ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥

ਸਵਈਏ ਸ੍ਰੀ ਮੁਖਬਾਕ ਮਹਲਾ ੫ ਗੁਰੂ ਅਰਜਨ ਦੇਵ ਜੀ ਅੰਗ 1388
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬ੍ਰਹਮਾਦਿਕਸਿਵਛੰਦਮੁਨੀਸੁਰਰਸਕਿਰਸਕਿਠਾਕੁਰਗੁਨਗਾਵਤ
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ।
Brahma, Shiva, the Vedas and the silent sages sing the Glorious Praises of their Lord and Master with love and delight.
ब्रहमादिक सिव छंद मुनीसुर रसकि रसकि ठाकुर गुन गावत ॥
LINE 02
ਇੰਦ੍ਰਮੁਨਿੰਦ੍ਰਖੋਜਤੇਗੋਰਖਧਰਣਿਗਗਨਆਵਤਫੁਨਿਧਾਵਤ
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।
Indra, Vishnu and Gorakh, who come to earth and then go to heaven again, seek the Lord.
इंद्र मुनिंद्र खोजते गोरख धरणि गगन आवत फुनि धावत ॥
LINE 03
ਸਿਧਮਨੁਖੵਦੇਵਅਰੁਦਾਨਵਇਕੁਤਿਲੁਤਾਕੋਮਰਮੁਪਾਵਤ
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ।
The Siddhas, human beings, gods and demons cannot find even a tiny bit of His Mystery.
सिध मनुख्य देव अरु दानव इकु तिलु ता को मरमु न पावत ॥
LINE 04
ਪ੍ਰਿਅਪ੍ਰਭਪ੍ਰੀਤਿਪ੍ਰੇਮਰਸਭਗਤੀਹਰਿਜਨਤਾਕੈਦਰਸਿਸਮਾਵਤ
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।
The Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.
प्रिअ प्रभ प्रीति प्रेम रस भगती हरि जन ता कै दरसि समावत ॥
LINE 05
ਤਿਸਹਿਤਿਆਗਿਆਨਕਉਜਾਚਹਿਮੁਖਦੰਤਰਸਨਸਗਲਘਸਿਜਾਵਤ
(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ।
But those who forsake Him, and beg from another, shall see their mouths, teeth and tongues wear away.
तिसहि तिआगि आन कउ जाचहि मुख दंत रसन सगल घसि जावत ॥
LINE 06
ਰੇਮਨਮੂੜਸਿਮਰਿਸੁਖਦਾਤਾਨਾਨਕਦਾਸਤੁਝਹਿਸਮਝਾਵਤ॥॥
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥
O my foolish mind, meditate in remembrance on the Lord, the Giver of peace. Slave Nanak imparts these teachings. ||7||
रे मन मूड़ सिमरि सुखदाता नानक दास तुझहि समझावत ॥७॥
GURBANI.WORLD