ਮਾਰੂ ਮਹਲਾ ੧ ॥

ਰਾਗੁ ਮਾਰੂ ਗੁਰੂ ਨਾਨਕ ਦੇਵ ਜੀ ਅੰਗ 1011
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, First Mahalaa:
मारू महला १ ॥
LINE 02
ਲਾਲੈਗਾਰਬੁਛੋਡਿਆਗੁਰਕੈਭੈਸਹਜਿਸੁਭਾਈ
(ਪ੍ਰਭੂ ਦਾ) ਸੇਵਕ (ਉਹ ਹੈ ਜਿਸ) ਨੇ ਅਹੰਕਾਰ ਤਿਆਗ ਦਿੱਤਾ ਹੈ ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਸੇਵਕ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਪ੍ਰੇਮ ਸੁਭਾਉ ਵਾਲਾ ਬਣ ਜਾਂਦਾ ਹੈ।
The Lord's slave renounces his egotistical pride, through the Guru's Fear, intuitively and easily.
लालै गारबु छोडिआ गुर कै भै सहजि सुभाई ॥
LINE 03
ਲਾਲੈਖਸਮੁਪਛਾਣਿਆਵਡੀਵਡਿਆਈ
ਸੇਵਕ ਉਹ ਹੈ ਜਿਸ ਨੇ ਮਾਲਕ ਨਾਲ ਡੂੰਘੀ ਸਾਂਝ ਪਾ ਲਈ ਹੈ, ਮਾਲਕ ਪਾਸੋਂ ਉਸ ਨੂੰ ਬਹੁਤ ਆਦਰ-ਮਾਣ ਮਿਲਦਾ ਹੈ।
The slave realizes his Lord and Master; glorious is his greatness!
लालै खसमु पछाणिआ वडी वडिआई ॥
LINE 04
ਖਸਮਿਮਿਲਿਐਸੁਖੁਪਾਇਆਕੀਮਤਿਕਹਣੁਜਾਈ॥॥
ਜੇ ਖਸਮ-ਪ੍ਰਭੂ ਮਿਲ ਪਏ, ਤਾਂ ਸੇਵਕ ਨੂੰ ਇਤਨਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਉਸ ਆਨੰਦ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥੧॥
Meeting with his Lord and Master, he finds peace; His value cannot be described. ||1||
खसमि मिलिऐ सुखु पाइआ कीमति कहणु न जाई ॥१॥
LINE 05
ਲਾਲਾਗੋਲਾਖਸਮਕਾਖਸਮੈਵਡਿਆਈ
ਜੇਹੜਾ ਮਨੁੱਖ ਪਰਮਾਤਮਾ-ਮਾਲਕ ਦਾ ਸੇਵਕ ਗ਼ੁਲਾਮ ਬਣਦਾ ਹੈ ਉਹ ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ।
I am the slave and servant of my Lord and Master; all glory is to my Master.
लाला गोला खसम का खसमै वडिआई ॥
LINE 06
ਗੁਰਪਰਸਾਦੀਉਬਰੇਹਰਿਕੀਸਰਣਾਈ॥॥ਰਹਾਉ
ਜੇਹੜੇ ਬੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਨ ਪੈਂਦੇ ਹਨ ਉਹ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ ॥੧॥ ਰਹਾਉ ॥
By Guru's Grace, I am saved, in the Sanctuary of the Lord. ||1||Pause||
गुर परसादी उबरे हरि की सरणाई ॥१॥ रहाउ ॥
LINE 07
ਲਾਲੇਨੋਸਿਰਿਕਾਰਹੈਧੁਰਿਖਸਮਿਫੁਰਮਾਈ
ਖਸਮ-ਪ੍ਰਭੂ ਨੇ ਧੁਰੋਂ ਹੀ ਹੁਕਮ ਦੇ ਦਿੱਤਾ ਆਪਣੇ ਸੇਵਕ ਨੂੰ ਸਿਰ ਤੇ (ਹੁਕਮ ਮੰਨਣ ਦੀ) ਕਾਰ ਸੌਂਪ ਦਿੱਤੀ।
The slave has been given the most excellent task, by the Primal Command of the Master.
लाले नो सिरि कार है धुरि खसमि फुरमाई ॥
LINE 08
ਲਾਲੈਹੁਕਮੁਪਛਾਣਿਆਸਦਾਰਹੈਰਜਾਈ
(ਇਸ ਵਾਸਤੇ ਪ੍ਰਭੂ ਦਾ) ਸੇਵਕ ਪ੍ਰਭੂ ਦਾ ਹੁਕਮ ਪਛਾਣਦਾ ਹੈ ਤੇ ਸਦਾ ਉਸ ਦੀ ਰਜ਼ਾ ਵਿਚ ਰਹਿੰਦਾ ਹੈ।
The slave realizes the Hukam of His Command, and submits to His Will forever.
लालै हुकमु पछाणिआ सदा रहै रजाई ॥
LINE 09
ਆਪੇਮੀਰਾਬਖਸਿਲਏਵਡੀਵਡਿਆਈ॥॥
ਮਾਲਕ ਆਪ ਹੀ (ਸੇਵਕ ਉਤੇ) ਬਖ਼ਸ਼ਸ਼ ਕਰਦਾ ਹੈ ਤੇ ਉਸ ਨੂੰ ਬਹੁਤ ਆਦਰ-ਮਾਣ ਦੇਂਦਾ ਹੈ ॥੨॥
The Lord King Himself grants forgiveness; how glorious is His greatness! ||2||
आपे मीरा बखसि लए वडी वडिआई ॥२॥
LINE 10
ਆਪਿਸਚਾਸਭੁਸਚੁਹੈਗੁਰਸਬਦਿਬੁਝਾਈ
ਹੇ ਪ੍ਰਭੂ! ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਕ ਨੂੰ ਇਹ ਸੂਝ ਦਿੱਤੀ ਹੈ ਕਿ ਤੂੰ ਆਪ ਸਦਾ ਅਟੱਲ ਹੈਂ ਤੇ ਤੇਰਾ ਸਾਰਾ (ਨਿਯਮ) ਅਟੱਲ ਹੈ।
He Himself is True, and everything is True; this is revealed through the Word of the Guru's Shabad.
आपि सचा सभु सचु है गुर सबदि बुझाई ॥
LINE 11
ਤੇਰੀਸੇਵਾਸੋਕਰੇਜਿਸਨੋਲੈਹਿਤੂਲਾਈ
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਤੂੰ ਆਪ ਸੇਵਾ-ਭਗਤੀ ਵਿਚ ਜੋੜਦਾ ਹੈਂ।
He alone serves You, whom You have enjoined to do so.
तेरी सेवा सो करे जिस नो लैहि तू लाई ॥
LINE 12
ਬਿਨੁਸੇਵਾਕਿਨੈਪਾਇਆਦੂਜੈਭਰਮਿਖੁਆਈ॥॥
ਤੇਰੀ ਸੇਵਾ-ਭਗਤੀ ਤੋਂ ਬਿਨਾ ਕਿਸੇ ਜੀਵ ਨੇ ਤੈਨੂੰ ਨਹੀਂ ਲੱਭ ਸਕਿਆ, (ਤੇਰੀ ਸੇਵਾ-ਭਗਤੀ ਤੋਂ ਬਿਨਾ ਜੀਵ) ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ ॥੩॥
Without serving Him, no one finds Him; in duality and doubt, they are ruined. ||3||
बिनु सेवा किनै न पाइआ दूजै भरमि खुआई ॥३॥
LINE 13
ਸੋਕਿਉਮਨਹੁਵਿਸਾਰੀਐਨਿਤਦੇਵੈਚੜੈਸਵਾਇਆ
ਉਸ ਪਰਮਾਤਮਾ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਜੋ ਸਭ ਜੀਵਾਂ ਨੂੰ ਸਭ ਕੁਝ ਸਦਾ ਦੇਂਦਾ ਹੈ ਤੇ ਉਸ ਦਾ ਦਿੱਤਾ ਨਿਤ ਵਧਦਾ ਰਹਿੰਦਾ ਹੈ।
How could we forget Him from our minds? The gifts which he bestows increase day by day.
सो किउ मनहु विसारीऐ नित देवै चड़ै सवाइआ ॥
LINE 14
ਜੀਉਪਿੰਡੁਸਭੁਤਿਸਦਾਸਾਹੁਤਿਨੈਵਿਚਿਪਾਇਆ
ਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਸਰੀਰ ਵਿਚ ਸੁਆਸ ਭੀ ਉਸੇ ਨੇ ਹੀ ਰੱਖਿਆ ਹੈ।
Soul and body, all belong to Him; He infused the breath into us.
जीउ पिंडु सभु तिस दा साहु तिनै विचि पाइआ ॥
LINE 15
ਜਾਕ੍ਰਿਪਾਕਰੇਤਾਸੇਵੀਐਸੇਵਿਸਚਿਸਮਾਇਆ॥॥
(ਪਰ ਉਸ ਦੀ ਸੇਵਾ ਭਗਤੀ ਭੀ ਉਸ ਦੀ ਮੇਹਰ ਨਾਲ ਹੀ ਕਰ ਸਕੀਦੀ ਹੈ) ਜਦੋਂ ਉਹ ਕਿਰਪਾ ਕਰਦਾ ਹੈ ਤਾਂ ਉਸ ਦੀ ਸੇਵਾ ਕਰੀਦੀ ਹੈ, ਜੀਵ ਸੇਵਾ-ਭਗਤੀ ਕਰ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥
If he shows His Mercy, then we serve Him; serving Him, we merge in Truth. ||4||
जा क्रिपा करे ता सेवीऐ सेवि सचि समाइआ ॥४॥
LINE 16
ਲਾਲਾਸੋਜੀਵਤੁਮਰੈਮਰਿਵਿਚਹੁਆਪੁਗਵਾਏ
ਉਹ ਮਨੁੱਖ ਪ੍ਰਭੂ ਦਾ ਸੇਵਕ (ਅਖਵਾ ਸਕਦਾ) ਹੈ ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।
He alone is the Lord's slave, who remains dead while yet alive, and eradicates egotism from within.
लाला सो जीवतु मरै मरि विचहु आपु गवाए ॥
LINE 17
ਬੰਧਨਤੂਟਹਿਮੁਕਤਿਹੋਇਤ੍ਰਿਸਨਾਅਗਨਿਬੁਝਾਏ
(ਅਜੇਹੇ ਸੇਵਕ ਦੇ ਮਾਇਆ ਵਾਲੇ) ਬੰਧਨ ਟੁੱਟ ਜਾਂਦੇ ਹਨ, ਮਾਇਆ ਦੇ ਮੋਹ ਤੋਂ ਉਸ ਨੂੰ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।
His bonds are broken, the fire of his desire is quenched, and he is liberated.
बंधन तूटहि मुकति होइ त्रिसना अगनि बुझाए ॥
LINE 18
ਸਭਮਹਿਨਾਮੁਨਿਧਾਨੁਹੈਗੁਰਮੁਖਿਕੋਪਾਏ॥॥
ਉਂਞ ਤਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਰੇਕ ਜੀਵ ਦੇ ਅੰਦਰ ਹੀ ਮੌਜੂਦ ਹੈ, ਪਰ ਕੋਈ ਉਹੀ ਬੰਦਾ ਇਸ ਖ਼ਜ਼ਾਨੇ ਨੂੰ ਲੱਭ ਸਕਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
The treasure of the Naam, the Name of the Lord, is within all, but how rare are those who, as Gurmukh, obtain it. ||5||
सभ महि नामु निधानु है गुरमुखि को पाए ॥५॥
LINE 19
ਲਾਲੇਵਿਚਿਗੁਣੁਕਿਛੁਨਹੀਲਾਲਾਅਵਗਣਿਆਰੁ
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਸੇਵਕ ਵਿਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਉਹ ਤਾਂ ਸਗੋਂ ਔਗੁਣਾਂ ਨਾਲ ਭਰਿਆ ਰਹਿੰਦਾ ਹੈ।
Within the Lord's slave, there is no virtue at all; the Lord's slave is totally unworthy.
लाले विचि गुणु किछु नही लाला अवगणिआरु ॥
LINE 20
ਤੁਧੁਜੇਵਡੁਦਾਤਾਕੋਨਹੀਤੂਬਖਸਣਹਾਰੁ
ਹੇ ਪ੍ਰਭੂ! ਤੇਰੇ ਜੇਡਾ ਦਾਤਾ ਹੋਰ ਕੋਈ ਨਹੀਂ। ਤੂੰ ਆਪ ਹੀ ਬਖ਼ਸ਼ਸ਼ ਕਰਦਾ ਹੈਂ।
There is no Giver as great as You, Lord; You alone are the Forgiver.
तुधु जेवडु दाता को नही तू बखसणहारु ॥
LINE 21
ਤੇਰਾਹੁਕਮੁਲਾਲਾਮੰਨੇਏਹਕਰਣੀਸਾਰੁ॥॥
ਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕੰਮ ਸਮਝਦਾ ਹੈ ॥੬॥
Your slave obeys the Hukam of Your Command; this is the most excellent action. ||6||
तेरा हुकमु लाला मंने एह करणी सारु ॥६॥
LINE 22
ਗੁਰੁਸਾਗਰੁਅੰਮ੍ਰਿਤਸਰੁਜੋਇਛੇਸੋਫਲੁਪਾਏ
ਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ('ਅੰਮ੍ਰਿਤਸਰੁ' ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ।
The Guru is the pool of nectar in the world-ocean; whatever one desires, that fruit is obtained.
गुरु सागरु अंम्रित सरु जो इछे सो फलु पाए ॥
LINE 23
ਨਾਮੁਪਦਾਰਥੁਅਮਰੁਹੈਹਿਰਦੈਮੰਨਿਵਸਾਏ
(ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ।
The treasure of the Naam brings immortality; enshrine it in your heart and mind.
नामु पदारथु अमरु है हिरदै मंनि वसाए ॥
LINE 24
ਗੁਰਸੇਵਾਸਦਾਸੁਖੁਹੈਜਿਸਨੋਹੁਕਮੁਮਨਾਏ॥॥
ਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ॥੭॥
Serving the Guru, eternal peace is obtained, by those whom the Lord inspires to obey the Hukam of His Command. ||7||
गुर सेवा सदा सुखु है जिस नो हुकमु मनाए ॥७॥
LINE 25
ਸੁਇਨਾਰੁਪਾਸਭਧਾਤੁਹੈਮਾਟੀਰਲਿਜਾਈ
ਸੋਨਾ ਚਾਂਦੀ ਆਦਿਕ ਸਭ (ਨਾਸਵੰਤ) ਮਾਇਆ ਹੈ (ਜਦੋਂ ਜੀਵ ਸਰੀਰ ਤਿਆਗਦਾ ਹੈ ਉਸ ਦੇ ਭਾ ਦੀ ਇਹ) ਮਿੱਟੀ ਵਿਚ ਰਲ ਜਾਂਦੀ ਹੈ (ਕਿਉਂਕਿ ਉਸ ਦੇ ਕਿਸੇ ਕੰਮ ਨਹੀਂ ਆਉਂਦੀ)।
Gold and silver, and all metals, mix with dust in the end
सुइना रुपा सभ धातु है माटी रलि जाई ॥
LINE 26
ਬਿਨੁਨਾਵੈਨਾਲਿਚਲਈਸਤਿਗੁਰਿਬੂਝਬੁਝਾਈ
ਸਤਿਗੁਰੂ ਨੇ (ਪ੍ਰਭੂ ਦੇ ਸੇਵਕ ਨੂੰ ਇਹ) ਸੂਝ ਦੇ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਸੋਨਾ ਚਾਂਦੀ ਆਦਿਕ ਕੋਈ ਚੀਜ਼ ਜੀਵ ਦੇ) ਨਾਲ ਨਹੀਂ ਜਾਂਦੀ।
Without the Name, nothing goes along with you; the True Guru has imparted this understanding.
बिनु नावै नालि न चलई सतिगुरि बूझ बुझाई ॥
LINE 27
ਨਾਨਕਨਾਮਿਰਤੇਸੇਨਿਰਮਲੇਸਾਚੈਰਹੇਸਮਾਈ੮੫॥॥॥
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੫॥
O Nanak, those who are attuned to the Naam are immaculate and pure; they remain merged in the Truth. ||8||5||
नानक नामि रते से निरमले साचै रहे समाई ॥८॥५॥
GURBANI.WORLD