ਸੋਰਠਿ ਮਹਲਾ ੯ ॥

ਰਾਗੁ ਸੋਰਠਿ ਗੁਰੂ ਤੇਗ਼ ਬਹਾਦਰ ਜੀ ਅੰਗ 631
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾ
Sorat'h, Ninth Mahalaa:
सोरठि महला ९ ॥
LINE 02
ਮਨਰੇਕਉਨਕੁਮਤਿਤੈਲੀਨੀ
ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ?
O mind, what evil-mindedness have you developed?
मन रे कउन कुमति तै लीनी ॥
LINE 03
ਪਰਦਾਰਾਨਿੰਦਿਆਰਸਿਰਚਿਓਰਾਮਭਗਤਿਨਹੀਕੀਨੀ॥॥ਰਹਾਉ
ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ ॥੧॥ ਰਹਾਉ ॥
You are engrossed in the pleasures of other men's wives, and slander; you have not worshipped the Lord at all. ||1||Pause||
पर दारा निंदिआ रसि रचिओ राम भगति नही कीनी ॥१॥ रहाउ ॥
LINE 04
ਮੁਕਤਿਪੰਥੁਜਾਨਿਓਤੈਨਾਹਿਨਧਨੁਜੋਰਨਕਉਧਾਇਆ
ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ।
You do not know the way to liberation, but you run all around chasing wealth.
मुकति पंथु जानिओ तै नाहिन धनु जोरन कउ धाइआ ॥
LINE 05
ਅੰਤਿਸੰਗੁਕਾਹੂਨਹੀਦੀਨਾਬਿਰਥਾਆਪੁਬੰਧਾਇਆ॥॥
(ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ ॥੧॥
In the end, nothing shall go along with you; you have entrapped yourself in vain. ||1||
अंति संगु काहू नही दीना बिरथा आपु बंधाइआ ॥१॥
LINE 06
ਨਾਹਰਿਭਜਿਓਗੁਰਜਨੁਸੇਵਿਓਨਹਉਪਜਿਓਕਛੁਗਿਆਨਾ
ਹੇ ਭਾਈ! (ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ।
You have not meditated or vibrated upon the Lord; you have not served the Guru, or His humble servants; spiritual wisdom has not welled up within you.
ना हरि भजिओ न गुर जनु सेविओ नह उपजिओ कछु गिआना ॥
LINE 07
ਘਟਹੀਮਾਹਿਨਿਰੰਜਨੁਤੇਰੈਤੈਖੋਜਤਉਦਿਆਨਾ॥॥
ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ ॥੨॥
The Immaculate Lord is within your heart, and yet you search for Him in the wilderness. ||2||
घट ही माहि निरंजनु तेरै तै खोजत उदिआना ॥२॥
LINE 08
ਬਹੁਤੁਜਨਮਭਰਮਤਤੈਹਾਰਿਓਅਸਥਿਰਮਤਿਨਹੀਪਾਈ
ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ।
You have wandered through many many births; you are exhausted but have still not found a way out of this endless cycle.
बहुतु जनम भरमत तै हारिओ असथिर मति नही पाई ॥
LINE 09
ਮਾਨਸਦੇਹਪਾਇਪਦੁਹਰਿਭਜੁਨਾਨਕਿਬਾਤਬਤਾਈ੩੩॥॥॥
ਹੇ ਨਾਨਕ! (ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ ॥੩॥੩॥
Now that you have obtained this human body, meditate on the Lord's Feet; Nanak advises with this advice. ||3||3||
मानस देह पाइ पदु हरि भजु नानकि बात बताई ॥३॥३॥
GURBANI.WORLD