ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1051
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖਿਸਾਚਾਸਬਦਿਪਛਾਤਾ
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ,
The Gurmukh realizes the True Word of the Shabad.
गुरमुखि साचा सबदि पछाता ॥
LINE 02
ਨਾਤਿਸੁਕੁਟੰਬੁਨਾਤਿਸੁਮਾਤਾ
(ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ,
He has no family, and he has no mother.
ना तिसु कुटंबु ना तिसु माता ॥
LINE 03
ਏਕੋਏਕੁਰਵਿਆਸਭਅੰਤਰਿਸਭਨਾਜੀਆਕਾਆਧਾਰੀਹੇ੧੩॥॥
ਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ॥੧੩॥
The One and Only Lord is pervading and permeating deep within the nucleus of all. He is the Support of all beings. ||13||
एको एकु रविआ सभ अंतरि सभना जीआ का आधारी हे ॥१३॥
LINE 04
ਹਉਮੈਮੇਰਾਦੂਜਾਭਾਇਆ
(ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ;
Egotism, possessiveness, and the love of duality
हउमै मेरा दूजा भाइआ ॥
LINE 05
ਕਿਛੁਚਲੈਧੁਰਿਖਸਮਿਲਿਖਿਪਾਇਆ
ਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ।
- none of these shall go along with you; such is the pre-ordained will of our Lord and Master.
किछु न चलै धुरि खसमि लिखि पाइआ ॥
LINE 06
ਗੁਰਸਾਚੇਤੇਸਾਚੁਕਮਾਵਹਿਸਾਚੈਦੂਖਨਿਵਾਰੀਹੇ੧੪॥॥
ਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੧੪॥
Through the True Guru, practice Truth, and the True Lord shall take away your pains. ||14||
गुर साचे ते साचु कमावहि साचै दूख निवारी हे ॥१४॥
LINE 07
ਜਾਤੂਦੇਹਿਸਦਾਸੁਖੁਪਾਏ
ਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ।
If You so bless me, then I shall find lasting peace.
जा तू देहि सदा सुखु पाए ॥
LINE 08
ਸਾਚੈਸਬਦੇਸਾਚੁਕਮਾਏ
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ।
Through the True Word of the Shabad, I live the Truth.
साचै सबदे साचु कमाए ॥
LINE 09
ਅੰਦਰੁਸਾਚਾਮਨੁਤਨੁਸਾਚਾਭਗਤਿਭਰੇਭੰਡਾਰੀਹੇ੧੫॥॥
ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ॥੧੫॥
The True Lord is within me, and my mind and body have become True. I am blessed with the overflowing treasure of devotional worship. ||15||
अंदरु साचा मनु तनु साचा भगति भरे भंडारी हे ॥१५॥
LINE 10
ਆਪੇਵੇਖੈਹੁਕਮਿਚਲਾਏ
ਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ,
He Himself watches, and issues His Command.
आपे वेखै हुकमि चलाए ॥
LINE 11
ਅਪਣਾਭਾਣਾਆਪਿਕਰਾਏ
ਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ।
He Himself inspires us to obey His Will.
अपणा भाणा आपि कराए ॥
LINE 12
ਨਾਨਕਨਾਮਿਰਤੇਬੈਰਾਗੀਮਨੁਤਨੁਰਸਨਾਨਾਮਿਸਵਾਰੀਹੇ੧੬੭॥॥॥
ਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ॥੧੬॥੭॥
O Nanak, only those who are attuned to the Naam are detached; their minds, bodies and tongues are embellished with the Naam. ||16||7||
नानक नामि रते बैरागी मनु तनु रसना नामि सवारी हे ॥१६॥७॥
LINE 13
ਮਾਰੂਮਹਲਾ
Maaroo, Third Mahalaa:
मारू महला ३ ॥
LINE 14
ਆਪੇਆਪੁਉਪਾਇਉਪੰਨਾ
ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ,
He Himself created Himself, and came into being.
आपे आपु उपाइ उपंना ॥
LINE 15
ਸਭਮਹਿਵਰਤੈਏਕੁਪਰਛੰਨਾ
ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ[
The One Lord is pervading in all, remaining hidden.
सभ महि वरतै एकु परछंना ॥
LINE 16
ਸਭਨਾਸਾਰਕਰੇਜਗਜੀਵਨੁਜਿਨਿਅਪਣਾਆਪੁਪਛਾਤਾਹੇ॥॥
ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ॥੧॥
The Lord, the Life of the world, takes care of all. Whoever knows his own self, realizes God. ||1||
सभना सार करे जगजीवनु जिनि अपणा आपु पछाता हे ॥१॥
LINE 17
ਜਿਨਿਬ੍ਰਹਮਾਬਿਸਨੁਮਹੇਸੁਉਪਾਏ
ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ,
He who created Brahma, Vishnu and Shiva,
जिनि ब्रहमा बिसनु महेसु उपाए ॥
LINE 18
ਸਿਰਿਸਿਰਿਧੰਧੈਆਪੇਲਾਏ
ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।
links each and every being to its tasks.
सिरि सिरि धंधै आपे लाए ॥
LINE 19
ਜਿਸੁਭਾਵੈਤਿਸੁਆਪੇਮੇਲੇਜਿਨਿਗੁਰਮੁਖਿਏਕੋਜਾਤਾਹੇ॥॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੨॥
He merges into Himself, whoever is pleasing to His Will. The Gurmukh knows the One Lord. ||2||
जिसु भावै तिसु आपे मेले जिनि गुरमुखि एको जाता हे ॥२॥
LINE 20
ਆਵਾਗਉਣੁਹੈਸੰਸਾਰਾ
ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ।
The world is coming and going in reincarnation.
आवा गउणु है संसारा ॥
LINE 21
ਮਾਇਆਮੋਹੁਬਹੁਚਿਤੈਬਿਕਾਰਾ
ਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ।
Attached to Maya, it dwells on its many sins.
माइआ मोहु बहु चितै बिकारा ॥
LINE 22
ਥਿਰੁਸਾਚਾਸਾਲਾਹੀਸਦਹੀਜਿਨਿਗੁਰਕਾਸਬਦੁਪਛਾਤਾਹੇ॥॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ॥੩॥
One who realizes the Word of the Guru's Shabad, praises forever the eternal, unchanging True Lord. ||3||
थिरु साचा सालाही सद ही जिनि गुर का सबदु पछाता हे ॥३॥
LINE 23
ਇਕਿਮੂਲਿਲਗੇਓਨੀਸੁਖੁਪਾਇਆ
ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ।
Some are attached to the root - they find peace.
इकि मूलि लगे ओनी सुखु पाइआ ॥
LINE 24
ਡਾਲੀਲਾਗੇਤਿਨੀਜਨਮੁਗਵਾਇਆ
ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ।
But those who are attached to the branches, waste their lives away uselessly.
डाली लागे तिनी जनमु गवाइआ ॥
LINE 25
ਅੰਮ੍ਰਿਤਫਲਤਿਨਜਨਕਉਲਾਗੇਜੋਬੋਲਹਿਅੰਮ੍ਰਿਤਬਾਤਾਹੇ॥॥
ਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬੋਲ ਬੋਲਦੇ ਹਨ ॥੪॥
Those humble beings, who chant the Name of the Ambrosial Lord, produce the ambrosial fruit. ||4||
अंम्रित फल तिन जन कउ लागे जो बोलहि अंम्रित बाता हे ॥४॥
LINE 26
ਹਮਗੁਣਨਾਹੀਕਿਆਬੋਲਹਬੋਲ
ਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ।
I have no virtues; what words should I speak?
हम गुण नाही किआ बोलह बोल ॥
LINE 27
ਤੂਸਭਨਾਦੇਖਹਿਤੋਲਹਿਤੋਲ
ਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ।
You see all, and weigh them on Your scale.
तू सभना देखहि तोलहि तोल ॥
LINE 28
ਜਿਉਭਾਵੈਤਿਉਰਾਖਹਿਰਹਣਾਗੁਰਮੁਖਿਏਕੋਜਾਤਾਹੇ॥॥
ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ॥੫॥
By Your will, You preserve me, and so do I remain. The Gurmukh knows the One Lord. ||5||
जिउ भावै तिउ राखहि रहणा गुरमुखि एको जाता हे ॥५॥
LINE 29
ਜਾਤੁਧੁਭਾਣਾਤਾਸਚੀਕਾਰੈਲਾਏ
ਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ)
According to Your Will, You link me to my true tasks.
जा तुधु भाणा ता सची कारै लाए ॥
LINE 30
ਅਵਗਣਛੋਡਿਗੁਣਮਾਹਿਸਮਾਏ
ਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।
Renouncing vice, I am immersed in virtue.
अवगण छोडि गुण माहि समाए ॥
LINE 31
ਗੁਣਮਹਿਏਕੋਨਿਰਮਲੁਸਾਚਾਗੁਰਕੈਸਬਦਿਪਛਾਤਾਹੇ॥॥
ਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ॥੬॥
The One Immaculate True Lord abides in virtue; through the Word of the Guru's Shabad, He is realized. ||6||
गुण महि एको निरमलु साचा गुर कै सबदि पछाता हे ॥६॥
LINE 32
ਜਹਦੇਖਾਤਹਏਕੋਸੋਈ
ਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ।
Wherever I look, there I see Him.
जह देखा तह एको सोई ॥
LINE 33
ਦੂਜੀਦੁਰਮਤਿਸਬਦੇਖੋਈ
ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ।
Duality and evil-mindedness are destroyed through the Shabad.
दूजी दुरमति सबदे खोई ॥
LINE 34
ਏਕਸੁਮਹਿਪ੍ਰਭੁਏਕੁਸਮਾਣਾਅਪਣੈਰੰਗਿਸਦਰਾਤਾਹੇ॥॥
(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ॥੭॥
The One Lord God is immersed in His Oneness. He is attuned forever to His own delight. ||7||
एकसु महि प्रभु एकु समाणा अपणै रंगि सद राता हे ॥७॥
LINE 35
ਕਾਇਆਕਮਲੁਹੈਕੁਮਲਾਣਾ
(ਮਨਮੁਖ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ,
The body-lotus is withering away,
काइआ कमलु है कुमलाणा ॥
LINE 36
ਮਨਮੁਖੁਸਬਦੁਬੁਝੈਇਆਣਾ
ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ।
but the ignorant, self-willed manmukh does not understand the Shabad.
मनमुखु सबदु न बुझै इआणा ॥
LINE 37
ਗੁਰਪਰਸਾਦੀਕਾਇਆਖੋਜੇਪਾਏਜਗਜੀਵਨੁਦਾਤਾਹੇ॥॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੮॥
By Guru's Grace, he searches his body, and finds the Great Giver, the Life of the world. ||8||
गुर परसादी काइआ खोजे पाए जगजीवनु दाता हे ॥८॥
LINE 38
ਕੋਟਗਹੀਕੇਪਾਪਨਿਵਾਰੇ
ਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ,
The Lord frees up the body-fortress, which was seized by sins,
कोट गही के पाप निवारे ॥
LINE 39
ਸਦਾਹਰਿਜੀਉਰਾਖੈਉਰਧਾਰੇ
ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
when one keeps the Dear Lord enshrined forever in the heart.
सदा हरि जीउ राखै उर धारे ॥
LINE 40
ਜੋਇਛੇਸੋਈਫਲੁਪਾਏਜਿਉਰੰਗੁਮਜੀਠੈਰਾਤਾਹੇ॥॥
ਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ॥੯॥
The fruits of his desires are obtained, and he is dyed in the permanent color of the Lord's Love. ||9||
जो इछे सोई फलु पाए जिउ रंगु मजीठै राता हे ॥९॥
LINE 41
ਮਨਮੁਖੁਗਿਆਨੁਕਥੇਹੋਈ
ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ।
The self-willed manmukh speaks of spiritual wisdom, but does not understand.
मनमुखु गिआनु कथे न होई ॥
LINE 42
ਫਿਰਿਫਿਰਿਆਵੈਠਉਰਕੋਈ
ਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ।
Again and again, he comes into the world, but he finds no place of rest.
फिरि फिरि आवै ठउर न कोई ॥
LINE 43
ਗੁਰਮੁਖਿਗਿਆਨੁਸਦਾਸਾਲਾਹੇਜੁਗਿਜੁਗਿਏਕੋਜਾਤਾਹੇ੧੦॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ॥੧੦॥
The Gurmukh is spiritually wise, and praises the Lord forever. Throughout each and every age, the Gurmukh knows the One Lord. ||10||
गुरमुखि गिआनु सदा सालाहे जुगि जुगि एको जाता हे ॥१०॥
LINE 44
ਮਨਮੁਖੁਕਾਰਕਰੇਸਭਿਦੁਖਸਬਾਏ
ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ।
All the deeds which the manmukh does bring pain - nothing but pain.
मनमुखु कार करे सभि दुख सबाए ॥
LINE 45
ਅੰਤਰਿਸਬਦੁਨਾਹੀਕਿਉਦਰਿਜਾਏ
ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ।
The Word of the Shabad is not within him; how can he go to the Court of the Lord?
अंतरि सबदु नाही किउ दरि जाए ॥
LINE 46
ਗੁਰਮੁਖਿਸਬਦੁਵਸੈਮਨਿਸਾਚਾਸਦਸੇਵੇਸੁਖਦਾਤਾਹੇ੧੧॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ॥੧੧॥
The True Shabad dwells deep within the mind of the Gurmukh; he serves the Giver of peace forever. ||11||
गुरमुखि सबदु वसै मनि साचा सद सेवे सुखदाता हे ॥११॥