GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 299
Display Settings
Translations
ਪਉੜੀ
ਪਉੜੀ
Pauree:
पउड़ी ॥
ਅਮਾਵਸਆਤਮਸੁਖੀਭਏਸੰਤੋਖੁਦੀਆਗੁਰਦੇਵ
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖ਼ਸ਼ਿਆ ਉਸ ਦਾ ਆਤਮਾ ਸੁੱਖੀ ਹੋ ਗਿਆ,
The day of the new moon: My soul is at peace; the Divine Guru has blessed me with contentment.
अमावस आतम सुखी भए संतोखु दीआ गुरदेव ॥
ਮਨੁਤਨੁਸੀਤਲੁਸਾਂਤਿਸਹਜਲਾਗਾਪ੍ਰਭਕੀਸੇਵ
(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।
My mind and body are cooled and soothed, in intuitive peace and poise; I have dedicated myself to serving God.
मनु तनु सीतलु सांति सहज लागा प्रभ की सेव ॥
ਟੂਟੇਬੰਧਨਬਹੁਬਿਕਾਰਸਫਲਪੂਰਨਤਾਕੇਕਾਮ
(ਹੇ ਭਾਈ!) ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ।
One who meditates in remembrance on the Name of the Lord - his bonds are broken, all his sins are erased,
टूटे बंधन बहु बिकार सफल पूरन ता के काम ॥
ਦੁਰਮਤਿਮਿਟੀਹਉਮੈਛੁਟੀਸਿਮਰਤਹਰਿਕੋਨਾਮ
ਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।
and his works are brought to perfect fruition; his evil-mindedness disappears, and his ego is subdued.
दुरमति मिटी हउमै छुटी सिमरत हरि को नाम ॥
ਸਰਨਿਗਹੀਪਾਰਬ੍ਰਹਮਕੀਮਿਟਿਆਆਵਾਗਵਨ
(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।
Taking to the Sanctuary of the Supreme Lord God, his comings and goings in reincarnation are ended.
सरनि गही पारब्रहम की मिटिआ आवा गवन ॥
ਆਪਿਤਰਿਆਕੁਟੰਬਸਿਉਗੁਣਗੁਬਿੰਦਪ੍ਰਭਰਵਨ
ਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
He saves himself, along with his family, chanting the Praises of God, the Lord of the Universe.
आपि तरिआ कुटंब सिउ गुण गुबिंद प्रभ रवन ॥
ਹਰਿਕੀਟਹਲਕਮਾਵਣੀਜਪੀਐਪ੍ਰਭਕਾਨਾਮੁ
(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
I serve the Lord, and I chant the Name of God.
हरि की टहल कमावणी जपीऐ प्रभ का नामु ॥
ਗੁਰਪੂਰੇਤੇਪਾਇਆਨਾਨਕਸੁਖਬਿਸ੍ਰਾਮੁ॥੧੫॥
ਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥
From the Perfect Guru, Nanak has obtained peace and comfortable ease. ||15||
गुर पूरे ते पाइआ नानक सुख बिस्रामु ॥१५॥
GURBANI.WORLD
ਪਿਛਲਾ Share ਹੋਮ Save ਅਗਲਾ