ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1354
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਆਸਨਔਰਅਲਿੰਗਨਚੁੰਬਨਆਜੁਭਲੇਤੁਮਰੇਕਸਿਲੈਹੌ॥
ਮੈਂ ਅਜ ਤੁਹਾਡੇ ਨਾਲ ਆਸਣ, ਆਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ ਕਰਾਂਗੀ।
आसन और अलिंगन चुंबन आजु भले तुमरे कसि लैहौ ॥
LINE 03
ਰੀਝਿਹੈਂਜੌਨਉਪਾਇਗੁਮਾਨੀਤੈਂਤਾਹਿਉਪਾਇਸੋਤੋਹਿਰਿਝੈਹੌ॥
ਜਿਸ ਉਪਾ ਨਾਲ ਹੇ ਗੁਮਾਨੀ ਰਾਜਨ! ਤੁਸੀਂ ਰੀਝੋਗੇ, ਉਹੀ ਉਪਾ ਕਰ ਕੇ ਤੁਹਾਨੂੰ ਰਿਝਾਵਾਂਗੀ।
रीझि हैं जौन उपाइ गुमानी तैं ताहि उपाइ सो तोहि रिझैहौ ॥
LINE 04
ਪੋਸਤਭਾਗਅਫੀਮਸਰਾਬਖਵਾਇਤੁਮੈਤਬਆਪੁਚੜੈਹੌ॥
ਪੋਸਤ, ਭੰਗ, ਅਫ਼ੀਮ ਅਤੇ ਸ਼ਰਾਬ ਤੁਹਾਨੂੰ ਖਵਾ ਕੇ, ਤਦ ਆਪ ਚੜ੍ਹਾਵਾਂਗੀ।
पोसत भाग अफीम सराब खवाइ तुमै तब आपु चड़ैहौ ॥
LINE 05
ਕੋਟਉਪਾਵਕਰੌਕ੍ਯੋਨਮੀਤਪੈਕੇਲਕਰੇਬਿਨੁਜਾਨਨਦੈਹੌ੧੩॥॥
ਹੇ ਮਿਤਰ! ਭਾਵੇਂ ਕਰੋੜਾਂ ਉਪਾ ਕਿਉਂ ਨਾ ਕਰੋ, ਪਰ (ਤੁਹਾਨੂੰ) ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਹੀਂ ਦਿਆਂਗੀ ॥੧੩॥
कोट उपाव करौ क्यो न मीत पै केल करे बिनु जान न दैहौ ॥१३॥
LINE 06
ਕੇਤਿਯੈਬਾਤਬਨਾਇਕਹੌਕਿਨਕੇਲਕਰੇਬਿਨੁਮੈਨਟਰੌਗੀ॥
ਤੁਸੀਂ ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨਾ ਕਹੋ, ਮੈਂ ਰਤੀ-ਕ੍ਰੀੜਾ ਕੀਤੇ ਬਿਨਾ ਨਹੀਂ ਟਲਾਂਗੀ।
केतियै बात बनाइ कहौ किन केल करे बिनु मै न टरौगी ॥
LINE 07
ਆਜੁਮਿਲੇਤੁਮਰੇਬਿਨੁਮੈਤਵਰੂਪਚਿਤਾਰਿਚਿਤਾਰਿਜਰੌਗੀ॥
ਅਜ ਤੁਹਾਡੇ ਮਿਲੇ ਬਿਨਾ, ਮੈਂ ਤੁਹਾਡੇ ਰੂਪ ਦਾ ਧਿਆਨ ਕਰ ਕਰ ਕੇ ਸੜਦੀ ਰਹਾਂਗੀ।
आजु मिले तुमरे बिनु मै तव रूप चितारि चितारि जरौगी ॥
LINE 08
ਹਾਰਸਿੰਗਾਰਸਭੈਘਰਬਾਰਸੁਏਕਹਿਬਾਰਬਿਸਾਰਿਧਰੌਗੀ॥
ਸਾਰੇ ਹਾਰ ਸ਼ਿੰਗਾਰ ਅਤੇ ਘਰ ਬਾਰ ਇਕੋ ਹੀ ਵਾਰ ਭੁਲਾ ਦਿਆਂਗੀ।
हार सिंगार सभै घर बार सु एकहि बार बिसारि धरौगी ॥
LINE 09
ਕੈਕਰਿਪ੍ਯਾਰਮਿਲੋਇਕਬਾਰਕਿਯਾਰਬਿਨਾਉਰਫਾਰਿਮਰੌਗੀ੧੪॥॥
ਜਾਂ ਤਾਂ ਪਿਆਰ ਨਾਲ ਇਕ ਵਾਰ ਮਿਲੋ, ਨਹੀਂ ਤਾਂ ਯਾਰ ਤੋਂ ਬਿਨਾ ਮੈਂ ਛਾਤੀ ਪਾੜ ਦਿਆਂਗੀ ॥੧੪॥
कै करि प्यार मिलो इक बार कि यार बिना उर फारि मरौगी ॥१४॥
LINE 10
ਸੁੰਦਰਕੇਲਕਰੋਹਮਰੇਸੰਗਮੈਤੁਮਰੌਲਖਿਰੂਪਬਿਕਾਨੀ॥
(ਹੇ ਰਾਜਨ!) ਮੇਰੇ ਨਾਲ ਕਾਮ-ਕ੍ਰੀੜਾ ਕਰੋ, ਮੈਂ ਤੇਰਾ ਰੂਪ ਵੇਖ ਕੇ ਵਿਕ ਗਈ ਹਾਂ।
सुंदर केल करो हमरे संग मै तुमरौ लखि रूप बिकानी ॥
LINE 11
ਠਾਵਨਹੀਜਹਾਜਾਉਕ੍ਰਿਪਾਨਿਧਿਆਜੁਭਈਦੁਤਿਦੇਖਦਿਵਾਨੀ॥
ਹੇ ਕ੍ਰਿਪਾ ਨਿਧਾਨ! ਕੋਈ ਥਾਂ ਨਹੀਂ, ਜਿਥੇ ਜਾਵਾਂ। (ਮੈਂ) ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।
ठाव नही जहा जाउ क्रिपानिधि आजु भई दुति देख दिवानी ॥
LINE 12
ਹੌਅਟਕੀਤਵਹੇਰਿਪ੍ਰਭਾਤੁਮਬਾਧਿਰਹੈਕਸਿਮੌਨਗੁਮਾਨੀ॥
ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਹੇ ਗੁਮਾਨੀ! ਤੁਸੀਂ ਕਿਸ ਲਈ ਮੌਨ ਧਾਰਨ ਕੀਤਾ ਹੋਇਆ ਹੈ।
हौ अटकी तव हेरि प्रभा तुम बाधि रहै कसि मौन गुमानी ॥
LINE 13
ਜਾਨਤਘਾਤਨਮਾਨਤਬਾਤਸੁਜਾਤਬਿਹਾਤਦੁਹੂੰਨਕੀਜ੍ਵਾਨੀ੧੫॥॥
(ਤੁਸੀਂ) ਨਾ ਮੌਕਾ ਸਮਝ ਰਹੇ ਹੋ ਤੇ ਨਾ ਗੱਲ ਮੰਨ ਰਹੇ ਹੋ, ਦੋਹਾਂ ਦੀ ਜਵਾਨੀ ਵਿਅਰਥ ਵਿਚ ਬੀਤ ਰਹੀ ਹੈ ॥੧੫॥
जानत घात न मानत बात सु जात बिहात दुहूंन की ज्वानी ॥१५॥
LINE 14
ਜੇਤਿਕਪ੍ਰੀਤਿਕੀਰੀਤਿਕੀਬਾਤਸੁਸਾਹਸੁਤਾਨ੍ਰਿਪਤੀਰਬਖਾਨੀ॥
ਪ੍ਰੀਤ ਦੀ ਰੀਤ ਦੀ ਜਿਤਨੀ ਕੁ ਗੱਲ ਸੀ, ਸ਼ਾਹ ਦੀ ਪੁੱਤਰੀ ਨੇ ਰਾਜੇ ਪ੍ਰਤਿ ਕਹਿ ਦਿੱਤੀ।
जेतिक प्रीति की रीति की बात सु साह सुता न्रिप तीर बखानी ॥
LINE 15
ਚੌਕਰਹਾਚਹੂੰਓਰਚਿਤੈਕਰਿਬਾਧਿਰਹਾਮੁਖਮੌਨਗੁਮਾਨੀ॥
(ਰਾਜਾ) ਹੈਰਾਨ ਹੋ ਕੇ ਚੌਹਾਂ ਪਾਸੇ ਵੇਖ ਰਿਹਾ ਸੀ ਅਤੇ ਗੁਮਾਨੀ ਨੇ ਮੁਖ ਉਤੇ ਚੁਪ ਸਾਧੀ ਹੋਈ ਸੀ।
चौक रहा चहूं ओर चितै करि बाधि रहा मुख मौन गुमानी ॥
LINE 16
ਹਾਹਿਰਹੀਕਹਿਪਾਇਰਹੀਗਹਿਗਾਇਥਕੀਗੁਨਏਕਨਜਾਨੀ॥
(ਉਹ) 'ਹਾਇ ਹਾਇ' ਕਹਿੰਦੀ ਹੋਈ ਪੈਰਾਂ ਨੂੰ ਪਕੜਦੀ ਰਹੀ ਅਤੇ ਗੁਣ ਗਾ ਗਾ ਕੇ ਥਕ ਗਈ, (ਪਰ ਉਸ ਨੇ) ਇਕ ਨਾ ਸੁਣੀ।
हाहि रही कहि पाइ रही गहि गाइ थकी गुन एक न जानी ॥
LINE 17
ਬਾਧਿਰਹਾਜੜਮੋਨਿਮਹਾਓਹਿਕੋਟਿਕਹੀਇਹਏਕਨਮਾਨੀ੧੬॥॥
ਉਸ ਮੂਰਖ ਨੇ ਮੌਨ ਧਾਰਨ ਕਰੀ ਰਖਿਆ। ਉਸ ਨੇ ਅਨੇਕ ਗੱਲਾਂ ਕਹੀਆਂ, ਪਰ ਇਸ ਨੇ ਇਕ ਵੀ ਨਾ ਮੰਨੀ ॥੧੬॥
बाधि रहा जड़ मोनि महा ओहि कोटि कही इह एक न मानी ॥१६॥
GURBANI.WORLD