GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 315
Display Settings
Translations
ਸਲੋਕਮਃ
Shalok, Fourth Mahalaa:
सलोक मः ४ ॥
ਤਪਾਹੋਵੈਅੰਦ੍ਰਹੁਲੋਭੀਨਿਤਮਾਇਆਨੋਫਿਰੈਜਜਮਾਲਿਆ
ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ।
He is not a penitent, who is greedy within his heart, and who constantly chases after Maya like a leper.
तपा न होवै अंद्रहु लोभी नित माइआ नो फिरै जजमालिआ ॥
ਅਗੋਦੇਸਦਿਆਸਤੈਦੀਭਿਖਿਆਲਏਨਾਹੀਪਿਛੋਦੇਪਛੁਤਾਇਕੈਆਣਿਤਪੈਪੁਤੁਵਿਚਿਬਹਾਲਿਆ
ਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।
When this penitent was first invited, he refused our charity; but later he repented and sent his son, who was seated in the congregation.
अगो दे सदिआ सतै दी भिखिआ लए नाही पिछो दे पछुताइ कै आणि तपै पुतु विचि बहालिआ ॥
ਪੰਚਲੋਗਸਭਿਹਸਣਲਗੇਤਪਾਲੋਭਿਲਹਰਿਹੈਗਾਲਿਆ
(ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ।
The village elders all laughed, saying that the waves of greed have destroyed this penitent.
पंच लोग सभि हसण लगे तपा लोभि लहरि है गालिआ ॥
ਜਿਥੈਥੋੜਾਧਨੁਵੇਖੈਤਿਥੈਤਪਾਭਿਟੈਨਾਹੀਧਨਿਬਹੁਤੈਡਿਠੈਤਪੈਧਰਮੁਹਾਰਿਆ
ਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ।
If he sees only a little wealth, he does not bother to go there; but when he sees a lot of wealth, the penitent forsakes his vows.
जिथै थोड़ा धनु वेखै तिथै तपा भिटै नाही धनि बहुतै डिठै तपै धरमु हारिआ ॥
ਭਾਈਏਹੁਤਪਾਹੋਵੀਬਗੁਲਾਹੈਬਹਿਸਾਧਜਨਾਵੀਚਾਰਿਆ
ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ।
O Siblings of Destiny, he is not a penitent - he is only a stork. Sitting together, the Holy Congregation has so decided.
भाई एहु तपा न होवी बगुला है बहि साध जना वीचारिआ ॥
ਸਤਪੁਰਖਕੀਤਪਾਨਿੰਦਾਕਰੈਸੰਸਾਰੈਕੀਉਸਤਤੀਵਿਚਿਹੋਵੈਏਤੁਦੋਖੈਤਪਾਦਯਿਮਾਰਿਆ
ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।
The penitent slanders the True Primal Being, and sings the praises of the material world. For this sin, he is cursed by the Lord.
सत पुरख की तपा निंदा करै संसारै की उसतती विचि होवै एतु दोखै तपा दयि मारिआ ॥
ਮਹਾਪੁਰਖਾਂਕੀਨਿੰਦਾਕਾਵੇਖੁਜਿਤਪੇਨੋਫਲੁਲਗਾਸਭੁਗਇਆਤਪੇਕਾਘਾਲਿਆ
ਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ।
Behold the fruit the penitent gathers, for slandering the Great Primal Being; all his labors have gone in vain.
महा पुरखां की निंदा का वेखु जि तपे नो फलु लगा सभु गइआ तपे का घालिआ ॥
ਬਾਹਰਿਬਹੈਪੰਚਾਵਿਚਿਤਪਾਸਦਾਏਅੰਦਰਿਬਹੈਤਪਾਪਾਪਕਮਾਏਹਰਿਅੰਦਰਲਾਪਾਪੁਪੰਚਾਨੋਉਘਾਕਰਿਵੇਖਾਲਿਆ
ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ, ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।
When he sits outside among the elders, he is called a penitent; but when he sits within the congregation, the penitent commits sin. The Lord has exposed the penitent's secret sin to the elders.
बाहरि बहै पंचा विचि तपा सदाए ॥ अंदरि बहै तपा पाप कमाए ॥ हरि अंदरला पापु पंचा नो उघा करि वेखालिआ ॥
ਧਰਮਰਾਇਜਮਕੰਕਰਾਨੋਆਖਿਛਡਿਆਏਸੁਤਪੇਨੋਤਿਥੈਖੜਿਪਾਇਹੁਜਿਥੈਮਹਾਮਹਾਂਹਤਿਆਰਿਆ
ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ)।
The Righteous Judge of Dharma said to the Messenger of Death, "Take this penitent and put him with the worst of the worst murderers."
धरम राइ जमकंकरा नो आखि छडिआ एसु तपे नो तिथै खड़ि पाइहु जिथै महा महां हतिआरिआ ॥
ਫਿਰਿਏਸੁਤਪੇਦੈਮੁਹਿਕੋਈਲਗਹੁਨਾਹੀਏਹੁਸਤਿਗੁਰਿਹੈਫਿਟਕਾਰਿਆ
ਫੇਰ (ਓ‍ੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ)।
No one is to look at the face of this penitent again. He has been cursed by the True Guru.
फिरि एसु तपे दै मुहि कोई लगहु नाही एहु सतिगुरि है फिटकारिआ ॥
ਹਰਿਕੈਦਰਿਵਰਤਿਆਸੁਨਾਨਕਿਆਖਿਸੁਣਾਇਆਸੋਬੂਝੈਜੁਦਯਿਸਵਾਰਿਆ॥੧॥
ਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ। ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ ॥੧॥
Nanak speaks and reveals what has taken place in the Court of the Lord. He alone understands, who is blessed and adorned by the Lord. ||1||
हरि कै दरि वरतिआ सु नानकि आखि सुणाइआ ॥ सो बूझै जु दयि सवारिआ ॥१॥
GURBANI.WORLD
ਪਿਛਲਾ Share ਹੋਮ Save ਅਗਲਾ