ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਧਿਕਸੂਆਤਿਨਏਕਪੜਾਯੋ॥
ਉਸ ਨੇ ਇਕ ਤੋਤੇ ਨੂੰ ਬਹੁਤ ਪੜ੍ਹਾਇਆ।
अधिक सूआ तिन एक पड़ायो ॥
LINE 03
ਤਾਹਿਸਿੰਗਲਾਦੀਪਪਠਾਯੋ॥
ਉਸ ਨੂੰ ਸਿੰਗਲਾਦੀਪ ਭੇਜਿਆ।
ताहि सिंगलादीप पठायो ॥
LINE 04
ਤਹਤੇਏਕਪਦਮਿਨੀਆਨੀ॥
ਉਥੋਂ (ਉਸ ਨੇ) ਇਕ ਪਦਮਨੀ ਇਸਤਰੀ ਲਿਆਂਦੀ,
तह ते एक पदमिनी आनी ॥
LINE 05
ਜਾਕੀਪ੍ਰਭਾਨਜਾਤਬਖਾਨੀ੨॥॥
ਜਿਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ ॥੨॥
जा की प्रभा न जात बखानी ॥२॥
LINE 06
ਜਬਵਹਸੁੰਦਰਿਪਾਨਚਬਾਵੈ॥
ਜਦੋਂ ਉਹ ਸੁੰਦਰੀ ਪਾਨ ਚਬਾਉਂਦੀ ਸੀ,
जब वह सुंदरि पान चबावै ॥
LINE 07
ਦੇਖੀਪੀਕਕੰਠਮੈਜਾਵੈ॥
ਤਾਂ ਪੀਕ ਉਸ ਦੇ ਗਲੇ ਵਿਚੋਂ ਲੰਘਦੀ ਦਿਸ ਪੈਂਦੀ ਸੀ।
देखी पीक कंठ मै जावै ॥
LINE 08
ਊਪਰਭਵਰਭ੍ਰਮਹਿਮਤਵਾਰੇ॥
(ਉਸ ਉਤੇ) ਭੌਰੇ ਮਤਵਾਲੇ ਹੋ ਕੇ ਭੌਂਦੇ ਸਨ
ऊपर भवर भ्रमहि मतवारे ॥
LINE 09
ਨੈਨਜਾਨਦੋਊਬਨੇਕਟਾਰੇ੩॥॥
(ਅਤੇ ਉਸ ਦੀਆਂ) ਅੱਖਾਂ ਮਾਨੋ ਕਟਾਰੀਆਂ ਬਣੀਆਂ ਹੋਈਆਂ ਸਨ ॥੩॥
नैन जान दोऊ बने कटारे ॥३॥
LINE 10
ਤਾਪਰਰਾਵਅਸਕਤਿਅਤਿਭਯੋ॥
ਰਾਜਾ (ਰਤਨ ਸੈਨ) ਉਸ ਉਤੇ ਬਹੁਤ ਮੋਹਿਤ ਹੋ ਗਿਆ
ता पर राव असकति अति भयो ॥
LINE 11
ਰਾਜਕਾਜਸਭਹੀਤਜਿਦਯੋ॥
ਅਤੇ ਉਸ ਨੇ ਰਾਜ ਦਾ ਸਭ ਕੰਮ ਕਾਜ ਛਡ ਦਿੱਤਾ।
राज काज सभ ही तजि दयो ॥
LINE 12
ਤਾਕੀਨਿਰਖਿਪ੍ਰਭਾਕੌਜੀਵੈ॥
(ਉਹ) ਉਸ ਦੇ ਰੂਪ ਨੂੰ ਵੇਖ ਵੇਖ ਕੇ ਜੀਉਂਦਾ
ता की निरखि प्रभा कौ जीवै ॥
LINE 13
ਬਿਨੁਹੇਰੇਤਿਹਪਾਨਨਪੀਵੈ੪॥॥
ਅਤੇ ਉਸ ਨੂੰ ਵੇਖੇ ਬਿਨਾ ਪਾਣੀ ਵੀ ਨਾ ਪੀਂਦਾ ॥੪॥
बिनु हेरे तिह पान न पीवै ॥४॥
GURBANI.WORLD