LINE 01
ਸਹਜਾਦੇਕੋਆਗਮਨਮਦ੍ਰਦੇਸ॥
ਸ਼ਹਜਾਦੇ ਦਾ ਮਦ੍ਰ (ਪੰਜਾਬ) ਦੇਸ਼ ਵਿਚ ਆਉਣਾ
The arrival of Shahzada (the prince) in Madra Desha (Punjab):
सहजादे को आगमन मद्र देस ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਇਹਬਿਧਿਸੋਬਧਭਯੋਜੁਝਾਰਾ॥
ਇਸ ਤਰ੍ਹਾਂ ਨਾਲ ਜਦੋਂ ਜੁਝਾਰ ਸਿੰਘ ਮਾਰਿਆ ਗਿਆ
इह बिधि सो बध भयो जुझारा ॥
LINE 04
ਆਨਬਸੇਤਬਧਾਮਿਲੁਝਾਰਾ॥
ਤਾਂ ਲੜਾਕੇ ਯੋਧੇ (ਆਪਣੇ) ਘਰਾਂ ਵਿਚ ਜਾ ਟਿਕੇ।
In this way, when Jujhar Singh was killed, the soldiers returned their homes.
आन बसे तब धामि लुझारा ॥
LINE 05
ਤਬਅਉਰੰਗਮਨਮਾਹਿਰਿਸਾਵਾ॥
ਤਦ ਔਰੰਗਜ਼ੇਬ ਮਨ ਵਿਚ ਕ੍ਰੋਧਵਾਨ ਹੋਇਆ।
तब अउरंग मन माहि रिसावा ॥
LINE 06
ਮਦ੍ਰਦੇਸਕੋਪੂਤਪਠਾਵਾ੧॥॥
(ਉਸ ਨੇ) ਪੰਜਾਬ ਵਲ ਆਪਣੇ ਪੁੱਤਰ ਨੂੰ ਭੇਜਿਆ ॥੧॥
Then Aurangzeb became very angry and sent his son to Madr Desha (Punjab).1.
मद्र देस को पूत पठावा ॥१॥
LINE 07
ਤਿਹਆਵਤਸਭਲੋਕਡਰਾਨੇ॥
ਉਸ ਦੇ ਆਣ ਨਾਲ ਸਭ ਲੋਕ ਭੈਭੀਤ ਹੋ ਗਏ।
तिह आवत सभ लोक डराने ॥
LINE 08
ਬਡੇਬਡੇਗਿਰਿਹੇਰਿਲੁਕਾਨੇ॥
ਵਡੇ ਵਡੇ (ਰਾਜੇ) ਪਹਾੜ ਲਭ ਕੇ (ਵਿਚ ਜਾ) ਲੁਕੇ।
On his arrival, all were frightened and hid themselves in big hills.
बडे बडे गिरि हेरि लुकाने ॥
LINE 09
ਹਮਹੂੰਲੋਗਨਅਧਿਕਡਰਾਯੋ॥
ਸਾਨੂੰ ਵੀ ਲੋਕਾਂ ਨੇ ਬਹੁਤ ਡਰਾਇਆ,
हम हूं लोगन अधिक डरायो ॥
LINE 10
ਕਾਲਕਰਮਕੋਮਰਮਨਪਾਯੋ੨॥॥
(ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ) ਕਾਲ-ਕਰਮ ਦੇ ਭੇਦ ਨੂੰ ਨਾ ਪਾਇਆ (ਕਿ ਉਸ ਦੀ) ਗਤੀ ਕਿਵੇਂ ਹੈ ॥੨॥
The people tried to frighten me also, because they did not understand the ways of Almighty.2.
काल करम को मरम न पायो ॥२॥
LINE 11
ਕਿਤਕਲੋਕਤਜਿਸੰਗਿਸਿਧਾਰੇ॥
ਕਿਤਨੇ ਲੋਕ (ਸਾਡਾ) ਸਾਥ ਛਡ ਕੇ ਚਲੇ ਗਏ
कितक लोक तजि संगि सिधारे ॥
LINE 12
ਜਾਇਬਸੇਗਿਰਿਵਰਜਹਭਾਰੇ॥
ਅਤੇ (ਉਥੇ) ਜਾ ਵਸੇ ਜਿਥੇ ਵਡੇ ਪਹਾੜ ਸਨ।
Some people left us and took refuge in the big hills.
जाइ बसे गिरिवर जह भारे ॥
LINE 13
ਚਿਤਮੂਜੀਯਨਕੋਅਧਿਕਡਰਾਨਾ॥
(ਉਨ੍ਹਾਂ) ਕਾਇਰਾਂ ਦਾ ਚਿਤ ਬਹੁਤ ਭੈਭੀਤ ਹੋ ਗਿਆ।
चित मूजीयन को अधिक डराना ॥
LINE 14
ਤਿਨੈਉਬਾਰਨਅਪਨਾਜਾਨਾ੩॥॥
ਉਨ੍ਹਾਂ ਨੇ (ਸਾਡੇ ਕੋਲ ਟਿਕੇ ਰਹਿਣ ਵਿਚ) ਆਪਣੀ ਸੁਰਖਿਆ ਨਾ ਸਮਝੀ ॥੩॥
The cowards were so much frightened that they did not consider their safety with me.3.
तिनै उबार न अपना जाना ॥३॥
LINE 15
ਤਬਅਉਰੰਗਜੀਅਮਾਝਰਿਸਾਏ॥
ਤਦ ਔਰੰਗਜ਼ੇਬ (ਆਪਣੇ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ
तब अउरंग जीअ माझ रिसाए ॥
LINE 16
ਏਕਅਹਦੀਆਈਹਾਪਠਾਏ॥
ਅਤੇ ਇਕ ਅਹਿਦੀ (ਕਰ ਵਸੂਲਣ ਵਾਲਾ ਅਧਿਕਾਰੀ) ਇਥੇ (ਆਨੰਦਪੁਰ) ਭੇਜਿਆ।
The son of Aurangzeb grew very angry and sent a subordinate in this direction.
एक अहदीआ ईहा पठाए ॥
LINE 17
ਹਮਤੇਭਾਜਿਬਿਮੁਖਜੇਗਏ॥
ਸਾਡੇ ਕੋਲੋਂ ਬੇਮੁਖ ਹੋ ਕੇ ਜੋ ਭਜ ਗਏ ਸਨ,
हम ते भाजि बिमुख जे गए ॥
LINE 18
ਤਿਨਕੇਧਾਮਗਿਰਾਵਤਭਏ੪॥॥
ਉਨ੍ਹਾਂ ਦੇ ਘਰ (ਅਹਿਦੀਏ ਨੇ) ਢਵਾ ਦਿੱਤੇ ॥੪॥
Those who had left me in distrust, their homes were demolished by him.4.
तिन के धाम गिरावत भए ॥४॥
LINE 19
ਜੇਆਪਨੇਗੁਰਤੇਮੁਖਫਿਰਹੈ॥
ਜੋ ਆਪਣੇ ਗੁਰੂ ਤੋਂ ਮੁਖ ਮੋੜ ਲੈਂਦੇ ਹਨ,
जे आपने गुर ते मुख फिर है ॥
LINE 20
ਈਹਾਊਹਾਤਿਨਕੇਗ੍ਰਿਹਿਗਿਰਿਹੈ॥
ਉਨ੍ਹਾਂ ਦੇ ਘਰ ਇਥੇ ਅਤੇ ਉਥੇ (ਲੋਕ ਅਤੇ ਪਰਲੋਕ) ਵਿਚ ਨਸ਼ਟ ਹੋ ਜਾਂਦੇ ਹਨ।
Those who turn away their faces from the Guru, their houses are demolished in this and the next world.
ईहा ऊहा तिन के ग्रिहि गिरि है ॥
LINE 21
ਇਹਾਉਪਹਾਸਨਸੁਰਪੁਰਿਬਾਸਾ॥
ਇਥੇ (ਉਨ੍ਹਾਂ ਨੂੰ) ਮਖ਼ੌਲ ਹੁੰਦੇ ਹਨ ਅਤੇ ਸੁਅਰਗ ਵਿਚ ਨਿਵਾਸ ਨਹੀਂ ਮਿਲਦਾ।
इहा उपहास न सुरपुरि बासा ॥
LINE 22
ਸਭਬਾਤਨਤੇਰਹੇਨਿਰਾਸਾ੫॥॥
ਸਾਰੀਆਂ ਗੱਲਾਂ ਤੋਂ ਨਿਰਾਸ਼ ਹੀ ਰਹਿੰਦੇ ਹਨ ॥੫॥
They are ridiculed here and also do not get and abode in heaven. They also remain disappointed in all things.5.
सभ बातन ते रहे निरासा ॥५॥
LINE 23
ਦੂਖਭੂਖਤਿਨਕੋਰਹੈਲਾਗੀ॥
ਦੁਖ ਅਤੇ ਭੁਖ ਉਨ੍ਹਾਂ ਨੂੰ (ਸਦਾ) ਲਗੀ ਰਹਿੰਦੀ ਹੈ
दूख भूख तिन को रहै लागी ॥
LINE 24
ਸੰਤਸੇਵਤੇਜੋਹੈਤਿਆਗੀ॥
ਜਿਹੜੇ ਸੰਤ-ਸੇਵਾ ਤੋਂ ਕਤਰਾਉਂਦੇ ਹਨ।
They are always inflicted by hunger and sorrow, those, who have forsaken the service of the saints.
संत सेव ते जो है तिआगी ॥
LINE 25
ਜਗਤਬਿਖੈਕੋਈਕਾਮਨਸਰਹੀ॥
(ਉਨ੍ਹਾਂ ਦਾ) ਸੰਸਾਰ ਵਿਚ ਕੋਈ ਕੰਮ ਨਹੀਂ ਸਰਦਾ,
जगत बिखै कोई काम न सरही ॥
LINE 26
ਅੰਤਹਿਕੁੰਡਨਰਕਕੀਪਰਹੀ੬॥॥
ਅੰਤ ਵਿਚ ਉਹ ਨਰਕ-ਕੁੰਡ ਵਿਚ ਜਾ ਡਿਗਦੇ ਹਨ ॥੬॥
None of their wish is fulfilled in the world and in the end, they abide in the fire of the abyss of hell.6.
अंतहि कुंड नरक की परही ॥६॥
LINE 27
ਤਿਨਕੋਸਦਾਜਗਤਿਉਪਹਾਸਾ॥
ਉਨ੍ਹਾਂ ਦੀ ਜਗਤ ਸਦਾ ਹਾਸੀ ਕਰਦਾ ਹੈ
तिन को सदा जगति उपहासा ॥
LINE 28
ਅੰਤਹਿਕੁੰਡਨਰਕਕੀਬਾਸਾ॥
ਅਤੇ ਅੰਤ ਵਿਚ (ਉਨ੍ਹਾਂ ਨੂੰ) ਨਰਕਕੁੰਡ ਵਿਚ ਨਿਵਾਸ ਮਿਲਦਾ ਹੈ।
They are always ridiculed in the world and in the end, they abide in the fire of the abyss of hell.
अंतहि कुंड नरक की बासा ॥
LINE 29
ਗੁਰਪਗਤੇਜੇਬੇਮੁਖਸਿਧਾਰੇ॥
ਗੁਰੂ-ਚਰਨਾਂ ਤੋਂ ਜੋ ਬੇਮੁਖ ਹੁੰਦੇ ਹਨ,
गुर पग ते जे बेमुख सिधारे ॥
LINE 30
ਈਹਾਊਹਾਤਿਨਕੇਮੁਖਕਾਰੇ੭॥॥
ਲੋਕ-ਪਰਲੋਕ ਵਿਚ ਉਨ੍ਹਾਂ ਦੇ ਮੂੰਹ ਕਾਲੇ ਹੁੰਦੇ ਹਨ ॥੭॥
Those, who turn away their face from the feet of the Guru, their faces are blackened in this and the next world.7.
ईहा ऊहा तिन के मुख कारे ॥७॥
LINE 31
ਪੁਤ੍ਰਪਉਤ੍ਰਤਿਨਕੇਨਹੀਫਰੈ॥
ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਨਹੀਂ ਫਲਦੇ
पुत्र पउत्र तिन के नही फरै ॥
LINE 32
ਦੁਖਦੈਮਾਤਪਿਤਾਕੋਮਰੈ॥
ਅਤੇ ਮਾਤਾ ਪਿਤਾ ਨੂੰ (ਜੁਦਾਈ ਦਾ) ਦੁਖ ਦੇ ਕੇ ਮਰ ਜਾਂਦੇ ਹਨ।
Their sons and grandsons do not prosper and they die, creating great agony for their parents.
दुख दै मात पिता को मरै ॥
LINE 33
ਗੁਰਦੋਖੀਸਗਕੀਮ੍ਰਿਤੁਪਾਵੈ॥
ਗੁਰੂ ਦੇ ਦੋਖੀ ਕੁੱਤੇ ਦੀ ਮੌਤੇ ਮਰਨਗੇ।
गुर दोखी सग की म्रितु पावै ॥
LINE 34
ਨਰਕਕੁੰਡਡਾਰੇਪਛੁਤਾਵੈ੮॥॥
ਜਦੋਂ (ਉਨ੍ਹਾਂ ਨੂੰ) ਨਰਕ ਕੁੰਡ ਵਿਚ ਸੁਟਿਆ ਜਾਵੇਗਾ (ਤਾਂ ਉਹ) ਪਛਤਾਉਣਗੇ ॥੮॥
The one, who hath malice of the Guru in his heart, dies the death of ad dog. He repents, when he is thrown in the abyss of hell.8.
नरक कुंड डारे पछुतावै ॥८॥
LINE 35
ਬਾਬੇਕੇਬਾਬਰਕੇਦੋਊ॥
ਬਾਬੇ (ਗੁਰੂ ਨਾਨਕ ਦੇਵ) ਦੇ (ਗੱਦੀਦਾਰਾਂ) ਅਤੇ ਬਾਬਰ (ਬਾਦਸ਼ਾਹ) ਦੇ (ਵਾਰਸਾਂ) ਦੋਹਾਂ ਨੂੰ
बाबे के बाबर के दोऊ ॥
LINE 36
ਆਪਕਰੈਪਰਮੇਸਰਸੋਊ॥
ਆਪ ਪਰਮੇਸ਼ਵਰ ਨੇ ਸਿਰਜਿਆ ਹੈ।
The successors of both, Baba (Nanak) and Badur were created by God Himself.
आप करै परमेसर सोऊ ॥
LINE 37
ਦੀਨਸਾਹਇਨਕੋਪਹਿਚਾਨੋ॥
ਇਨ੍ਹਾਂ ਨੂੰ ਧਰਮ ਦਾ ਬਾਦਸ਼ਾਹ ਸਮਝੋ
दीनसाह इन को पहिचानो ॥
LINE 38
ਦੁਨੀਪਤਿਉਨਕੋਅਨੁਮਾਨੋ੯॥॥
ਅਤੇ ਉਨ੍ਹਾਂ ਨੂੰ ਦੁਨੀਆ ਦਾ ਬਾਦਸ਼ਾਹ ਵਿਚਾਰੋ ॥੯॥
Recognise the former as the spiritual king and the later as temporal king.9.
दुनीपति उन को अनुमानो ॥९॥
LINE 39
ਜੋਬਾਬੇਕੋਦਾਮਨਦੈਹੈ॥
ਜੋ ਬਾਬੇ (ਦੇ ਧਰਮ-ਪ੍ਰਚਾਰ) ਲਈ ਧਨ ਭੇਟ ਨਹੀਂ ਕਰਨਗੇ,
जो बाबे को दाम न दै है ॥
LINE 40
ਤਿਨਤੇਗਹਿਬਾਬਰਕੇਲੈਹੈ॥
ਉਨ੍ਹਾਂ ਤੋਂ ਬਾਬਰ ਵਾਲੇ ਪਕੜ ਕੇ ਲੈ ਲੈਣਗੇ।
Those who do not deliver the Guru’s money, the successors of Babur shall seize and take away forcibly from them.
तिन ते गहि बाबर के लै है ॥
LINE 41
ਦੈਦੈਤਿਨਕੋਬਡੀਸਜਾਇ॥
ਉਨ੍ਹਾਂ ਨੂੰ ਵੱਡੀ ਸਜ਼ਾ ਦੇ ਦੇ ਕੇ,
दै दै तिन को बडी सजाइ ॥
LINE 42
ਪੁਨਿਲੈਹੈਗ੍ਰਹਿਲੂਟਬਨਾਇ੧੦॥॥
ਫਿਰ (ਉਨ੍ਹਾਂ ਦੇ) ਘਰ ਚੰਗੀ ਤਰ੍ਹਾਂ ਲੁਟ ਲੈਣਗੇ ॥੧੦॥
They will be greatly punished (and their houses will he plundered.10.
पुनि लै है ग्रहि लूट बनाइ ॥१०॥
LINE 43
ਜਬਹ੍ਵੈਹੈਬੇਮੁਖਬਿਨਾਧਨ॥
ਜਦ (ਉਹ) ਬੇਮੁਖ (ਮਸੰਦ) ਧਨ ਤੋਂ ਵਾਂਝੇ ਜਾਣਗੇ,
जब ह्वै है बेमुख बिना धन ॥
LINE 44
ਤਬਿਚੜਿਹੈਸਿਖਨਕਹਮਾਗਨ॥
ਤਦ ਫਿਰ (ਉਹ) ਸਿੱਖਾਂ ਪਾਸੋਂ ਮੰਗਣ ਚੜ੍ਹਨਗੇ।
Those impertinent persons will he without money, they will beg for it form the Sikhs.
तबि चड़ि है सिखन कह मागन ॥
LINE 45
ਜੇਜੇਸਿਖਤਿਨੈਧਨਦੈਹੈ॥
ਜਿਹੜੇ ਜਿਹੜੇ ਸਿੱਖ ਉਨ੍ਹਾਂ ਨੂੰ ਧਨ ਦੇਣਗੇ,
जे जे सिख तिनै धन दै है ॥
LINE 46
ਲੂਟਿਮਲੇਛਤਿਨੂਕੌਲੈਹੈ੧੧॥॥
ਉਨ੍ਹਾਂ ਨੂੰ ਮਲੇਛ ਲੁਟ ਲੈਣਗੇ ॥੧੧॥
And those Sikhs, who will give them money, their houses will be plundered by the Malechhas (barbarians).11.
लूटि मलेछ तिनू कौ लै है ॥११॥
LINE 47
ਜਬਹੁਇਹੈਤਿਨਦਰਬਬਿਨਾਸਾ॥
ਜਦੋਂ ਉਨ੍ਹਾਂ ਦਾ ਧਨ ਨਸ਼ਟ ਹੋ ਜਾਵੇਗਾ,
जब हुइ है तिन दरब बिनासा ॥
LINE 48
ਤਬਧਰਿਹੈਨਿਜਿਗੁਰਕੀਆਸਾ॥
ਤਦੋਂ (ਉਹ) ਆਪਣੇ ਗੁਰੂ ਦੀ ਆਸ ਕਰਨਗੇ (ਅਰਥਾਤ ਗੁਰੂ ਦੀ ਸ਼ਰਨ ਵਿਚ ਆਉਣਗੇ)।
When their wealth will be destroyed, then they will keep hopes on their Guru.
तब धरि है निजि गुर की आसा ॥
LINE 49
ਜਬਤੇਗੁਰਦਰਸਨਕੋਐਹੈ॥
ਜਦ ਉਹ ਗੁਰੂ-ਦਰਸ਼ਨਾਂ ਲਈ ਆਉਣਗੇ,
जब ते गुर दरसन को ऐ है ॥
LINE 50
ਤਬਤਿਨਕੋਗੁਰਮੁਖਿਨਲਗੈਹੈ੧੨॥॥
ਤਦ ਉਨ੍ਹਾਂ ਨੂੰ ਗੁਰੂ ਮੂੰਹ ਨਹੀਂ ਲਗਾਵੇਗਾ ॥੧੨॥
They will all come then to have a sight of the Guru, but the Guru will not receive them.12.
तब तिन को गुर मुखि न लगै है ॥१२॥
LINE 51
ਬਿਦਾਬਿਨਾਜੈਹੈਤਬਧਾਮੰ॥
ਤਦ (ਉਹ ਸਿੱਖ ਗੁਰੂ ਦੀ) ਆਗਿਆ ਤੋਂ ਬਿਨਾ ਘਰਾਂ ਨੂੰ ਪਰਤਣਗੇ,
बिदा बिना जै है तब धामं ॥
LINE 52
ਸਰਿਹੈਕੋਈਨਤਿਨਕੋਕਾਮੰ॥
ਉਨ੍ਹਾਂ ਦਾ ਕੋਈ ਕੰਮ ਵੀ ਸਿਰੇ ਨਹੀਂ ਚੜ੍ਹੇਗਾ।
Then without seeking the permission of the Guru, they will return to their homes, therefore none of their work will be fruitful.
सरि है कोई न तिन को कामं ॥
LINE 53
ਗੁਰਦਰਿਢੋਈਨਪ੍ਰਭੁਪੁਰਿਵਾਸਾ॥
(ਜਿਨ੍ਹਾਂ ਨੂੰ) ਗੁਰੂ ਦੇ ਦਰ ਉਤੇ ਢੋਈ ਨਹੀਂ (ਮਿਲਦੀ ਉਨ੍ਹਾਂ ਨੂੰ) ਪ੍ਰਭੂ ਦੇ ਦੁਆਰ ਉਤੇ ਵੀ ਨਿਵਾਸ ਨਹੀਂ ਮਿਲਦਾ।
गुर दरि ढोई न प्रभु पुरि वासा ॥
LINE 54
ਦੁਹੂੰਠਉਰਤੇਰਹੇਨਿਰਾਸਾ੧੩॥॥
ਉਹ ਦੋਹਾਂ ਪਾਸਿਆਂ ਤੋਂ ਨਿਰਾਸ ਰਹਿੰਦੇ ਹਨ ॥੧੩॥
He, who doth not get the refuge at the house of the Guru, he doth not get an abode in the Court of the Lord. He remains disappointed at both the places, in this world as well as the next world.13.
दुहूं ठउर ते रहे निरासा ॥१३॥
LINE 55
ਜੇਜੇਗੁਰਚਰਨਨਰਤਹ੍ਵੈਹੈ॥
ਜੋ ਜੋ (ਲੋਕ) ਗੁਰੂ-ਚਰਨਾਂ ਦੇ ਨਾਲ ਪ੍ਰੀਤ ਲਗਾਉਂਦੇ ਹਨ,
जे जे गुर चरनन रत ह्वै है ॥
LINE 56
ਤਿਨਕੋਕਸਟਿਨਦੇਖਨਪੈਹੈ॥
ਉਨ੍ਹਾਂ ਵਲ ਕਸ਼ਟ ਵੇਖ ਵੀ ਨਹੀਂ ਸਕਦਾ।
Those, who are the devotees of Guru’s feet, the sufferings cannot touch them.
तिन को कसटि न देखन पै है ॥
LINE 57
ਰਿਧਿਸਿਧਿਤਿਨਕੇਗ੍ਰਿਹਮਾਹੀ॥
ਉਨ੍ਹਾਂ ਦੇ ਘਰ ਵਿਚ ਰਿੱਧੀਆਂ ਸਿੱਧੀਆਂ ਸਦਾ ਮੌਜੂਦ ਰਹਿੰਦੀਆਂ ਹਨ।
रिधि सिधि तिन के ग्रिह माही ॥
LINE 58
ਪਾਪਤਾਪਛ੍ਵੈਸਕੈਨਛਾਹੀ੧੪॥॥
ਪਾਪ ਅਤੇ ਤਾਪ (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦੇ ॥੧੪॥
The wealth and prosperity always abide in their house and the sins and ailments cannot even come near their shadow.14.
पाप ताप छ्वै सकै न छाही ॥१४॥
LINE 59
ਤਿਹਮਲੇਛਛ੍ਵੈਹੈਨਹੀਛਾਹਾ॥
ਮਲੇਛ (ਲੋਕ) ਉਨ੍ਹਾਂ ਦੀ ਛਾਇਆ ਨੂੰ ਵੀ ਛੋਹ ਨਹੀਂ ਸਕਦੇ।
तिह मलेछ छ्वै है नही छाहा ॥
LINE 60
ਅਸਟਸਿਧਹ੍ਵੈਹੈਘਰਿਮਾਹਾ॥
ਅੱਠ ਸਿੱਧੀਆਂ (ਉਨ੍ਹਾਂ ਦੇ) ਘਰ ਵਿਚ ਰਹਿੰਦੀਆਂ ਹਨ।
The malechha (barbarian) cannot touch their shadwow, the eight miraculous powers in their house.
असट सिध ह्वै है घरि माहा ॥
LINE 61
ਹਾਸਕਰਤਜੋਉਦਮਉਠੈਹੈ॥
ਹਾਸਾ ਕਰਦਿਆਂ (ਸਹਿਜ ਸੁਭਾਵਿਕ) ਜਿਹੜੇ ਉਦਮ (ਲਈ ਕਦਮ) ਉਠਾਉਂਦੇ ਹਨ,
हास करत जो उदम उठै है ॥
LINE 62
ਨਵੋਨਿਧਿਤਿਨਕੇਘਰਿਐਹੈ੧੫॥॥
ਨੌ ਨਿੱਧਾਂ ਉਨ੍ਹਾਂ ਦੇ ਘਰੀਂ ਆ ਜਾਂਦੀਆਂ ਹਨ ॥੧੫॥
Even if they endeavour to reap gain by way of fun, the nine treasures come to their abode by themselves.15.
नवो निधि तिन के घरि ऐ है ॥१५॥
LINE 63
ਮਿਰਜਾਬੇਗਹੁਤੋਤਿਹਨਾਮੰ॥
ਉਸ (ਅਹਿਦੀਏ ਦਾ) ਨਾਂ ਮਿਰਜ਼ਾ ਬੇਗ ਸੀ
मिरजा बेग हुतो तिह नामं ॥
LINE 64
ਜਿਨਿਢਾਹੇਬੇਮੁਖਨਕੇਧਾਮੰ॥
ਜਿਸ ਨੇ ਗੁਰੂ ਤੋਂ ਬੇਮੁਖ ਹੋਇਆਂ ਦੇ ਘਰ ਢਾਹੇ ਸਨ।
Mirza Beg was the name of the officer, who demolished the houses of the apostates.
जिनि ढाहे बेमुखन के धामं ॥
LINE 65
ਸਭਸਨਮੁਖਗੁਰਆਪਬਚਾਏ॥
ਸਾਰੇ ਸਨਮੁਖ ਸਿੱਖਾਂ ਨੂੰ ਗੁਰੂ ਨੇ ਆਪ ਬਚਾ ਲਿਆ,
सभ सनमुख गुर आप बचाए ॥
LINE 66
ਤਿਨਕੇਬਾਰਨਬਾਂਕਨਪਾਏ੧੬॥॥
ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋ ਸਕਿਆ ॥੧੬॥
Those who remained faithful, were protected by the Guru, not even a little harm was done to them.16.
तिन के बार न बांकन पाए ॥१६॥
LINE 67
ਉਤਅਉਰੰਗਜੀਯਅਧਿਕਰਿਸਾਯੋ॥
ਉਧਰ ਔਰੰਗਜ਼ੇਬ ਮਨ ਵਿਚ ਅਧਿਕ ਕ੍ਰੋਧਵਾਨ ਹੋਇਆ।
उत अउरंग जीय अधिक रिसायो ॥
LINE 68
ਚਾਰਅਹਦੀਯਨਅਉਰਪਠਾਯੋ॥
(ਉਸ ਨੇ) ਚਾਰ ਅਹਿਦੀਏ ਹੋਰ ਭੇਜ ਦਿੱਤੇ।
There the son of Aurangzeb grew most angry, he sent four other officers.
चार अहदीयन अउर पठायो ॥
LINE 69
ਜੇਬੇਮੁਖਤਾਤੇਬਚਿਆਏ॥
ਜੋ ਬੇਮੁਖ ਉਸ (ਮਿਰਜ਼ਾ ਬੇਗ) ਤੋਂ ਬਚ ਨਿਕਲੇ ਸਨ,
जे बेमुख ता ते बचि आए ॥
LINE 70
ਤਿਨਕੇਗ੍ਰਿਹਪੁਨਿਇਨੈਗਿਰਾਏ੧੭॥॥
ਉਨ੍ਹਾਂ ਦੇ ਘਰ ਫਿਰ ਇਨ੍ਹਾਂ ਨੇ ਆ ਕੇ ਢਵਾ ਦਿੱਤੇ ॥੧੭॥
Those apostates who had escaped (the punishment) earlier, there hoses were demolished by the officers. 17.
तिन के ग्रिह पुनि इनै गिराए ॥१७॥
LINE 71
ਜੇਤਜਿਭਜੇਹੁਤੇਗੁਰਆਨਾ॥
ਜਿਹੜੇ ਗੁਰੂ ਦੀ ਓਟ ਛਡ ਕੇ ਭਜੇ ਸਨ,
जे तजि भजे हुते गुर आना ॥
LINE 72
ਤਿਨਪੁਨਿਗੁਰੂਅਹਦੀਅਹਿਜਾਨਾ॥
ਉਨ੍ਹਾਂ ਨੇ ਫਿਰ ਅਹਿਦੀਆਂ ਨੂੰ ਗੁਰੂ ਮੰਨ ਲਿਆ।
Those who had fled form Anandpur forsaking the refuge of the Guru and considered are officers as their Guru.
तिन पुनि गुरू अहदीअहि जाना ॥
LINE 73
ਮੂਤ੍ਰਡਾਰਤਿਨਸੀਸਮੁੰਡਾਏ॥
(ਅਹਿਦੀਆਂ ਨੇ) ਪਿਸ਼ਾਬ ਪਾ ਕੇ (ਉਨ੍ਹਾਂ ਦੇ) ਸਿਰ ਮੁੰਨਵਾ ਦਿੱਤੇ।
मूत्र डार तिन सीस मुंडाए ॥
LINE 74
ਪਾਹੁਰਿਜਾਨਿਗ੍ਰਿਹਹਿਲੈਆਏ੧੮॥॥
(ਇਸ ਨੂੰ) ਪਾਹੁਲ ਸਮਝ ਕੇ (ਉਹ) ਘਰਾਂ ਨੂੰ ਪਰਤੇ ॥੧੮॥
Who have put the urine on their heads and shaved them, it appears that they Guru, these officers enquired about their address from others.18.
पाहुरि जानि ग्रिहहि लै आए ॥१८॥
LINE 75
ਜੇਜੇਭਾਜਿਹੁਤੇਬਿਨੁਆਇਸੁ॥
ਜਿਹੜੇ ਜਿਹੜੇ (ਗੁਰੂ ਦੀ) ਆਗਿਆ ਤੋਂ ਬਿਨਾ (ਆਨੰਦਪੁਰੋਂ) ਭਜੇ ਸਨ,
जे जे भाजि हुते बिनु आइसु ॥
LINE 76
ਕਹੋਅਹਦੀਅਹਿਕਿਨੈਬਤਾਇਸੁ॥
ਦਸੋ, (ਉਨ੍ਹਾਂ ਬਾਰੇ) ਅਹਿਦੀਆਂ ਨੂੰ ਕਿਸ ਨੇ ਦਸਿਆ (ਅਰਥਾਤ ਅਗੰਮੀ ਸ਼ਕਤੀ ਦੇ ਪ੍ਰੇਰੇ ਅਹਿਦੀਏ ਉਨ੍ਹਾਂ ਪਿਛੇ ਲਗ ਗਏ)।
Those who had fled from Anandpur without the permission of their Guru, these officers enquired about their address from others.
कहो अहदीअहि किनै बताइसु ॥
LINE 77
ਮੂੰਡਮੂੰਡਿਕਰਿਸਹਰਿਫਿਰਾਏ॥
(ਉਨ੍ਹਾਂ ਨੂੰ) ਮੁੰਨ ਮੁੰਨ ਕੇ ਸ਼ਹਿਰ ਵਿਚ ਫਿਰਾਇਆ,
मूंड मूंडि करि सहरि फिराए ॥
LINE 78
ਕਾਰਭੇਟਜਨੁਲੈਨਸਿਧਾਏ੧੯॥॥
ਮਾਨੋ ਕਾਰ-ਭੇਟ ਉਗਰਾਹੁਣ ਲਈ ਤੁਰੇ ਹੋਣ ॥੧੯॥
They have got their heads shaved and caused them to move throughout the city. It appears that they have been sent to collect the offerings by the officers.19.
कार भेट जनु लैन सिधाए ॥१९॥
LINE 79
ਪਾਛੈਲਾਗਿਲਰਿਕਵਾਚਲੇ॥
ਉਨ੍ਹਾਂ ਦੇ ਪਿਛੇ ਜੋ ਬੱਚੇ (ਓਇ ਓਇ ਕਰਦੇ) ਚਲ ਰਹੇ ਸਨ,
पाछै लागि लरिकवा चले ॥
LINE 80
ਜਾਨੁਕਸਿਖਸਖਾਹੈਭਲੇ॥
ਮਾਨੋ (ਉਹ ਉਨ੍ਹਾਂ ਦੇ) ਚੰਗੇ ਸਿੱਖ-ਸੇਵਕ ਹੋਣ।
The boys who are following them and jeering them, appear like their disciples and servants.
जानुक सिख सखा है भले ॥
LINE 81
ਛਿਕੇਤੋਬਰਾਬਦਨਚੜਾਏ॥
(ਉਨ੍ਹਾਂ ਦੇ) ਮੂੰਹ ਉਤੇ ਤੋਬਰੇ ਖਿਚ ਕੇ ਚੜ੍ਹਾ ਦਿੱਤੇ ਸਨ,
छिके तोबरा बदन चड़ाए ॥
LINE 82
ਜਨੁਗ੍ਰਿਹਿਖਾਨਮਲੀਦਾਆਏ੨੦॥॥
ਮਾਨੋ ਘਰੋਂ ਮਲੀਦਾ (ਨਿਹਾਰੀ, ਰਾਤਬ) ਖਾਣ ਨੂੰ ਆਇਆ ਹੋਵੇ ॥੨੦॥
The nose-bags containing turd of the horses, tied on their faces make them appear to have received for eating the sweetmeat from their homes.20.
जनु ग्रिहि खान मलीदा आए ॥२०॥
LINE 83
ਮਸਤਕਿਸੁਭੇਪਨਹੀਯਨਘਾਇ॥
(ਉਨ੍ਹਾਂ ਸਾਰਿਆਂ ਦੇ ਮੱਥਿਆਂ ਉਤੇ ਜੁਤੀਆਂ (ਪੈਣ) ਦੇ ਨਿਸ਼ਾਨ ਸਨ,
मसतकि सुभे पनहीयन घाइ ॥
LINE 84
ਜਨੁਕਰਿਟੀਕਾਦਏਬਲਾਇ॥
ਮਾਨੋ (ਅਹਿਦੀਆਂ-ਗੁਰੂ ਨੇ ਉਨ੍ਹਾਂ ਨੂੰ) ਤਿਲਕ ਲਗਾਏ ਹੋਣ।
The marks of the wounds on their foreheads, cussed by the beating with shoes, look like the frontal marks put by the officers (as Guru).
जनु करि टीका दए बलाइ ॥
LINE 85
ਸੀਸਈਂਟਕੇਘਾਇਕਰੇਹੀ॥
ਜੋ (ਉਨ੍ਹਾਂ ਦੇ) ਸਿਰ ਉਤੇ ਇਟਾਂ ਦੇ ਘਾਉ ਕਰਦੇ ਹਨ,
सीस ईंट के घाइ करेही ॥
LINE 86
ਜਨੁਤਿਨੁਭੇਟਪੁਰਾਤਨਦੇਹੀ੨੧॥॥
ਮਾਨੋ (ਕੋਈ) ਪਿਛਲੀ (ਬਾਕੀ ਰਹਿੰਦੀ) ਭੇਂਟ ਦਿੱਤੀ ਹੋਵੇ ॥੨੧॥
The wounds on heads caused by the brick-hittings, appear like the previous offering given to them.21.
जनु तिनु भेट पुरातन देही ॥२१॥
GURBANI.WORLD