ਪਉੜੀ ੪
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਵੁਣੈਜੁਲਾਹਾਤੰਦੁਗੰਢਿਇਕੁਸੂਤੁਕਰਿਤਾਣਾਵਾਣਾ।
(ਤਾਣੀਂ) ਉਣਨ ਵਾਲਾ ਜੁਲਾਹਾ ਤੰਦ ਤੰਦ ਗੰਢਕੇ ਇਕੋ ਜਿਹਾ ਸੂਤ੍ਰ ਦਾ ਤਾਣਾ ਪੇਟਾ ਕਰ ਕੇ ਤਾਣੀ ਉਣਦਾ ਹੈ।
By tying the threads, weaver weaves huge warp and weft with a single yarn.
वुणै जुलाहा तंदु गंढि इकु सूतु करि ताणा वाणा ।
LINE 03
ਦਰਜੀਪਾੜਿਵਿਗਾੜਦਾਪਾਟਾਮੁਲਨਲਹੈਵਿਕਾਣਾ।
ਦਰਜੀ ਪਾੜਕੇ ਕੱਪੜੇ ਦੀਆਂ ਟਾਕੀਆਂ ਕਰ ਦਿੰਦਾ ਹੈ, ਜੇਕਰ (ਟਾਕੀਆਂ) ਵੇਚੀਆਂ ਜਾਣ ਤਾਂ (ਕੱਪੜਾ ਵਿਕਣ ਵਿਚ) ਮੁੱਲ ਨਹੀਂ ਪਾਉਂਦਾ (ਭਾਵ ਕੋਈ ਕਦਰ ਨਹੀਂ ਕਰਦਾ)।
Tailor tears and spoils cloth and torn cloth cannot be sold.
दरजी पाड़ि विगाड़दा पाटा मुल न लहै विकाणा ।
LINE 04
ਕਤਰਣਿਕਤਰੈਕਤਰਣੀਹੋਇਦੁਮੂਹੀਚੜ੍ਹਦੀਸਾਣਾ।
ਕੈਂਚੀ ਕਾਤਰਾਂ ਨੂੰ ਕਤਰਦੀ ਹੈ, ਦੁਮੂੰਹੀ ਹੋਕੇ ਸਾਣ ਪੁਰ ਚੜ੍ਹਦੀ ਹੈ।
His double-blade honed scissors cuts the cloth.
कतरणि कतरै कतरणी होइ दुमूही चढ़दी साणा ।
LINE 05
ਸੂਈਸੀਵੈਜੋੜਿਕੈਵਿਛੁੜਿਆਂਕਰਿਮੇਲਿਮਿਲਾਣਾ।
ਸੂਈ ਜੋੜਕੇ ਸੀਉਂਦੀ ਹੈ, ਵਿਛੁੜਿਆਂ ਦਾ ਮੇਲ ਮਿਲਾਪ ਕਰਾਉਂਦੀ ਹੈ।
On the other hand, his needle stiches and the separated pieces are thus reunited.
सूई सीवै जोड़ि कै विछुड़िआं करि मेलि मिलाणा ।
LINE 06
ਸਾਹਿਬੁਇਕੋਰਾਹਿਦੁਇਜਗਵਿਚਿਹਿੰਦੂਮੁਸਲਮਾਣਾ।
ਸਾਹਿਬ (ਏਕ ਅਰਥਾਤ ਪਰਮੇਸੁਰ) ਹਿੰਦੂ ਮੁਸਲਮਾਨਾਂ ਦਾ ਇਕੋ ਹੈ (ਅਰ) ਰਾਹ ਜਗਤ ਵਿਚ ਦੋ ਚਲ ਰਹੇ ਹਨ, (ਭਾਵ ਇਕੋ ਸੂਤ ਦੀ ਤਾਣੀ ਵਿਖੇ ਭੇਦ ਪੈ ਰਿਹਾ ਹੈ)।
That Lord is one but different ways have been created by Hindus and Muslims.
साहिबु इको राहि दुइ जग विचि हिंदू मुसलमाणा ।
LINE 07
ਗੁਰਸਿਖੀਪਰਧਾਨੁਹੈਪੀਰਮੁਰੀਦੀਹੈਪਰਵਾਣਾ।
ਗੁਰ ਸਿੱਖੀ (ਸੂਈ ਵਾਂਙੂ) ਸ਼ਿਰੋਮਣੀ ਹੇ (ਗੁਰ ਸਿੱਖ ਕੀ ਹੈ?) ਗੁਰੂ ਦੀ ਸਿੱਖੀ (ਅਰਥਾਤ ਗੁਰੂ ਪੁਰ ਸ਼ਰਧਾ ਰੱਖਣੀ) ਹੀ ਸ੍ਰੇਸ਼ਟ ਹੈ, (ਇਹ ਵਿਛੜਿਆਂ ਹੋਇਆਂ ਜੀਵਾਂ ਦਾ ਰਬ ਨਾਲ ਮਿਲਾਪ ਕਰਾ ਦਿੰਦੀ ਹੈ)।
The path of Sikhism is superior to both because it accepts an intimate relation between the Guru and the Sikh.
गुरसिखी परधानु है पीर मुरीदी है परवाणा ।
LINE 08
ਦੁਖੀਦੁਬਾਜਰਿਆਂਹੈਰਾਣਾ੪।।
ਅਰ ਜੋ 'ਦੁਬਾਜਰੇ' ਮਨਮੁਖ ਦੋਭਿੱਤੀਏ ਹਨ ਹੈਰਾਨ ਤੇ ਦੁਖੀ ਰਹਿੰਦੇ ਹਨ (ਉਨ੍ਹਾਂ ਦਾ ਈਸ਼੍ਵਰ ਨਾਲ ਕਦੇ ਮੇਲ ਨਹੀਂ ਹੁੰਦਾ)।
The double-minded are always perplexed and thus they suffer.
दुखी दुबाजरिआं हैराणा ।४।
GURBANI.WORLD