ਦੇਵਗੰਧਾਰੀ ਮਹਲਾ ੫ ਘਰੁ ੨ ॥

ਰਾਗੁ ਦੇਵਗੰਧਾਰੀ ਗੁਰੂ ਅਰਜਨ ਦੇਵ ਜੀ ਅੰਗ 528
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੇਵਗੰਧਾਰੀਮਹਲਾ੫ਘਰੁ੨॥
ਰਾਗ ਦੇਵਗੰਧਾਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dayv-Gandhaaree, Fifth Mahalaa, Second House:
देवगंधारी महला ५ घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮਾਈਗੁਰਚਰਣੀਚਿਤੁਲਾਈਐ॥
ਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ।
O mother, I focus my consciousness on the Guru's feet.
माई गुर चरणी चितु लाईऐ ॥
LINE 04
ਪ੍ਰਭੁਹੋਇਕ੍ਰਿਪਾਲੁਕਮਲੁਪਰਗਾਸੇਸਦਾਸਦਾਹਰਿਧਿਆਈਐ੧॥॥ਰਹਾਉ॥
ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ। ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
As God shows His Mercy, the lotus of my heart blossoms, and forever and ever, I meditate on the Lord. ||1||Pause||
प्रभु होइ क्रिपालु कमलु परगासे सदा सदा हरि धिआईऐ ॥१॥ रहाउ ॥
LINE 05
ਅੰਤਰਿਏਕੋਬਾਹਰਿਏਕੋਸਭਮਹਿਏਕੁਸਮਾਈਐ॥
ਸਰੀਰਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ।
The One Lord is within, and the One Lord is outside; the One Lord is contained in all.
अंतरि एको बाहरि एको सभ महि एकु समाईऐ ॥
LINE 06
ਘਟਿਅਵਘਟਿਰਵਿਆਸਭਠਾਈਹਰਿਪੂਰਨਬ੍ਰਹਮੁਦਿਖਾਈਐ੧॥॥
ਹਰੇਕ ਸਰੀਰ ਵਿਚ ਤੇ ਹਰ ਥਾਂ ਸਮਾਇਆ ਹੋਇਆ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ ॥੧॥
Within the heart, beyond the heart, and in all places, God, the Perfect One, is seen to be permeating. ||1||
घटि अवघटि रविआ सभ ठाई हरि पूरन ब्रहमु दिखाईऐ ॥१॥
LINE 07
ਉਸਤਤਿਕਰਹਿਸੇਵਕਮੁਨਿਕੇਤੇਤੇਰਾਅੰਤੁਨਕਤਹੂਪਾਈਐ॥
(ਹੇ ਪ੍ਰਭੂ!) ਬੇਅੰਤ ਰਿਸ਼ੀ ਮੁਨੀ ਤੇ ਤੇਰੇ ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਪਰ, ਕਿਸੇ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।
So many of Your servants and silent sages sing Your Praises, but no one has found Your limits.
उसतति करहि सेवक मुनि केते तेरा अंतु न कतहू पाईऐ ॥
LINE 08
ਸੁਖਦਾਤੇਦੁਖਭੰਜਨਸੁਆਮੀਜਨਨਾਨਕਸਦਬਲਿਜਾਈਐ੨੧॥॥॥
ਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੧॥
O Giver of peace, Destroyer of pain, Lord and Master - servant Nanak is forever a sacrifice to You. ||2||1||
सुखदाते दुख भंजन सुआमी जन नानक सद बलि जाईऐ ॥२॥१॥
GURBANI.WORLD