ਦੇਵਗੰਧਾਰੀ ॥

ਰਾਗੁ ਦੇਵਗੰਧਾਰੀ ਗੁਰੂ ਅਰਜਨ ਦੇਵ ਜੀ ਅੰਗ 528
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੇਵਗੰਧਾਰੀ॥
Dayv-Gandhaaree:
देवगंधारी ॥
LINE 02
ਮਾਈਹੋਨਹਾਰਸੋਹੋਈਐ॥
ਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।
O mother, whatever is to be, shall be.
माई होनहार सो होईऐ ॥
LINE 03
ਰਾਚਿਰਹਿਓਰਚਨਾਪ੍ਰਭੁਅਪਨੀਕਹਾਲਾਭੁਕਹਾਖੋਈਐ੧॥॥ਰਹਾਉ॥
ਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ॥੧॥ ਰਹਾਉ ॥
God pervades His pervading creation; one gains, while another loses. ||1||Pause||
राचि रहिओ रचना प्रभु अपनी कहा लाभु कहा खोईऐ ॥१॥ रहाउ ॥
LINE 04
ਕਹਫੂਲਹਿਆਨੰਦਬਿਖੈਸੋਗਕਬਹਸਨੋਕਬਰੋਈਐ॥
ਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ, ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ।
Sometimes he blossoms in bliss, while at other times, he suffers in mourning. Sometimes he laughs, and sometimes he weeps.
कह फूलहि आनंद बिखै सोग कब हसनो कब रोईऐ ॥
LINE 05
ਕਬਹੂਮੈਲੁਭਰੇਅਭਿਮਾਨੀਕਬਸਾਧੂਸੰਗਿਧੋਈਐ੧॥॥
ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ॥੧॥
Sometimes he is filled with the filth of ego, while at other times, he washes it off in the Saadh Sangat, the Company of the Holy. ||1||
कबहू मैलु भरे अभिमानी कब साधू संगि धोईऐ ॥१॥
LINE 06
ਕੋਇਨਮੇਟੈਪ੍ਰਭਕਾਕੀਆਦੂਸਰਨਾਹੀਅਲੋਈਐ॥
ਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
No one can erase the actions of God; I cannot see any other like Him.
कोइ न मेटै प्रभ का कीआ दूसर नाही अलोईऐ ॥
LINE 07
ਕਹੁਨਾਨਕਤਿਸੁਗੁਰਬਲਿਹਾਰੀਜਿਹਪ੍ਰਸਾਦਿਸੁਖਿਸੋਈਐ੨੨॥॥॥
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ॥੨॥੨॥
Says Nanak, I am a sacrifice to the Guru; by His Grace, I sleep in peace. ||2||2||
कहु नानक तिसु गुर बलिहारी जिह प्रसादि सुखि सोईऐ ॥२॥२॥
GURBANI.WORLD