LINE 01
ਸੋਰਠਿਮਹਲਾ੯॥
Sorat'h, Ninth Mahalaa:
सोरठि महला ९ ॥
LINE 02
ਮਨਰੇਪ੍ਰਭਕੀਸਰਨਿਬਿਚਾਰੋ॥
ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ।
O mind, contemplate the Sanctuary of God.
मन रे प्रभ की सरनि बिचारो ॥
LINE 03
ਜਿਹਸਿਮਰਤਗਨਿਕਾਸੀਉਧਰੀਤਾਕੋਜਸੁਉਰਿਧਾਰੋ੧॥॥ਰਹਾਉ॥
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥
Meditating on Him in remembrance, Ganika the prostitute was saved; enshrine His Praises within your heart. ||1||Pause||
जिह सिमरत गनिका सी उधरी ता को जसु उरि धारो ॥१॥ रहाउ ॥
LINE 04
ਅਟਲੁਭਇਓਧ੍ਰੂਅਜਾਕੈਸਿਮਰਨਿਅਰੁਨਿਰਭੈਪਦੁਪਾਇਆ॥
ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ,
Meditating on Him in remembrance, Dhroo became immortal, and obtained the state of fearlessness.
अटलु भइओ ध्रूअ जा कै सिमरनि अरु निरभै पदु पाइआ ॥
LINE 05
ਦੁਖਹਰਤਾਇਹਬਿਧਿਕੋਸੁਆਮੀਤੈਕਾਹੇਬਿਸਰਾਇਆ੧॥॥
ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥
The Lord and Master removes suffering in this way - why have you forgotten Him? ||1||
दुख हरता इह बिधि को सुआमी तै काहे बिसराइआ ॥१॥
LINE 06
ਜਬਹੀਸਰਨਿਗਹੀਕਿਰਪਾਨਿਧਿਗਜੁਗਰਾਹਤੇਛੂਟਾ॥
ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ।
As soon as the elephant took to the protective Sanctuary of the Lord, the ocean of mercy, he escaped from the crocodile.
जब ही सरनि गही किरपा निधि गजु गराह ते छूटा ॥
LINE 07
ਮਹਿਮਾਨਾਮਕਹਾਲਉਬਰਨਉਰਾਮੁਕਹਤਬੰਧਨਤਿਹਤੂਟਾ੨॥॥
ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥
How much can I describe the Glorious Praises of the Naam? Whoever chants the Lord's Name, his bonds are broken. ||2||
महिमा नाम कहा लउ बरनउ रामु कहत बंधन तिह तूटा ॥२॥
LINE 08
ਅਜਾਮਲੁਪਾਪੀਜਗੁਜਾਨੈਨਿਮਖਮਾਹਿਨਿਸਤਾਰਾ॥
ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ।
Ajaamal, known throughout the world as a sinner, was redeemed in an instant.
अजामलु पापी जगु जानै निमख माहि निसतारा ॥
LINE 09
ਨਾਨਕੁਕਹਤੁਚੇਤਿਚਿੰਤਾਮਨਿਤੈਭੀਉਤਰਹਿਪਾਰਾ੩੪॥॥॥
ਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥
Says Nanak, remember the Chintaamani, the jewel which fulfills all desires, and you too shall be carried across and saved. ||3||4||
नानकु कहतु चेति चिंतामनि तै भी उतरहि पारा ॥३॥४॥
GURBANI.WORLD