ਪਉੜੀ ੫

ਵਾਰ ੩੩ ਭਾਈ ਗੁਰਦਾਸ ਜੀ ਅੰਗ 33
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੫
पउड़ी ५
LINE 02
ਜਿਉਚਰਖਾਅਠਖੰਭੀਆਦੁਹਿਲਠੀਦੇਮੰਝਿਮੰਝੇਰੂ।
ਜਿੱਕੁਰ ਅਠਖੰਭੀਏ (ਅੱਠਾ ਫੱਟੀਆਂ ਵਾਲੇ) ਚਰਖੇ ਦਾ ਮੰਝੇਰੂ (ਚੱਕ ਜਾਂ ਨਾਭ) ਦੋ ਲੱਠਾਂ (ਵੱਡੇ ਮੁੰਨਿਆਂ) ਦੇ ਵਿਚ ਹੁੰਦਾ ਹੈ।
The eight board spinningwheel moves between two upright posts.
जिउ चरखा अठखंभीआ दुहि लठी दे मंझि मंझेरू ।
LINE 03
ਦੁਇਸਿਰਿਧਰਿਦੁਹੁਖੁੰਢਵਿਚਿਸਿਰਗਿਰਦਾਨਫਿਰੈਲਖਫੇਰੂ।
ਦੋਵੇਂ ਸਿਰੇ ਲੱਠ ਦੇ ਖੁੰਢਾਂ (ਛੇਕਾਂ) ਵਿਚ ਰੱਖੇ ਜਾਂਦੇ ਅਰ ਸਿਰ ਪਰਣੇ ਹੋਕੇ ਲੱਖਾਂ ਫੇਰ ਦਿੰਦਾ ਹੈ।
Both ends of its axle are thrust in the holes in the middle of two post and on the force of its neck the wheel is turned innumerable times.
दुइ सिरि धरि दुहु खुंढ विचि सिर गिरदान फिरै लख फेरू ।
LINE 04
ਬਾਇੜੁਪਾਇਪਲੇਟੀਐਮਾਲ੍ਹਵਟਾਇਪਾਇਆਘਟਘੇਰੂ।
ਬਾਇੜ ਪਾਕੇ ਲਪੇਟਦਾ ਹੈ, ਧਾਗੇ ਦੀ ਮਾਹਲ ਵੱਟਕੇ ਘੇਰਾ ਪਈਦਾ ਹੈ।
The two sides are secured by a fastening cord and a string belt encircles the wheel and the spindle.
बाइड़ु पाइ पलेटीऐ माल्ह वटाइ पाइआ घट घेरू ।
LINE 05
ਦੁਹੁਚਰਮਖਵਿਚਿਤ੍ਰਕੁਲਾਕਤਨਿਕੁੜੀਆਂਚਿੜੀਆਂਹੇਰੂ।
ਦੋ ਚਮੜੀਆਂ ਵਿਚ ਤ੍ਰੱਕਲਾ ਹੁੰਦਾ ਹੈ ਕੁੜੀਆਂ ਚਿੜੀਆਂ ਦਾ ('ਹੇਰੂ') ਚਰਖਾ ਕੱਤਿਆ ਜਾਂਦਾ ਹੈ (ਜਾਂ ਹੇਰੂ ਤੱਕਲਾ ਹਿੱਲਦਾ ਚੱਕਰ ਖਾਂਦਾ ਹੈ)।
Two pieces of leather hold the spindle around which the girls spin sitting in groups.
दुहु चरमख विचि त्रकुला कतनि कुड़ीआं चिड़ीआं हेरू ।
LINE 06
ਤ੍ਰਿੰਞਣਿਬਹਿਉਠਜਾਂਦੀਆਂਜਿਉਬਿਰਖਹੁਉਡਿਜਾਨਿਪੰਖੇਰੂ।
ਤਿੰਣ ਵਿਚ ਬਹਿਕੇ (ਆਪੋ ਆਪਣੀਆਂ ਪੂਣੀਆਂ ਪੂਰੀਆਂ ਕਰ ਕੇ ਇਉ ਕੁੜੀਆਂ ਨੂੰ ਚਿੜੀਆਂ ਦੀ ਉਪਮਾਂ ਦੇਣ ਦਾ ਭਾਵ ਇਹ ਹੈ ਕਿ ਮਾਨੋ ਉੱਡਣ ਵਾਲੀਆਂ ਚਿੜੀਆਂ ਬ੍ਰਿੱਛਾਂ ਦੇ ਹੇਠ ਛਾਵੇਂ ਕੱਠੀਆਂ ਹੋਈਆਂ ਹਨ)
Sometimes they would suddenly stop spinning and leave as birds fly from the tree (the double-minded person is also like these girls or birds and changes his mind abruptly).
त्रिंञणि बहि उठ जांदीआं जिउ बिरखहु उडि जानि पंखेरू ।
LINE 07
ਓੜਿਨਿਬਾਹੂਨਾਥੀਐਕਚਾਰੰਗੁਰੰਗਾਇਆਗੇਰੂ।
ਓੜਕ ਤੀਕ ਨਿਰਬਾਹ ਕਰਨ ਵਾਲੀ ਕੋਈ ਨਹੀਂ ਹੁੰਦੀ, ਜਿੱਕੁਰ ਗੇਰੂ ਦਾ ਕੱਚਾ ਰੰਗ ਹੁੰਦਾ ਹੈ। (ਤਿਵੇਂ ਇਹ ਤਿੰਣ ਹੈ, ਸੰਸਾਰ ਦਾ ਕੱਠ ਓੜਕ ਨਿਭਣ ਵਾਲਾ ਨਹੀਂ ਹੈ)।
Ochre colour which is temporary one, does not give company up to the last i.e. it fades away after sometime.
ओड़ि निबाहू ना थीऐ कचा रंगु रंगाइआ गेरू ।
LINE 08
ਘੁੰਮਿਘੁਮੰਦੀਛਾਉਘਵੇਰੂ੫।।
(ਗੱਲ ਕੀ 'ਘੁੰਮਿ ਘੁਮੰਦੀ) ਫਿਰਦੀ ਘਿਰਦੀ ਛਾਉਂ ਵਾਙੂ ('ਘੁਵੇਰੂ') ਤਿੰਣ ਹੈ।
The double-minded person (also) is like a moving shadow which does not stick to one place
घुंमि घुमंदी छाउ घवेरू ।५।
GURBANI.WORLD