੰਦਕੋਸ੍ਰਉਣਪਰਿਓਧਰਿਸ੍ਰਉਨਤਬਿੰਦਅਨੇਕਭਏਹੈ॥
ਰਕਤ-ਬੀਜ ਦਾ ਲਹੂ ਧਰਤੀ ਉਤੇ ਪਿਆ ਹੈ (ਤਾਂ ਉਸ ਤੋਂ) ਅਨੇਕ ਰਕਤ-ਬੀਜ ਪੈਦਾ ਹੋ ਗਏ ਹਨ।
Wherever the blood of Raktavija fell, many Raktavijas rose up there.,
स्रउणत बिंद को स्रउण परिओ धरि स्रउनत बिंद अनेक भए है ॥
LINE 23
ਚੰਡਿਪ੍ਰਚੰਡਕੁਵੰਡਿਸੰਭਾਰਿਕੇਬਾਨਨਸਾਥਿਸੰਘਾਰਦਏਹੈ॥
ਪ੍ਰਚੰਡ ਚੰਡੀ ਨੇ ਧਨੁਸ਼ ਨੂੰ ਸੰਭਾਲ ਕੇ ਬਾਣਾਂ ਨਾਲ (ਸਾਰੇ) ਮਾਰ ਦਿੱਤੇ ਹਨ।
Chandi caught hold of her ferocious bow and killed all of them with her arrows.,
चंडि प्रचंड कुवंडि संभारि के बानन साथि संघार दए है ॥
LINE 24
ਸ੍ਰਉਨਸਮੂਹਸਮਾਇਗਏਬਹੁਰੋਸੁਭਏਹਤਿਫੇਰਿਲਏਹੈ॥
(ਜਦੋਂ) ਸਾਰੇ ਰਕਤ-ਬੀਜ ਸਮੇਟ ਦਿੱਤੇ ਗਏ, (ਤਦੋਂ) ਫਿਰ (ਹੋਰ) ਹੋ ਗਏ ਹਨ (ਅਤੇ ਉਨ੍ਹਾਂ ਨੂੰ ਵੀ ਫਿਰ ਚੰਡੀ ਨੇ) ਮਾਰ ਦਿੱਤਾ।
Through all the new born Raktavijas were killed, still more Raktavijas rose up, Chandi killed all of them.
स्रउन समूह समाइ गए बहुरो सु भए हति फेरि लए है ॥
LINE 25
ਬਾਰਿਦਧਾਰਪਰੈਧਰਨੀਮਾਨੋਬਿੰਬਰਹ੍ਵੈਮਿਟਕੈਜੁਗਏਹੈ੧੫੮॥॥
ਮਾਨੋ ਮੀਂਹ ਪੈਣ ਨਾਲ ਧਰਤੀ ਤੋਂ ਬੁਲਬੁਲੇ ਪੈਦਾ ਹੁੰਦੇ ਹੋਣ, ਮਿਟਦੇ ਹੋਏ ਚਲੇ ਜਾਂਦੇ ਹੋਣ ॥੧੫੮॥
They all die and are reborn like bubbles produced by rain and then immediately becoming extinct.158.,
बारिद धार परै धरनी मानो बिंबर ह्वै मिट कै जु गए है ॥१५८॥
LINE 26
ਜੇਤਕਸ੍ਰਉਨਕੀਬੂੰਦਗਿਰੈਰਨਿਤੇਤਕਸ੍ਰਉਨਤਬਿੰਦਹ੍ਵੈਆਈ॥
ਜਿਤਨੀਆਂ ਲਹੂ ਦੀਆਂ ਬੂੰਦਾਂ ਰਣ-ਭੂਮੀ ਵਿਚ ਡਿਗਦੀਆਂ ਹਨ ਉਤਨੇ ਹੀ ਰਕਤਬੀਜ ਪੈਦਾ ਹੋ ਜਾਂਦੇ ਹਨ।
As many drops of blood of Raktavija fall on the ground, so many Raktavijas come into being.,
जेतक स्रउन की बूंद गिरै रनि तेतक स्रउनत बिंद ह्वै आई ॥
LINE 27
ਮਾਰਹੀਮਾਰਪੁਕਾਰਿਹਕਾਰਕੈਚੰਡਿਪ੍ਰਚੰਡਿਕੇਸਾਮੁਹਿਧਾਈ॥
(ਦੈਂਤ) ਮਾਰੋ-ਮਾਰੋ ਪੁਕਾਰਦੇ ਹੋਏ ਲਲਕਾਰੇ ਮਾਰਦੇ ਪ੍ਰਚੰਡ ਚੰਡੀ ਦੇ ਸਾਹਮਣੇ ਢੁਕਦੇ ਹਨ।
Shouting loudly “kill her, kill her”, those demons run before Chandi.,
मार ही मार पुकारि हकार कै चंडि प्रचंडि के सामुहि धाई ॥
LINE 28
ਪੇਖਿਕੈਕੌਤੁਕਤਾਛਿਨਮੈਕਵਿਨੇਮਨਮੈਉਪਮਾਠਹਰਾਈ॥
ਉਸ ਛਿਣ ਦੇ ਕੌਤਕ ਨੂੰ ਵੇਖ ਕੇ ਕਵੀ ਦੇ ਮਨ ਵਿਚ ਉਪਮਾ ਸੁਝਦੀ ਹੈ
Seeing this scene at that very moment, the poet imagined this comparison,
पेखि कै कौतुक ता छिन मै कवि ने मन मै उपमा ठहराई ॥
LINE 29
ਮਾਨਹੁਸੀਸਮਹਲਕੇਬੀਚਸੁਮੂਰਤਿਏਕਅਨੇਕਕੀਝਾਈ੧੫੯॥॥
ਮਾਨੋ ਸ਼ੀਸ਼ ਮਹੱਲ ਵਿਚ ਇਕੋ ਮੂਰਤ ਅਨੇਕ ਦਾ ਝਾਉਲਾ ਦਿੰਦੀ ਹੋਵੇ ॥੧੫੯॥
That in the glass-palace only one figure multiplies itself and appears like this.159.,
मानहु सीस महल के बीच सु मूरति एक अनेक की झाई ॥१५९॥
LINE 30
ਸ੍ਰਉਨਤਬਿੰਦਅਨੇਕਉਠੇਰਨਿਕ੍ਰੁਧਕੈਜੁਧਕੋਫੇਰਜੁਟੈਹੈ॥
ਅਨੇਕਾਂ ਰਕਤ-ਬੀਜ ਯੁੱਧ-ਭੂਮੀ ਵਿਚ ਉਠ ਕੇ ਕ੍ਰੋਧ ਨਾਲ ਫਿਰ ਜੰਗ ਵਿਚ ਜੁੱਟ ਗਏ ਹਨ।
Many Raktavijas rise and in fury, wage the war.,
स्रउनत बिंद अनेक उठे रनि क्रुध कै जुध को फेर जुटै है ॥
LINE 31
ਚੰਡਿਪ੍ਰਚੰਡਿਕਮਾਨਤੇਬਾਨਸੁਭਾਨੁਕੀਅੰਸਸਮਾਨਛੁਟੈਹੈ॥
ਪ੍ਰਚੰਡ ਚੰਡੀ ਦੀ ਕਮਾਨ ਤੋਂ ਸੂਰਜ ਦੀਆਂ ਕਿਰਨਾਂ (ਅੰਸ) ਵਾਂਗ ਤੀਰ ਛੁਟਦੇ ਹਨ।
The arrows are shot from the ferocious bow of Chandi like the rays of the sun.,
चंडि प्रचंडि कमान ते बान सु भानु की अंस समान छुटै है ॥
LINE 32
ਮਾਰਿਬਿਦਾਰਦਏਸੁਭਏਫਿਰਿਲੈਮੁੰਗਰਾਜਿਮੁਧਾਨਕੁਟੈਹੈ॥
(ਚੰਡੀ ਨੇ ਉਨ੍ਹਾਂ ਨੂੰ) ਮਾਰ ਕੇ ਨਸ਼ਟ ਕਰ ਦਿੱਤਾ ਹੈ, (ਪਰ) ਉਹ ਫਿਰ ਹੋਰ ਹੋ ਗਏ ਹਨ। (ਦੇਵੀ ਉਨ੍ਹਾਂ ਨੂੰ ਇੰਜ ਕੁਟਦੀ ਹੈ) ਜਿਵੇਂ ਮੋਹਲੇ ਨਾਲ ਧਾਨ ਕੁਟੀਂਦੇ ਹਨ।
Chandi killed and destroyed them, but they rose up again, the goddess continued killing them like the paddy thrashed by the wooden pestle.
मारि बिदार दए सु भए फिरि लै मुंगरा जिमु धान कुटै है ॥
LINE 33
ਚੰਡਦਏਸਿਰਖੰਡਜੁਦੇਕਰਿਬਿਲਨਤੇਜਨਬਿਲਤੁਟੈਹੈ੧੬੦॥॥
ਚੰਡੀ ਨੇ ਖੰਡੇ ਨਾਲ (ਉਨ੍ਹਾਂ ਦੇ) ਸਿਰ ਇੰਜ ਵਖਰੇ ਕਰ ਦਿੱਤੇ ਹਨ ਮਾਨੋ ਬਿਲ-ਬ੍ਰਿਛ ਨਾਲੋਂ ਬਿਲਫਲ ਟੁਟੇ ਹੋਣ ॥੧੬੦॥
Chandi hath separated their heads with her double-edged sword just as the fruit of marmelos breaks away from the tree.160.,
चंड दए सिर खंड जुदे करि बिलन ते जन बिल तुटै है ॥१६०॥
LINE 34
ਸ੍ਰਉਨਤਬਿੰਦਅਨੇਕਭਏਅਸਿਲੈਕਰਿਚੰਡਿਸੁਐਸੇਉਠੇਹੈ॥
ਰਕਤ-ਬੀਜ ਅਨੇਕ ਪੈਦਾ ਹੋ ਕੇ, ਤਲਵਾਰਾਂ ਫੜ ਕੇ ਚੰਡੀ ਵਲ ਇਸ ਤਰ੍ਹਾਂ ਉਠ ਕੇ (ਵਧਦੇ ਹਨ)।
Many Raktavijas rising up, with swords in their hands, moved towards Chandi like this. Such demons rising from the drops of blood in great numbers, shower the arrows like rain.,
स्रउनत बिंद अनेक भए असि लै करि चंडि सु ऐसे उठे है ॥
LINE 35
ਬੂੰਦਨਤੇਉਠਿਕੈਬਹੁਦਾਨਵਬਾਨਨਬਾਰਿਦਜਾਨੁਵੁਠੇਹੈ॥
ਲਹੂ ਦੀਆਂ ਬੂੰਦਾਂ ਤੋਂ (ਦੈਂਤ) ਪੈਦਾ ਹੋ ਰਹੇ ਹਨ (ਅਤੇ ਉਹ ਇੰਜ) ਤੀਰ (ਚਲਾਉਂਦੇ ਹਨ) ਮਾਨੋ ਬਦਲਾਂ ਨੇ ਝੜੀ ਲਾਈ ਹੋਵੇ।
Such demons rising from the drops of blood in great numbers, shower the arrows like rain.,
बूंदन ते उठि कै बहु दानव बानन बारिद जानु वुठे है ॥
LINE 36
ਫੇਰਿਕੁਵੰਡਿਪ੍ਰਚੰਡਿਸੰਭਾਰਕੈਬਾਨਪ੍ਰਹਾਰਸੰਘਾਰਸੁਟੇਹੈ॥
ਪ੍ਰਚੰਡ (ਚੰਡੀ) ਨੇ ਫਿਰ ਧਨੁਸ਼ ਸੰਭਾਲ ਕੇ ਤੀਰਾਂ ਦੀ ਮਾਰ ਨਾਲ ਸਾਰੇ ਸੰਘਾਰ ਦਿੱਤੇ ਹਨ।
Chandi again took her ferocious bow in her hand shooting volley of arrows killed all of them.,
फेरि कुवंडि प्रचंडि संभार कै बान प्रहार संघार सुटे है ॥
LINE 37
ਐਸੇਉਠੇਫਿਰਿਸ੍ਰਉਨਤੇਦੈਤਸੁਮਾਨਹੁਸੀਤਤੇਰੋਮਉਠੇਹੈ੧੬੧॥॥
(ਪਰ) ਫਿਰ ਲਹੂ ਤੋਂ ਦੈਂਤ ਇੰਜ ਉਠ ਰਹੇ ਹਨ ਮਾਨੋ ਠੰਡ ਨਾਲ ਰੋਮ ਖੜੇ ਹੋ ਗਏ ਹੋਣ ॥੧੬੧॥
The demons rise from the blood like the hair rising in cold season.161.,
ऐसे उठे फिरि स्रउन ते दैत सु मानहु सीत ते रोम उठे है ॥१६१॥
LINE 38
ਸ੍ਰਉਨਤਬਿੰਦਭਏਇਕਠੇਬਰਚੰਡਿਪ੍ਰਚੰਡਕੇਘੇਰਿਲਇਓਹੈ॥
ਸਾਰੇ ਰਕਤ-ਬੀਜ ਇਕੱਠੇ ਹੋ ਗਏ ਹਨ ਅਤੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਘੇਰ ਲਿਆ ਹੈ।
Many Raktavijas have gathered together and with force and swiftness, they have besieged Chandi.,
स्रउनत बिंद भए इकठे बर चंडि प्रचंड के घेरि लइओ है ॥
LINE 39
ਚੰਡਿਅਉਸਿੰਘਦੁਹੂੰਮਿਲਕੈਸਬਦੈਤਨਕੋਦਲਮਾਰਦਇਓਹੈ॥
ਚੰਡੀ ਅਤੇ ਸ਼ੇਰ ਨੇ ਮਿਲ ਕੇ ਦੈਂਤਾਂ ਦੀ ਸਾਰੀ ਸੈਨਾ ਨੂੰ ਮਾਰ ਦਿੱਤਾ ਹੈ।
Both the goddess and the lion together have killed all these forces of demons.,
चंडि अउ सिंघ दुहूं मिल कै सब दैतन को दल मार दइओ है ॥
LINE 40
ਫੇਰਿਉਠੇਧੁਨਿਕੇਕਰਿਕੈਸੁਨਿਕੈਮੁਨਿਕੋਛੁਟਿਧਿਆਨੁਗਇਓਹੈ॥
(ਉਨ੍ਹਾਂ ਨੇ) ਫਿਰ ਉਠ ਕੇ ਅਜਿਹੀ ਧੁਨ ਕੀਤੀ (ਜਿਸ ਨੂੰ) ਸੁਣ ਕੇ ਮੁਨੀਆਂ ਦਾ ਧਿਆਨ ਛੁਟ ਗਿਆ ਹੈ।
The demons rose up again and produced such a loud voice which broke the contemplation of the sages.,
फेरि उठे धुनि के करि कै सुनि कै मुनि को छुटि धिआनु गइओ है ॥
LINE 41
ਭੂਲਗਏਸੁਰਕੇਅਸਵਾਨਗੁਮਾਨਨਸ੍ਰਉਨਤਬਿੰਦਗਇਓਹੈ੧੬੨॥॥
ਦੇਵਤਿਆਂ ਦੀ ਹੋਸ਼ ਗੁੰਮ ਹੋ ਗਈ ਹੈ, ਪਰ ਰਕਤ-ਬੀਜ ਦਾ ਗੁਮਾਨ ਨਹੀਂ ਮਿਟਿਆ ਹੈ ॥੧੬੨॥
All the efforts of goddess were lost, but the pride of Raktavija was not decreased.162.,
भूल गए सुर के असवान गुमान न स्रउनत बिंद गइओ है ॥१६२॥
GURBANI.WORLD