GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਹਾਗੜਾ - ਗੁਰੂ ਰਾਮਦਾਸ ਜੀ
ਅੰਗ 552
Display Settings
Translations
ਪਉੜੀ
Pauree:
पउड़ी ॥
ਆਪੇਚਾਟਸਾਲਆਪਿਹੈਪਾਧਾਆਪੇਚਾਟੜੇਪੜਣਕਉਆਣੇ
ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਆਰਥੀ ਪੜ੍ਹਨ ਨੂੰ ਲਿਆਉਂਦਾ ਹੈ।
He Himself is the school, He Himself is the teacher, and He Himself brings the students to be taught.
आपे चाटसाल आपि है पाधा आपे चाटड़े पड़ण कउ आणे ॥
ਆਪੇਪਿਤਾਮਾਤਾਹੈਆਪੇਆਪੇਬਾਲਕਕਰੇਸਿਆਣੇ
ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ।
He Himself is the father, He Himself is the mother, and He Himself makes the children wise.
आपे पिता माता है आपे आपे बालक करे सिआणे ॥
ਇਕਥੈਪੜਿਬੁਝੈਸਭੁਆਪੇਇਕਥੈਆਪੇਕਰੇਇਆਣੇ
ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ।
In one place, He teaches them to read and understand everything, while in another place, He Himself makes them ignorant.
इक थै पड़ि बुझै सभु आपे इक थै आपे करे इआणे ॥
ਇਕਨਾਅੰਦਰਿਮਹਲਿਬੁਲਾਏਜਾਆਪਿਤੇਰੈਮਨਿਸਚੇਭਾਣੇ
ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ।
Some, You summon to the Mansion of Your Presence within, when they are pleasing to Your Mind, O True Lord.
इकना अंदरि महलि बुलाए जा आपि तेरै मनि सचे भाणे ॥
ਜਿਨਾਆਪੇਗੁਰਮੁਖਿਦੇਵਡਿਆਈਸੇਜਨਸਚੀਦਰਗਹਜਾਣੇ॥੧੧॥
ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥
That Gurmukh, whom You have blessed with greatness - that humble being is known in Your True Court. ||11||
जिना आपे गुरमुखि दे वडिआई से जन सची दरगह जाणे ॥११॥
GURBANI.WORLD
ਪਿਛਲਾ Share ਹੋਮ Save ਅਗਲਾ