LINE 01
ਪ੍ਰਾਨਮਾਨਦਾਨਮਗਜੋਹਨਹੀਤੁਚੀਤੁਦੇਲੇਲੇਪਾਰੀ॥
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;
I have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.
प्रान मान दान मग जोहन हीतु चीतु दे ले ले पारी ॥
LINE 02
ਸਾਜਨਸੈਨਮੀਤਸੁਤਭਾਈਤਾਹੂਤੇਲੇਰਖੀਨਿਰਾਰੀ॥
ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।
I have kept it secretly hidden from my friends, relatives, companions, children and siblings.
साजन सैन मीत सुत भाई ताहू ते ले रखी निरारी ॥
LINE 03
ਧਾਵਨਪਾਵਨਕੂਰਕਮਾਵਨਇਹਬਿਧਿਕਰਤਅਉਧਤਨਜਾਰੀ॥
(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;
I ran around practicing falsehood, burning up my body and growing old.
धावन पावन कूर कमावन इह बिधि करत अउध तन जारी ॥
LINE 04
ਕਰਮਧਰਮਸੰਜਮਸੁਚਨੇਮਾਚੰਚਲਸੰਗਿਸਗਲਬਿਧਿਹਾਰੀ॥
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।
I gave up good deeds, righteousness and Dharma, self-discipline, purity, religious vows and all good ways; I associated with the fickle Maya.
करम धरम संजम सुच नेमा चंचल संगि सगल बिधि हारी ॥
LINE 05
ਪਸੁਪੰਖੀਬਿਰਖਅਸਥਾਵਰਬਹੁਬਿਧਿਜੋਨਿਭ੍ਰਮਿਓਅਤਿਭਾਰੀ॥
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;
Beasts and birds, trees and mountains - in so many ways, I wandered lost in reincarnation.
पसु पंखी बिरख असथावर बहु बिधि जोनि भ्रमिओ अति भारी ॥
LINE 06
ਖਿਨੁਪਲੁਚਸਾਨਾਮੁਨਹੀਸਿਮਰਿਓਦੀਨਾਨਾਥਪ੍ਰਾਨਪਤਿਸਾਰੀ॥
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।
I did not remember the Naam, the Name of the Lord, for a moment, or even an instant. He is the Master of the meek, the Lord of all life.
खिनु पलु चसा नामु नही सिमरिओ दीना नाथ प्रानपति सारी ॥
LINE 07
ਖਾਨਪਾਨਮੀਠਰਸਭੋਜਨਅੰਤਕੀਬਾਰਹੋਤਕਤਖਾਰੀ॥
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)।
The food and drink, and the sweet and tasty dishes became totally bitter at the last moment.
खान पान मीठ रस भोजन अंत की बार होत कत खारी ॥
LINE 08
ਨਾਨਕਸੰਤਚਰਨਸੰਗਿਉਧਰੇਹੋਰਿਮਾਇਆਮਗਨਚਲੇਸਭਿਡਾਰੀ੬॥॥
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥
O Nanak, I was saved in the Society of the Saints, at their feet; the others, intoxicated with Maya, have gone, leaving everything behind. ||6||
नानक संत चरन संगि उधरे होरि माइआ मगन चले सभि डारी ॥६॥
GURBANI.WORLD