ਪਉੜੀ ੧੨

ਵਾਰ ੩੨ ਭਾਈ ਗੁਰਦਾਸ ਜੀ ਅੰਗ 32
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੨
पउड़ी १२
LINE 02
ਅੰਨ੍ਹਾਆਖੇਲੜਿਮਰੈਖੁਸੀਹੋਵੈਸੁਣਿਨਾਉਸੁਜਾਖਾ।
ਅੰਨ੍ਹਾਂ ਆਖਿਆਂ ਲੜ ਮਰਦਾ ਹੈ (ਭਾਵ ਗਲ ਪੈ ਜਾਂਦਾ ਹੈ) ਜੇਕਰ ਕੋਈ ਸੁਜਾਖਾ ਆਖੇ ਤਾਂ ਖੁਸ਼ੀ ਹੁੰਦਾ ਹੈ।
The blind stupid one fights to the finish if he is called blind (intellectually) and feels flattered if called eyed (a wise one).
अंन्हा आखे लड़ि मरै खुसी होवै सुणि नाउ सुजाखा ।
LINE 03
ਭੋਲਾਆਖੇਭਲਾਮੰਨਿਅਹਮਕੁਜਾਣਿਅਜਾਣਿਨਭਾਖਾ।
(ਮੂਰਖ) ਭੋਲਾ ਆਖਿਆਂ ਭਲਾ ਮੰਨਦਾ ਹੈ, ਅਹਿਮਕ ਆਖਿਆ ਜਾਣ ਬੁੱਝਕੇ ਅਜਾਣ ਹੋ ਉੱਤਰ ਹੀ ਨਹੀਂ ਦਿੰਦਾ (ਅਣਸੁਣੀ ਕਰ ਛੱਡਦਾ ਹੈ, ਅਜਾਣ ਜਾਣਕੇ ਭੀ ਅਹਿਮਕ ਨਾਂ ਆਖੋ, ਭੋਲਾ ਕਹੋਗੇ ਤਾਂ ਭਲਾ ਮੰਨੇਗਾ)।
Calling him simple minded makes him feel good but he would not talk to one who tells him that he is a silly person.
भोला आखे भला मंनि अहमकु जाणि अजाणि न भाखा ।
LINE 04
ਧੋਰੀਆਖੈਹਸਿਦੇਬਲਦਵਖਾਣਿਕਰੈਮਨਿਮਾਖਾ।
(ਮੂਰਖ) ਧੋਰੀ ਆਖਿਆਂ ਹੱਸ ਦਿੰਦਾ ਹੈ (ਕਿ ਮੈਂ ਵੱਡਾ ਧੀਰਜੀ ਹਾਂ ਜੇ ਕੋਈ) ਬਲਦ ਆਖੇ ਤਾਂ ਮਨ ਵਿਚ ('ਮਾਖਾ') ਲੋਹਾ ਲਾਖਾ ਹੋ ਜਾਂਦਾ ਹੈ।
He smiles at being called a carrier of the burden (of all) but feels angry when told that he is just an ox.
धोरी आखै हसि दे बलद वखाणि करै मनि माखा ।
LINE 05
ਕਾਉਂਸਿਆਣਪਜਾਣਦਾਵਿਸਟਾਖਾਇਨਭਾਖਸੁਭਾਖਾ।
ਕਾਉਂ (ਵੱਡੀ) ਸਿਆਣਪ ਜਾਣਦਾ ਹੈ, (ਪਰੰਤੂ ਕਰਮ ਇਹ ਕਿ) ਵਿਸ਼ਟਾ ਖਾਂਦਾ ਹੈ ('ਸੁਭਾਖਾ') ਚੰਗੀ ਭਾਖਾ ਨਹੀਂ ਬੋਲਦਾ।
The crow knows many skills but it crows jarringly and eats faeces.
काउं सिआणप जाणदा विसटा खाइ न भाख सुभाखा ।
LINE 06
ਨਾਉਸੁਰੀਤਕੁਰੀਤਦਾਮੁਸਕਬਿਲਾਈਗਾਂਡੀਸਾਖਾ।
ਕੁਰੀਤੀਆਂ ਦਾ ਨਾਉਂ ਸੁਰੀਤੀਆਂ ਪੈ ਗਿਆ ਹੈ, (ਦ੍ਰਿਸ਼ਟਾਂਤ) ਗਾਂਡੀ ਸਾਖਾ ਨੂੰ ਲੈ ਕੇ ਮੁਸ਼ਕ ਬਿਲਾਈ ਆਖਦੇ ਹਨ।
To the bad customs the stupid refers as good conduct and calls the indurated faeces of cat, fragrant.
नाउ सुरीत कुरीत दा मुसक बिलाई गांडी साखा ।
LINE 07
ਹੇਠਿਖੜਾਥੂਥੂਕਰੈਗਿਦੜਹਥਿਨਆਵੈਦਾਖਾ।
ਗਿੱਦੜ ਦਾਖ ਦੇ ਬੂਟੇ ਹੇਠ (ਜਦ ਹੱਥ ਨਹੀਂ ਪਹੁੰਚ ਸਕਦਾ) ਖੜੋਕੇ ਥੂ ਥੂ ਕਰਦਾ ਹੈ (ਕਿ ਇਹ ਬੜੀ ਖੱਟੀ ਟੀਟ ਹੈ)
As the jackal unable to reach and eat grapes on tree, spits over them, so is the case of a fool.
हेठि खड़ा थू थू करै गिदड़ हथि न आवै दाखा ।
LINE 08
ਬੋਲਵਿਗਾੜੁਮੂਰਖੁਭੇਡਾਖਾ੧੨।।
ਮੂਰਖ ਬੋਲਕੇ ਵਿਗਾੜ ਪਾ ਲੈਂਦਾ ਹੈ, (ਭੇਡਾਖਾ) ਭੇਡ ਦੀਆਂ ਅੱਖਾਂ ਵਾਲਾ ਹੈ, (ਕਿਉਂ ਜੋ ਭੇਡ ਦੇ ਮਗਰ ਭੇਡ ਤੁਰਦੀ ਹੈ, ਆਪਣੀ ਅਕਲ ਨਜ਼ਰ ਨੂੰ ਵਿਦਾ ਕਰ ਛਡਿਆ ਹੈ)।
The foolish person is a blind follower like sheep and his obdurate talk spoils his relationship with every one.
बोल विगाड़ु मूरखु भेडाखा ।१२।
GURBANI.WORLD