ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1353
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਚਿੰਜੀਸਹਰਬਸਤਹੈਜਹਾ॥
ਜਿਥੇ ਚਿੰਜੀ ਨਾਂ ਦਾ ਨਗਰ ਵਸਦਾ ਸੀ,
चिंजी सहर बसत है जहा ॥
LINE 03
ਚਿੰਗਸਸੈਨਨਰਾਧਿਪਤਹਾ॥
ਉਥੇ ਚਿੰਗਸ ਸੈਨ ਨਾਂ ਦਾ ਰਾਜਾ (ਰਾਜ ਕਰਦਾ) ਸੀ।
चिंगस सैन नराधिप तहा ॥
LINE 04
ਗੈਹਰਮਤੀਨਾਰਿਤਿਹਕਹਿਯਤ॥
ਉਸ ਦੀ ਪਤਨੀ ਗੈਹਰ ਮਤੀ ਕਹੀ ਜਾਂਦੀ ਸੀ,
गैहर मती नारि तिह कहियत ॥
LINE 05
ਜਿਹਸਮਸੁਰਪੁਰਨਾਰਿਨਲਹਿਯਤ੧॥॥
ਜਿਸ ਵਰਗੀ ਸਵਰਗ ਵਿਚ ਵੀ ਇਸਤਰੀ ਨਹੀਂ ਮਿਲਦੀ ਸੀ ॥੧॥
जिह सम सुर पुर नारि न लहियत ॥१॥
LINE 06
ਸਹਰਸੁਰੇਸ੍ਵਾਵਤੀਬਿਰਾਜੈ॥
ਇਕ ਸੁਰੇਸ੍ਵਾਵਤੀ ਨਾਂ ਦੇ ਸ਼ਹਿਰ ਸੀ,
सहर सुरेस्वावती बिराजै ॥
LINE 07
ਜਾਕੌਨਿਰਖਿਇੰਦ੍ਰਪੁਰਲਾਜੈ॥
ਜਿਸ (ਦੀ ਸੁੰਦਰਤਾ ਨੂੰ ਵੇਖ ਕੇ) ਇੰਦਰ ਪੁਰੀ ਵੀ ਲਜਾਉਂਦੀ ਸੀ।
जा कौ निरखि इंद्र पुर लाजै ॥
LINE 08
ਬਲਵੰਡਸਿੰਘਸਾਹਇਕਸੁਨਿਯਤ॥
ਬਲਵੰਡ ਸਿੰਘ ਨਾਂ ਦਾ ਇਕ ਸ਼ਾਹ ਸੁਣੀਂਦਾ ਸੀ
बलवंड सिंघ साह इक सुनियत ॥
LINE 09
ਜਿਹਸਮਾਨਜਗਔਰਨਗੁਨਿਯਤ੨॥॥
ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਨਹੀਂ ਗਿਣਿਆ ਜਾਂਦਾ ਸੀ ॥੨॥
जिह समान जग और न गुनियत ॥२॥
LINE 10
ਸਦਾਕੁਅਰਿਤਿਹਸੁਤਾਭਨਿਜੈ॥
ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ,
सदा कुअरि तिह सुता भनिजै ॥
LINE 11
ਚੰਦ੍ਰਸੂਰਲਖਿਜਾਹਿਅਰੁਝੈ॥
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਉਲਝ ਜਾਂਦੇ ਸਨ।
चंद्र सूर लखि जाहि अरुझै ॥
LINE 12
ਅਪ੍ਰਮਾਨਦੁਤਿਜਾਤਨਕਹੀ॥
ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
अप्रमान दुति जात न कही ॥
LINE 13
ਜਾਨੁਕਫੂਲਿਚੰਬੇਲੀਰਹੀ੩॥॥
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੩॥
जानुक फूलि चंबेली रही ॥३॥
LINE 14
ਸਦਾਕੁਅਰਿਨਿਰਖਾਜਬਰਾਜਾ॥
ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ,
सदा कुअरि निरखा जब राजा ॥
LINE 15
ਤਬਹੀਸੀਲਤਵਨਕਾਭਾਜਾ॥
ਤਦ ਹੀ ਉਸ ਦਾ ਸ਼ੀਲ (ਸੰਜਮ) ਖ਼ਤਮ ਹੋ ਗਿਆ।
तब ही सील तवन का भाजा ॥
LINE 16
ਸਖੀਏਕਨ੍ਰਿਪਤੀਰਪਠਾਈ॥
ਉਸ ਨੇ ਇਕ ਦਾਸੀ ਨੂੰ ਰਾਜੇ ਕੋਲ ਭੇਜਿਆ
सखी एक न्रिप तीर पठाई ॥
LINE 17
ਯੌਰਾਜਾਤਨਕਹੁਤੈਜਾਈ੪॥॥
(ਅਤੇ ਉਸ ਨੂੰ ਸਮਝਾਇਆ ਕਿ) ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਹੀਂ ॥੪॥
यौ राजा तन कहु तै जाई ॥४॥
LINE 18
ਮੈਤਵਰੂਪਨਿਰਖਿਉਰਝਾਨੀ॥
ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ
मै तव रूप निरखि उरझानी ॥
LINE 19
ਮਦਨਤਾਪਤੇਭਈਦਿਵਾਨੀ॥
ਅਤੇ ਕਾਮ ਦੀ ਤਪਸ਼ ਨਾਲ ਦੀਵਾਨੀ ਹੋ ਗਈ ਹਾਂ।
मदन ताप ते भई दिवानी ॥
LINE 20
ਏਕਬਾਰਤੁਮਮੁਝੈਬੁਲਾਵੋ॥
ਇਕ ਵਾਰ ਤੁਸੀਂ ਮੈਨੂੰ (ਆਪਣੇ ਕੋਲ) ਬੁਲਾਓ
एक बार तुम मुझै बुलावो ॥
LINE 21
ਕਾਮਤਪਤਕਰਿਕੇਲਮਿਟਾਵੋ੫॥॥
ਅਤੇ ਰਤੀ-ਕ੍ਰੀੜਾ ਕਰ ਕੇ ਕਾਮ ਦੀ ਤਪਸ਼ ਨੂੰ ਮਿਟਾਓ ॥੫॥
काम तपत करि केल मिटावो ॥५॥
LINE 22
ਜੌਆਪਨਗ੍ਰਿਹਮੁਹਿਨਬੁਲਾਵਹੁ॥
(ਜੇ) ਆਪਣੇ ਘਰ ਨਹੀਂ ਬੁਲਾਉਂਦੇ
जौ आपन ग्रिह मुहि न बुलावहु ॥
LINE 23
ਏਕਬਾਰਮੋਰੇਗ੍ਰਿਹਆਵਹੁ॥
ਤਾਂ ਇਕ ਵਾਰ ਮੇਰੇ ਘਰ ਹੀ ਆ ਜਾਓ।
एक बार मोरे ग्रिह आवहु ॥
LINE 24
ਮੋਸੰਗਕਰਿਯੈਮੈਨਬਿਲਾਸਾ॥
ਮੇਰੇ ਨਾਲ ਕਾਮੁਕ ਵਿਲਾਸ ਕਰੋ।
मो संग करियै मैन बिलासा ॥
LINE 25
ਹਮਕਹਤੋਰਿਮਿਲਨਕੀਆਸਾ੬॥॥
ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ ॥੬॥
हम कह तोरि मिलन की आसा ॥६॥
LINE 26
ਭੂਪਕੁਅਰਿਵਹੁਗ੍ਰਿਹਨਬੁਲਾਈ॥
ਰਾਜੇ ਨੇ ਕੁਮਾਰੀ ਨੂੰ (ਆਪਣੇ) ਘਰ ਨਾ ਬੁਲਾਇਆ
भूप कुअरि वहु ग्रिह न बुलाई ॥
LINE 27
ਆਪੁਜਾਇਤਿਹਸੇਜਸੁਹਾਈ॥
ਅਤੇ ਆਪ ਜਾ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ।
आपु जाइ तिह सेज सुहाई ॥
LINE 28
ਦੀਪਦਾਨਤਰੁਨੀਤਿਨਕੀਨਾ॥
ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ
दीप दान तरुनी तिन कीना ॥
LINE 29
ਅਰਘਧੂਪਰਾਜਾਕਹਦੀਨਾ੭॥॥
ਅਤੇ ਧੂਪ ਅਤੇ ਅਰਗ ਚੜ੍ਹਾ ਕੇ ਸੁਆਗਤ ਕੀਤਾ ॥੭॥
अरघ धूप राजा कह दीना ॥७॥
LINE 30
ਸੁਭਰਸੇਜਊਪਰਬੈਠਾਯੋ॥
ਸੁੰਦਰ ਸੇਜ ਉਤੇ ਬਿਠਾਇਆ
सुभर सेज ऊपर बैठायो ॥
LINE 31
ਭਾਗਅਫੀਮਸਰਾਬਮੰਗਾਯੋ॥
ਅਤੇ ਭੰਗ, ਅਫ਼ੀਮ ਤੇ ਸ਼ਰਾਬ ਮੰਗਾਈ।
भाग अफीम सराब मंगायो ॥
LINE 32
ਪ੍ਰਥਮਕਹਾਨ੍ਰਿਪਸੌਇਨਪੀਜੈ॥
ਰਾਜੇ ਨੂੰ ਕਿਹਾ ਕਿ ਪਹਿਲਾਂ ਇਨ੍ਹਾਂ ਨੂੰ ਪੀਓ
प्रथम कहा न्रिप सौ इन पीजै ॥
LINE 33
ਬਹੁਰਿਮੁਝੈਮਦਨੰਕੁਸਦੀਜੈ੮॥॥
ਅਤੇ ਫਿਰ ਮੈਨੂੰ ਮਦਨਾਂਕੁਸ਼ (ਪੁਰਸ਼ ਇੰਦਰੀ) ਦਿਓ ॥੮॥
बहुरि मुझै मदनंकुस दीजै ॥८॥
LINE 34
ਸੁਨਤਬਚਨਇਹਭੂਪਨਮਾਨਾ॥
ਇਹ ਗੱਲ ਸੁਣ ਕੇ ਰਾਜਾ ਨਾ ਮੰਨਿਆ
सुनत बचन इह भूप न माना ॥
LINE 35
ਜਮਕੇਡੰਡਤ੍ਰਾਸਤਰਸਾਨਾ॥
ਅਤੇ ਜਮ ਦੇ ਡੰਡੇ ਦੇ ਭੈ ਤੋਂ ਘਬਰਾ ਗਿਆ।
जम के डंड त्रास तरसाना ॥
LINE 36
ਕਹਿਯੋਨਮੈਤੌਸੌਰਤਿਕਰਿਹੋ॥
ਕਹਿਣ ਲਗਾ ਕਿ ਮੈਂ ਤੇਰੇ ਨਾਲ ਸੰਯੋਗ ਨਹੀਂ ਕਰਾਂਗਾ
कहियो न मै तौसौ रति करिहो ॥
LINE 37
ਘੋਰਨਰਕਮੋਭੂਲਿਨਪਰਿਹੌ੯॥॥
ਅਤੇ ਭੁਲ ਕੇ ਵੀ ਭਿਆਨਕ ਨਰਕ ਵਿਚ ਨਹੀਂ ਪਵਾਂਗਾ ॥੯॥
घोर नरक मो भूलि न परिहौ ॥९॥
LINE 38
ਤਿਮਿਤਿਮਿਤ੍ਰਿਯਅੰਚਰਗਰਿਡਾਰੈ॥
(ਰਾਜੇ ਦੇ ਨਾਂਹ ਕਰਨ ਦੇ ਬਾਵਜੂਦ) ਤਿਵੇਂ ਤਿਵੇਂ (ਇਸਤਰੀ) ਗਲੇ ਵਿਚ ਪਲੂ ਪਾਉਂਦੀ ਸੀ
तिमि तिमि त्रिय अंचर गरि डारै ॥
LINE 39
ਜੋਰਿਜੋਰਿਦ੍ਰਿਗਨ੍ਰਿਪਹਿਨਿਹਾਰੈ॥
ਅਤੇ ਅੱਖਾਂ ਜੋੜ ਜੋੜ ਕੇ ਰਾਜੇ ਨੂੰ ਵੇਖਦੀ ਸੀ।
जोरि जोरि द्रिग न्रिपहि निहारै ॥
LINE 40
ਹਾਇਹਾਇਮੁਹਿਭੂਪਤਿਭਜਿਯੈ॥
(ਉਹ) 'ਹਾਇ ਹਾਇ' (ਕਰ ਕੇ ਕਹਿੰਦੀ ਸੀ) ਹੇ ਰਾਜਨ! ਮੇਰੇ ਨਾਲ ਭੋਗ ਵਿਲਾਸ ਕਰੋ
हाइ हाइ मुहि भूपति भजियै ॥
LINE 41
ਕਾਮਕ੍ਰਿਯਾਮੋਰੇਸੰਗਸਜਿਯੈ੧੦॥॥
ਅਤੇ ਮੇਰੇ ਨਾਲ ਕਾਮ-ਲੀਲ੍ਹਾ ਰਚਾਓ ॥੧੦॥
काम क्रिया मोरे संग सजियै ॥१०॥
LINE 42
ਨਹਿਨਹਿਪੁਨਿਜਿਮਿਜਿਮਿਨ੍ਰਿਪਕਰੈ॥
ਰਾਜਾ ਫਿਰ ਜਿਵੇਂ ਜਿਵੇਂ 'ਨਾਂਹ ਨਾਂਹ' ਕਰਦਾ ਸੀ,
नहि नहि पुनि जिमि जिमि न्रिप करै ॥
LINE 43
ਤਿਮਿਤਿਮਿਚਰਨਚੰਚਲਾਪਰੈ॥
ਤਿਵੇਂ ਤਿਵੇਂ ਇਸਤਰੀ ਚਰਨੀਂ ਪੈਂਦੀ ਸੀ।
तिमि तिमि चरन चंचला परै ॥
LINE 44
ਹਹਾਨ੍ਰਿਪਤਿਮੁਹਿਕਰਹੁਬਿਲਾਸਾ॥
(ਅਤੇ ਕਹਿੰਦੀ ਸੀ) ਹਾ ਹਾ ਰਾਜਨ! ਮੇਰੇ ਨਾਲ ਵਿਲਾਸ ਕਰੋ
हहा न्रिपति मुहि करहु बिलासा ॥
LINE 45
ਕਾਮਭੋਗਕੀਪੁਰਵਹੁਆਸਾ੧੧॥॥
ਅਤੇ (ਮੇਰੀ) ਕਾਮ ਭੋਗ ਦੀ ਆਸ ਪੂਰੀ ਕਰੋ ॥੧੧॥
काम भोग की पुरवहु आसा ॥११॥
LINE 46
ਕਹਾਕਰੌਕਹੁਕਹਾਪਧਾਰੌ॥
ਦਸੋ, ਮੈਂ ਕੀ ਕਰਾਂ, ਕਿਥੇ ਜਾਵਾਂ,
कहा करौ कहु कहा पधारौ ॥
LINE 47
ਆਪਮਰੌਕੈਮੁਝੈਸੰਘਾਰੌ॥
ਆਪ ਮਰ ਜਾਵਾਂ ਜਾਂ (ਤੁਸੀਂ) ਮੈਨੂੰ ਮਾਰ ਦਿਓ।
आप मरौ कै मुझै संघारौ ॥
LINE 48
ਹਾਇਹਾਇਮੁਹਿਭੋਗਨਕਰਈ॥
'ਹਾਇ ਹਾਇ' ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ,
हाइ हाइ मुहि भोग न करई ॥
LINE 49
ਤਾਤੇਜੀਅਹਮਾਰਾਜਰਈ੧੨॥॥
ਜਿਸ ਕਰ ਕੇ ਮੇਰਾ ਜੀ ਸੜ ਰਿਹਾ ਹੈ ॥੧੨॥
ता ते जीअ हमारा जरई ॥१२॥
GURBANI.WORLD