LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਘੰਟਾਗਦਾਤ੍ਰਿਸੂਲਅਸਿਸੰਖਸਰਾਸਨਬਾਨ॥
(ਚੰਡੀ ਨੇ) ਘੰਟਾ, ਗਦਾ, ਤ੍ਰਿਸ਼ੂਲ, ਤਲਵਾਰ, ਸੰਖ, ਕਮਾਨ, ਬਾਣ
The gong, mace trident, sword, conch, bow and arrows
घंटा गदा त्रिसूल असि संख सरासन बान ॥
LINE 03
ਚਕ੍ਰਬਕ੍ਰਕਰਮੈਲੀਏਜਨੁਗ੍ਰੀਖਮਰਿਤੁਭਾਨੁ੨੭॥॥
ਅਤੇ ਭਿਆਨਕ ਚੱਕਰ (ਆਦਿ ਸ਼ਸਤ੍ਰ ਅਤੇ ਅਸਤ੍ਰ) ਆਪਣੇ ਹੱਥਾਂ ਵਿਚ ਫੜ ਲਏ ਹਨ ਅਤੇ (ਉਸ ਦਾ ਸਰੂਪ ਇਤਨਾ ਪ੍ਰਚੰਡ ਪ੍ਰਤੀਤ ਹੋਣ ਲਗਿਆ ਹੈ) ਮਾਨੋ ਗਰਮੀ ਦੀ ਰੁਤ ਦਾ ਸੂਰਜ ਹੋਵੇ ॥੨੭॥
Alongwith the terrible disc-the godess took all these weapons in her hands they have created the atmosphere like summer’s sun.27.
चक्र बक्र कर मै लीए जनु ग्रीखम रितु भानु ॥२७॥
LINE 04
ਚੰਡਕੋਪਕਰਿਚੰਡਿਕਾਏਆਯੁਧਕਰਿਲੀਨ॥
ਪ੍ਰਚੰਡ ਕ੍ਰੋਧ ਕਰਕੇ ਚੰਡੀ ਨੇ ਇਨ੍ਹਾਂ ਹਥਿਆਰਾਂ ਨੂੰ ਆਪਣੇ ਹੱਥ ਵਿਚ ਲਿਆ
In fierce rage, Chandika took the weapons in her hands
चंड कोप करि चंडिका ए आयुध करि लीन ॥
LINE 05
ਨਿਕਟਿਬਿਕਟਿਪੁਰਦੈਤਕੇਘੰਟਾਕੀਧੁਨਿਕੀਨ੨੮॥॥
ਅਤੇ ਭਿਆਨਕ ਦੈਂਤ ਦੇ ਨਗਰ ਦੇ ਨੇੜੇ ਜਾ ਕੇ ਘੰਟੇ ਦੀ ਆਵਾਜ਼ ਕੀਤੀ ॥੨੮॥
And near the city of demons, raised the horrible sound of her gong.28.
निकटि बिकटि पुर दैत के घंटा की धुनि कीन ॥२८॥
LINE 06
ਸੁਨਿਘੰਟਾਕੇਹਰਿਸਬਦਿਅਸੁਰਨਅਸਿਰਨਲੀਨ॥
ਘੰਟੇ ਅਤੇ ਸ਼ੇਰ ਦੇ (ਦਹਾੜਨ ਦੇ) ਸ਼ਬਦ ਸੁਣ ਕੇ ਦੈਂਤਾਂ ਨੇ ਰਣ ਵਿਚ ਤਲਵਾਰਾਂ ਖਿਚ ਲਈਆਂ।
Hearing the loud voice of the gong, and the lion-demons holding their swords entered the battlefield.
सुनि घंटा केहरि सबदि असुरन असि रन लीन ॥
LINE 07
ਚੜੇਕੋਪਕੈਜੂਥਹੁਇਜਤਨਜੁਧਕੋਕੀਨ੨੯॥॥
ਕ੍ਰੋਧਵਾਨ ਹੋ ਕੇ (ਸਾਰੇ ਦੈਂਤ) ਇਕੱਠੇ ਹੋ ਗਏ ਅਤੇ ਯੁੱਧ ਦੀ ਵਿਵਸਥਾ ਕੀਤੀ ॥੨੯॥
They came furiously in great numbers and began to wage the war.29.
चड़े कोप कै जूथ हुइ जतन जुध को कीन ॥२९॥
LINE 08
ਪੈਤਾਲੀਸਪਦਮਅਸੁਰਸਜ੍ਯੋਕਟਕਚਤੁਰੰਗਿ॥
ਮਹਿਖਾਸੁਰ ਨੇ ਦੈਂਤਾਂ ਦੀ ੪੫ ਪਦਮ ਚਤੁਰੰਗਣੀ ਸੈਨਾ ਇਕੱਠੀ ਕੀਤੀ।
Forty-five padam army of the demons adorned with their four divisions.
पैतालीस पदम असुर सज्यो कटक चतुरंगि ॥
LINE 09
ਕਛੁਬਾਏਕਛੁਦਾਹਨੈਕਛੁਭਟਨ੍ਰਿਪਕੇਸੰਗਿ੩੦॥॥
ਕੁਝ ਖਬੇ, ਕੁਝ ਸਜੇ ਅਤੇ ਕੁਝ ਮਹਿਖਾਸੁਰ (ਯੋਧਿਆਂ ਦੇ ਰਾਜੇ) ਦੇ ਨਾਲ (ਚੜ੍ਹੇ ਹਨ) ॥੩੦॥
Some on the left and some on the right and some warriors with the king.30.
कछु बाए कछु दाहनै कछु भट न्रिप के संगि ॥३०॥
LINE 10
ਭਏਇਕਠੇਦਲਪਦਮਦਸਪੰਦ੍ਰਹਅਰੁਬੀਸ॥
ਇਹ ਤਿੰਨੋਂ ਦਲ ਦਸ, ਪੰਦ੍ਰਹ ਅਤੇ ਵੀਹ ਪਦਮਾਂ ਦੇ ਹਨ
All the army of forty-five padam was divided into ten, fifteen and twenty.
भए इकठे दल पदम दस पंद्रह अरु बीस ॥
LINE 11
ਪੰਦ੍ਰਹਕੀਨੇਦਾਹਨੇਦਸਬਾਏਸੰਗਿਬੀਸ੩੧॥॥
(ਜਿਨ੍ਹਾਂ ਵਿਚੋਂ) ਪੰਦ੍ਰਹ ਸਜੇ ਵਲ, ਦਸ ਖਬੇ ਪਾਸੇ ਅਤੇ ਵੀਹ (ਦੈਂਤਾਂ ਦੇ ਰਾਜੇ ਨੇ ਆਪਣੇ ਨਾਲ ਰਖੇ) ॥੩੧॥
Fifteen on the right, ten of the left, followed by twenty with the king.31.
पंद्रह कीने दाहने दस बाए संगि बीस ॥३१॥
GURBANI.WORLD