ਪਉੜੀ ੯

ਵਾਰ ੩੧ ਭਾਈ ਗੁਰਦਾਸ ਜੀ ਅੰਗ 31
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੯
पउड़ी ९
LINE 02
ਜੇਕਰਿਉਧਰੀਪੂਤਨਾਵਿਹੁਪੀਆਲਣੁਕੰਮੁਨਚੰਗਾ।
(ਭਾਵੇਂ) ਪੂਤਨਾ (ਰਾਖਸ਼ੀ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਪਿਲਾਉਣ ਗਈ) ਮੁਕਤ ਹੋ ਗਈ ਸੀ, ਪਰੰਤੂ ਵਿਹੁ ਪਿਆਉਣਾ ਚੰਗਾ ਕੰਮ ਨਹੀਂ ਹੋ ਗਿਆ।
If even Pfitana (female demon) got liberated that does not mean that poisoning some one is a good act.
जे करि उधरी पूतना विहु पीआलणु कंमु न चंगा ।
LINE 03
ਗਨਿਕਾਉਧਰੀਆਖੀਐਪਰਘਰਿਜਾਇਨਲਈਐਪੰਗਾ।
ਵੇਸਵਾ ਦਾ ਮੁਕਤ ਹੋਣਾ ਸੁਣਕੇ ਪਰਾਏ ਘਰਾਂ ਵਿਖੇ ਜਾਕੇ ਪਾਪਾਂ ਦਾ ਕਲੰਕ ਨਾਂ ਲਈਏ (ਕਿ ਵੇਸਵਾ ਵਾਂਗੂੰ ਸਾਡੀ ਭੀ ਕਲਿਆਨ ਹੋ ਜਾਊ)।
Gariika (a prostitute) was liberated but one should not enter other's house and invite trouble.
गनिका उधरी आखीऐ पर घरि जाइ न लईऐ पंगा ।
LINE 04
ਬਾਲਮੀਕੁਨਿਸਤਾਰਿਆਮਾਰੈਵਾਟਨਹੋਇਨਿਸੰਗਾ।
ਬਾਲਮੀਕ (ਨੂੰ ਰੱਬ ਨੇ) ਤਾਰ ਦਿੱਤਾ ਹੈ, (ਹੁਣ) ਨਿਰਸੰਦੇਹ ਹੋਕੇ ਧਾੜੇ ਮਾਰਨੇ ਨਹੀਂ ਚਾਹੀਦੇ।
Since Valmlici got blest, one should not adopt the way of highway robbery.
बालमीकु निसतारिआ मारै वाट न होइ निसंगा ।
LINE 05
ਫੰਧਕਿਉਧਰੈਆਖੀਅਨਿਫਾਹੀਪਾਇਨਫੜੀਐਟੰਗਾ।
ਇਕ ਫੰਧਕ (ਚਿੜੀ ਮਾਰ) ਅੰਤ ਨੂੰ ਉਧਰਿਆ ਦੇਖਕੇ ਫਾਹੀਆਂ ਪਾਕੇ (ਚਿੜੀਆਂ ਦੀਆਂ) ਟੰਗਾਂ ਨਾਂ ਫੜੀਏ (ਭਾਵ ਦੁਖ ਨਾ ਦੇਈਏ)।
One bird catcher is also said to be liberated, but we should not catch hold of the leg of others by using snares.
फंधकि उधरै आखीअनि फाही पाइ न फड़ीऐ टंगा ।
LINE 06
ਜੇਕਾਸਾਈਉਧਰਿਆਜੀਆਘਾਇਨਖਾਈਐਭੰਗਾ।
ਜੇਕਰ (ਸਧਨਾਂ) ਕਸਾਈ ਮੁਕਤ ਹੋ ਗਿਆ ਹੈ, (ਉਸ ਦੀ ਰੀਸੇ) ਜੀਆਂ ਨੂੰ ਮਾਰਕੇ ਭੰਗ ਨਾ ਖਾਈਏ (ਭਾਵ ਆਪਣੀ ਹਾਨੀ ਜਾਂ ਨਾਸ ਨਾਂ ਕਰੀਏ)।
If Sadhana, the butcher got across (the world ocean), we should not put ourselves to harm by killing others.
जे कासाई उधरिआ जीआ घाइ न खाईऐ भंगा ।
LINE 07
ਪਾਰਿਉਤਾਰੈਬੋਹਿਥਾਸੁਇਨਾਲੋਹੁਨਾਹੀਇਕਰੰਗਾ।
ਜਹਾਜ਼ ਲੋਹੇ ਅਤੇ ਸੋਨੇ (ਦੋਹਾਂ) ਨੂੰ ਪਾਰ ਕਰ ਦੇਂਦਾ ਹੈ, (ਪਰ ਲੋਹਾ ਸੋਨਾ) ਇਕ ਰੰਗ ਨਹੀਂ ਹਨ।
Ship takes across both iron and gold but still their forms and colours are not the same.
पारि उतारै बोहिथा सुइना लोहु नाही इक रंगा ।
LINE 08
ਇਤੁਭਰਵਾਸੈਰਹਣੁਕੁਢੰਗਾ੯।।
ਇਸ (ਉਕਤ) ਭਰੋਸੇ ਪੁਰ ਰਹਿਣਾ ਮਾੜਾ ਕੰਮ ਹੈ।
In fact, living on such hopes is a bad life style.
इतु भरवासै रहणु कुढंगा ।९।
GURBANI.WORLD