ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜਾਰਸੰਗਇਹਭਾਤਿਸਿਖਾਈ॥
ਯਾਰ ਨੂੰ ਇਸ ਤਰ੍ਹਾਂ ਸਿਖਾ ਦਿੱਤਾ
जार संग इह भाति सिखाई ॥
LINE 03
ਆਪਰਾਵਸੋਜਾਇਜਤਾਈ॥
ਅਤੇ ਆਪ ਜਾ ਕੇ ਰਾਜੇ ਨੂੰ ਦਸਿਆ
आप राव सो जाइ जताई ॥
LINE 04
ਜੋਬਾਲਕਮੈਪੂਤਗਵਾਯੋ॥
ਕਿ ਜਿਸ ਬਾਲਕ ਪੁੱਤਰ ਨੂੰ ਮੈਂ ਗੰਵਾ ਦਿੱਤਾ ਸੀ,
जो बालक मै पूत गवायो ॥
LINE 05
ਸੋਮੈਆਜੁਖੋਜਤੇਪਾਯੋ੧੨॥॥
ਉਹ ਮੈਂ ਅਜ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੧੨॥
सो मै आजु खोज ते पायो ॥१२॥
LINE 06
ਸੁਨਿਨ੍ਰਿਪਬਚਨਅਨੰਦਿਤਭਯੋ॥
ਰਾਜਾ ਇਹ ਬਚਨ ਸੁਣ ਕੇ ਆਨੰਦਿਤ ਹੋਇਆ
सुनि न्रिप बचन अनंदित भयो ॥
LINE 07
ਤਾਕੋਬੋਲਿਨਿਕਟਿਤਬਲਯੋ॥
ਅਤੇ ਉਸ ਨੂੰ ਆਪਣੇ ਕੋਲ ਬੁਲਾ ਲਿਆ।
ता को बोलि निकटि तब लयो ॥
LINE 08
ਤਬਰਾਨੀਇਹਭਾਤਿਉਚਾਰੋ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
तब रानी इह भाति उचारो ॥
LINE 09
ਸੁਨੋਪੂਤਤੁਮਬਚਨਹਮਾਰੋ੧੩॥॥
ਹੇ ਪੁੱਤਰ! ਤੂੰ ਸਾਡੀ ਗੱਲ ਸੁਣ ॥੧੩॥
सुनो पूत तुम बचन हमारो ॥१३॥
LINE 10
ਸਕਲਬ੍ਰਿਥਾਅਪਨੀਤੁਮਕਹੋ॥
ਤੂੰ ਆਪਣੀ ਸਾਰੀ ਬੀਤੀ (ਸਾਨੂੰ) ਸੁਣਾ
सकल ब्रिथा अपनी तुम कहो ॥
LINE 11
ਹਮਰੇਸਭਸੋਕਨਕਹਦਹੋ॥
ਅਤੇ ਸਾਡੇ ਸਾਰੇ ਦੁਖਾਂ ਨੂੰ ਸਾੜ ਦੇ।
हमरे सभ सोकन कह दहो ॥
LINE 12
ਰਾਜਾਸੋਂਕਹਿਪ੍ਰਗਟਸੁਨਾਯੋ॥
ਰਾਜੇ ਨੂੰ ਸਾਫ਼ ਸਾਫ਼ ਦਸ
राजा सों कहि प्रगट सुनायो ॥
LINE 13
ਰਾਜਪੂਤਹ੍ਵੈਰਾਜਕਮਾਯੋ੧੪॥॥
ਅਤੇ ਰਾਜ ਪੁੱਤਰ ਹੋ ਕੇ ਰਾਜ ਕਰ ॥੧੪॥
राजपूत ह्वै राज कमायो ॥१४॥
LINE 14
ਸੁਨੁਰਾਨੀਮੈਕਹਾਬਖਾਨੋ॥
ਹੇ ਰਾਣੀ! ਸੁਣੋ, ਮੈਂ ਕੀ ਦਸਾਂ।
सुनु रानी मै कहा बखानो ॥
LINE 15
ਬਾਲਕਹੁਤੋਕਛੂਨਹਿਜਾਨੋ॥
ਮੈਂ ਬਾਲਕ ਸਾਂ ਅਤੇ ਕੁਝ ਨਹੀਂ ਜਾਣਦਾ ਸਾਂ।
बालक हुतो कछू नहि जानो ॥
LINE 16
ਜੋਗੀਕਹਿਯੋਸੁਤੁਮਤਨਕਹਿਹੌ॥
ਜੋ ਜੋਗੀ ਨੇ ਕਿਹਾ ਸੀ, ਉਹੀ ਤੁਹਾਨੂੰ ਦਸਦਾ ਹਾਂ
जोगी कहियो सु तुम तन कहिहौ ॥
LINE 17
ਸੋਕਸੰਤਾਪਤਿਹਾਰੋਦਹਿਹੌ੧੫॥॥
ਅਤੇ ਤੁਹਾਡੇ ਦੁਖ ਅਤੇ ਸੰਤਾਪ ਨੂੰ ਦੂਰ ਕਰਦਾ ਹਾਂ ॥੧੫॥
सोक संताप तिहारो दहिहौ ॥१५॥
LINE 18
ਇਕਦਿਨਯੌਜੌਗੀਸਉਚਾਰਿਯੋ॥
ਇਕ ਦਿਨ (ਉਸ) ਜੋਗੀ ਨੇ (ਮੈਨੂੰ) ਇਸ ਤਰ੍ਹਾਂ ਦਸਿਆ
इक दिन यौ जौगीस उचारियो ॥
LINE 19
ਸੂਰਤਿਸਹਿਰਬਡੋਉਜਿਯਾਰਿਯੋ॥
ਕਿ ਇਕ ਵੱਡਾ ਸੁੰਦਰ 'ਸੂਰਤ' ਨਗਰ ਹੈ।
सूरति सहिर बडो उजियारियो ॥
LINE 20
ਹ੍ਵੈਭਿਰਟੀਮੈਤਹਾਸਿਧਾਯੋ॥
ਮੈਂ ਬਘਿਆੜੀ ਬਣ ਕੇ ਉਥੇ ਗਿਆ
ह्वै भिरटी मै तहा सिधायो ॥
LINE 21
ਬਾਲਕਸੁਤਰਾਜਾਕੋਪਾਯੋ੧੬॥॥
ਅਤੇ ਰਾਜੇ ਦੇ ਬਾਲਕ ਪੁੱਤਰ ਨੂੰ ਪ੍ਰਾਪਤ ਕੀਤਾ ॥੧੬॥
बालक सुत राजा को पायो ॥१६॥
LINE 22
ਹ੍ਵੈਭਿਰਟੀਜਬਹੀਮੈਧਯੋ॥
ਜਦ ਬਘਿਆੜੀ ਬਣ ਕੇ ਮੈਂ ਭਜਿਆ,
ह्वै भिरटी जब ही मै धयो ॥
LINE 23
ਭਾਜਿਲੋਗਆਗੇਤੇਗਯੋ॥
ਤਾਂ ਲੋਕੀਂ ਅਗੋਂ ਦੌੜ ਗਏ।
भाजि लोग आगे ते गयो ॥
LINE 24
ਤੋਹਿਡਾਰਿਬਗਲੀਮਹਿਲੀਨੋ॥
(ਮੈਂ) ਤੈਨੂੰ ਬਗਲੀ ਵਿਚ ਪਾ ਲਿਆ
तोहि डारि बगली महि लीनो ॥
LINE 25
ਔਰੈਦੇਸਪਯਾਨੋਕੀਨੋ੧੭॥॥
ਅਤੇ ਹੋਰ ਦੇਸ਼ ਵਲ ਚਲਾ ਗਿਆ ॥੧੭॥
औरै देस पयानो कीनो ॥१७॥
LINE 26
ਚੇਲਾਅਵਰਭਛਤਬਲ੍ਯਾਏ॥
ਤਦ ਹੋਰ ਚੇਲੇ ਖਾਣ ਲਈ (ਪਦਾਰਥ) ਲੈ ਆਏ।
चेला अवर भछ तब ल्याए ॥
LINE 27
ਤਾਹਿਖ੍ਵਾਇਕਰਿਨਾਥਰਿਝਾਏ॥
ਉਨ੍ਹਾਂ ਨੇ ਸੁਆਮੀ ਨੂੰ ਖਵਾ ਕੇ ਪ੍ਰਸੰਨ ਕੀਤਾ।
ताहि ख्वाइ करि नाथ रिझाए ॥
LINE 28
ਭਛਨਕਾਜਿਔਰਕੋਊਧਰਿਯੋ॥
ਖਾਣ ਲਈ (ਉਨ੍ਹਾਂ ਨੇ) ਹੋਰ ਕੁਝ ਅਗੇ ਰਖਿਆ
भछन काजि और कोऊ धरियो ॥
LINE 29
ਰਾਵਪੂਤਲਖਿਮੋਹਿਉਬਰਿਯੋ੧੮॥॥
ਅਤੇ ਰਾਜੇ ਦਾ ਪੁੱਤਰ ਸਮਝ ਕੇ ਮੈਨੂੰ ਛਡ ਦਿੱਤਾ ॥੧੮॥
राव पूत लखि मोहि उबरियो ॥१८॥
GURBANI.WORLD