ਮਾਰੂ ਮਹਲਾ ੧ ॥

ਰਾਗੁ ਮਾਰੂ ਗੁਰੂ ਨਾਨਕ ਦੇਵ ਜੀ ਅੰਗ 1012
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, First Mahalaa:
मारू महला १ ॥
LINE 02
ਹੁਕਮੁਭਇਆਰਹਣਾਨਹੀਧੁਰਿਫਾਟੇਚੀਰੈ
ਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ।
The Order is issued, and he cannot remain; the permit to stay has been torn up.
हुकमु भइआ रहणा नही धुरि फाटे चीरै ॥
LINE 03
ਏਹੁਮਨੁਅਵਗਣਿਬਾਧਿਆਸਹੁਦੇਹਸਰੀਰੈ
(ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ।
This mind is tied to its faults; it suffers terrible pain in its body.
एहु मनु अवगणि बाधिआ सहु देह सरीरै ॥
LINE 04
ਪੂਰੈਗੁਰਿਬਖਸਾਈਅਹਿਸਭਿਗੁਨਹਫਕੀਰੈ॥॥
ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ ॥੧॥
The Perfect Guru forgives all the mistakes of the beggar at His Door. ||1||
पूरै गुरि बखसाईअहि सभि गुनह फकीरै ॥१॥
LINE 05
ਕਿਉਰਹੀਐਉਠਿਚਲਣਾਬੁਝੁਸਬਦਬੀਚਾਰਾ
(ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ।
How can he stay here? He must get up and depart. Contemplate the Word of the Shabad, and understand this.
किउ रहीऐ उठि चलणा बुझु सबद बीचारा ॥
LINE 06
ਜਿਸੁਤੂਮੇਲਹਿਸੋਮਿਲੈਧੁਰਿਹੁਕਮੁਅਪਾਰਾ॥॥ਰਹਾਉ
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ॥੧॥ ਰਹਾਉ ॥
He alone is united, whom You, O Lord, unite. Such is the Primal Command of the Infinite Lord. ||1||Pause||
जिसु तू मेलहि सो मिलै धुरि हुकमु अपारा ॥१॥ रहाउ ॥
LINE 07
ਜਿਉਤੂਰਾਖਹਿਤਿਉਰਹਾਜੋਦੇਹਿਸੁਖਾਉ
(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ।
As You keep me, I remain; whatever You give me, I eat.
जिउ तू राखहि तिउ रहा जो देहि सु खाउ ॥
LINE 08
ਜਿਉਤੂਚਲਾਵਹਿਤਿਉਚਲਾਮੁਖਿਅੰਮ੍ਰਿਤਨਾਉ
(ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ।
As You lead me, I follow, with the Ambrosial Name in my mouth.
जिउ तू चलावहि तिउ चला मुखि अंम्रित नाउ ॥
LINE 09
ਮੇਰੇਠਾਕੁਰਹਥਿਵਡਿਆਈਆਮੇਲਹਿਮਨਿਚਾਉ॥॥
ਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥
All glorious greatness rests in the hands of my Lord and Master; my mind yearns to unite with You. ||2||
मेरे ठाकुर हथि वडिआईआ मेलहि मनि चाउ ॥२॥
LINE 10
ਕੀਤਾਕਿਆਸਾਲਾਹੀਐਕਰਿਦੇਖੈਸੋਈ
(ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ।
Why should anyone praise any other created being? That Lord acts and sees.
कीता किआ सालाहीऐ करि देखै सोई ॥
LINE 11
ਜਿਨਿਕੀਆਸੋਮਨਿਵਸੈਮੈਅਵਰੁਕੋਈ
ਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ। ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।
The One who created me, abides within my mind; there is no other at all.
जिनि कीआ सो मनि वसै मै अवरु न कोई ॥
LINE 12
ਸੋਸਾਚਾਸਾਲਾਹੀਐਸਾਚੀਪਤਿਹੋਈ॥॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ ॥੩॥
So praise that True Lord, and you shall be blessed with true honor. ||3||
सो साचा सालाहीऐ साची पति होई ॥३॥
LINE 13
ਪੰਡਿਤੁਪੜਿਪਹੁਚਈਬਹੁਆਲਜੰਜਾਲਾ
ਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ।
The Pandit, the religious scholar, reads, but does not reach the Lord; he is totally entangled in worldly affairs.
पंडितु पड़ि न पहुचई बहु आल जंजाला ॥
LINE 14
ਪਾਪਪੁੰਨਦੁਇਸੰਗਮੇਖੁਧਿਆਜਮਕਾਲਾ
(ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ।
He keeps the company of both virtue and vice, tormented by hunger and the Messenger of Death.
पाप पुंन दुइ संगमे खुधिआ जमकाला ॥
LINE 15
ਵਿਛੋੜਾਭਉਵੀਸਰੈਪੂਰਾਰਖਵਾਲਾ॥॥
ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ ॥੪॥
One who is protected by the Perfect Lord, forgets separation and fear. ||4||
विछोड़ा भउ वीसरै पूरा रखवाला ॥४॥
LINE 16
ਜਿਨਕੀਲੇਖੈਪਤਿਪਵੈਸੇਪੂਰੇਭਾਈ
ਹੇ ਭਾਈ1 ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ।
They alone are perfect, O Siblings of Destiny, whose honor is certified.
जिन की लेखै पति पवै से पूरे भाई ॥
LINE 17
ਪੂਰੇਪੂਰੀਮਤਿਹੈਸਚੀਵਡਿਆਈ
ਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮੱਤ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ।
Perfect is the intellect of the Perfect Lord. True is His glorious greatness.
पूरे पूरी मति है सची वडिआई ॥
LINE 18
ਦੇਦੇਤੋਟਿਆਵਈਲੈਲੈਥਕਿਪਾਈ॥॥
(ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ ॥੫॥
His gifts never run short, although those who receive may grow weary of receiving. ||5||
देदे तोटि न आवई लै लै थकि पाई ॥५॥
LINE 19
ਖਾਰਸਮੁਦ੍ਰੁਢੰਢੋਲੀਐਇਕੁਮਣੀਆਪਾਵੈ
(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ,
Searching the salty sea, one finds the pearl.
खार समुद्रु ढंढोलीऐ इकु मणीआ पावै ॥
LINE 20
ਦੁਇਦਿਨਚਾਰਿਸੁਹਾਵਣਾਮਾਟੀਤਿਸੁਖਾਵੈ
(ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ।
It looks beautiful for a few days, but in the end, it is eaten away by dust.
दुइ दिन चारि सुहावणा माटी तिसु खावै ॥
LINE 21
ਗੁਰੁਸਾਗਰੁਸਤਿਸੇਵੀਐਦੇਤੋਟਿਆਵੈ॥॥
(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ ॥੬॥
If one serves the Guru, the ocean of Truth, the gifts one receives never run short. ||6||
गुरु सागरु सति सेवीऐ दे तोटि न आवै ॥६॥
LINE 22
ਮੇਰੇਪ੍ਰਭਭਾਵਨਿਸੇਊਜਲੇਸਭਮੈਲੁਭਰੀਜੈ
ਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
They alone are pure, who are pleasing to my God; all others are soiled with filth.
मेरे प्रभ भावनि से ऊजले सभ मैलु भरीजै ॥
LINE 23
ਮੈਲਾਊਜਲੁਤਾਥੀਐਪਾਰਸਸੰਗਿਭੀਜੈ
(ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ।
The filthy become pure, when they meet with the Guru, the Philosopher's Stone.
मैला ऊजलु ता थीऐ पारस संगि भीजै ॥
LINE 24
ਵੰਨੀਸਾਚੇਲਾਲਕੀਕਿਨਿਕੀਮਤਿਕੀਜੈ॥॥
ਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੭॥
Who can estimate the value of the color of the true jewel? ||7||
वंनी साचे लाल की किनि कीमति कीजै ॥७॥
LINE 25
ਭੇਖੀਹਾਥਲਭਈਤੀਰਥਿਨਹੀਦਾਨੇ
ਪਰ ਉਸ ਨਾਮ-ਰੰਗ ਦੀ ਡੂੰਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ।
Wearing religious robes, the Lord is not obtained, nor is He obtained by giving donations at sacred shrines of pilgrimage.
भेखी हाथ न लभई तीरथि नही दाने ॥
LINE 26
ਪੂਛਉਬੇਦਪੜੰਤਿਆਮੂਠੀਵਿਣੁਮਾਨੇ
ਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ)। ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ।
Go and ask the readers of the Vedas; without faith, the world is cheated.
पूछउ बेद पड़ंतिआ मूठी विणु माने ॥
LINE 27
ਨਾਨਕਕੀਮਤਿਸੋਕਰੇਪੂਰਾਗੁਰੁਗਿਆਨੇ੮੬॥॥॥
ਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ ॥੮॥੬॥
O Nanak, he alone values the jewel, who is blessed with the spiritual wisdom of the Perfect Guru. ||8||6||
नानक कीमति सो करे पूरा गुरु गिआने ॥८॥६॥
GURBANI.WORLD