GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 316
Display Settings
Translations
ਮਃ
Fourth Mahalaa:
मः ४ ॥
ਹਰਿਭਗਤਾਂਹਰਿਆਰਾਧਿਆਹਰਿਕੀਵਡਿਆਈ
ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ,
The devotees of the Lord worship and adore the Lord, and the glorious greatness of the Lord.
हरि भगतां हरि आराधिआ हरि की वडिआई ॥
ਹਰਿਕੀਰਤਨੁਭਗਤਨਿਤਗਾਂਵਦੇਹਰਿਨਾਮੁਸੁਖਦਾਈ
ਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ)।
The Lord's devotees continually sing the Kirtan of His Praises; the Name of the Lord is the Giver of peace.
हरि कीरतनु भगत नित गांवदे हरि नामु सुखदाई ॥
ਹਰਿਭਗਤਾਂਨੋਨਿਤਨਾਵੈਦੀਵਡਿਆਈਬਖਸੀਅਨੁਨਿਤਚੜੈਸਵਾਈ
ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ।
The Lord ever bestows upon His devotees the glorious greatness of His Name, which increases day by day.
हरि भगतां नो नित नावै दी वडिआई बखसीअनु नित चड़ै सवाई ॥
ਹਰਿਭਗਤਾਂਨੋਥਿਰੁਘਰੀਬਹਾਲਿਅਨੁਅਪਣੀਪੈਜਰਖਾਈ
ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ)।
The Lord inspires His devotees to sit, steady and stable, in the home of their inner being. He preserves their honor.
हरि भगतां नो थिरु घरी बहालिअनु अपणी पैज रखाई ॥
ਨਿੰਦਕਾਂਪਾਸਹੁਹਰਿਲੇਖਾਮੰਗਸੀਬਹੁਦੇਇਸਜਾਈ
ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ।
The Lord summons the slanderers to answer for their accounts, and He punishes them severely.
निंदकां पासहु हरि लेखा मंगसी बहु देइ सजाई ॥
ਜੇਹਾਨਿੰਦਕਅਪਣੈਜੀਇਕਮਾਵਦੇਤੇਹੋਫਲੁਪਾਈ
ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ।
As the slanderers think of acting, so are the fruits they obtain.
जेहा निंदक अपणै जीइ कमावदे तेहो फलु पाई ॥
ਅੰਦਰਿਕਮਾਣਾਸਰਪਰਉਘੜੈਭਾਵੈਕੋਈਬਹਿਧਰਤੀਵਿਚਿਕਮਾਈ
(ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ।
Actions done in secrecy are sure to come to light, even if one does it underground.
अंदरि कमाणा सरपर उघड़ै भावै कोई बहि धरती विचि कमाई ॥
ਜਨਨਾਨਕੁਦੇਖਿਵਿਗਸਿਆਹਰਿਕੀਵਡਿਆਈ॥੨॥
(ਪ੍ਰਭੂ ਦਾ) ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥
Servant Nanak blossoms forth in joy, beholding the glorious greatness of the Lord. ||2||
जन नानकु देखि विगसिआ हरि की वडिआई ॥२॥
GURBANI.WORLD
ਪਿਛਲਾ Share ਹੋਮ Save ਅਗਲਾ