ਸਲੋਕੁਮਰਦਾਨਾ੧॥
Shalok, Mardaanaa:
सलोकु मरदाना १ ॥
ਕਲਿਕਲਵਾਲੀਕਾਮੁਮਦੁਮਨੂਆਪੀਵਣਹਾਰੁ॥
ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ।
The Dark Age of Kali Yuga is the vessel, filled with the wine of sexual desire; the mind is the drunkard.
कलि कलवाली कामु मदु मनूआ पीवणहारु ॥
ਕ੍ਰੋਧਕਟੋਰੀਮੋਹਿਭਰੀਪੀਲਾਵਾਅਹੰਕਾਰੁ॥
ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ।
Anger is the cup, filled with emotional attachment, and egotism is the server.
क्रोध कटोरी मोहि भरी पीलावा अहंकारु ॥
ਮਜਲਸਕੂੜੇਲਬਕੀਪੀਪੀਹੋਇਖੁਆਰੁ॥
ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।
Drinking too much in the company of falsehood and greed, one is ruined.
मजलस कूड़े लब की पी पी होइ खुआरु ॥
ਕਰਣੀਲਾਹਣਿਸਤੁਗੁੜੁਸਚੁਸਰਾਕਰਿਸਾਰੁ॥
ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ!
So let good deeds be your distillery, and Truth your molasses; in this way, make the most excellent wine of Truth.
करणी लाहणि सतु गुड़ु सचु सरा करि सारु ॥
ਗੁਣਮੰਡੇਕਰਿਸੀਲੁਘਿਉਸਰਮੁਮਾਸੁਆਹਾਰੁ॥
ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ!
Make virtue your bread, good conduct the ghee, and modesty the meat to eat.
गुण मंडे करि सीलु घिउ सरमु मासु आहारु ॥
ਗੁਰਮੁਖਿਪਾਈਐਨਾਨਕਾਖਾਧੈਜਾਹਿਬਿਕਾਰ॥੧॥
ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥
As Gurmukh, these are obtained, O Nanak; partaking of them, one's sins depart. ||1||
गुरमुखि पाईऐ नानका खाधै जाहि बिकार ॥१॥
GURBANI.WORLD