LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਦੇਵਸੁਰੇਸਦਿਨੇਸਨਿਸੇਸਮਹੇਸਪੁਰੀਮਹਿਜਾਇਬਸੇਹੈ॥
ਇੰਦਰ ('ਸੁਰੇਸ') ਸੂਰਜ, ਚੰਦ੍ਰਮਾ, ਆਦਿ (ਸਾਰੇ) ਦੇਵਤੇ ਸ਼ਿਵਪੁਰੀ ਵਿਚ ਜਾ ਵਸੇ ਹਨ।
Indra, the king of gods, sun and moon all went to abide in the city of Shiva.,
देव सुरेस दिनेस निसेस महेस पुरी महि जाइ बसे है ॥
LINE 03
ਭੇਸਬੁਰੇਤਹਾਜਾਇਦੁਰੇਸਿਰਕੇਸਜੁਰੇਰਨਤੇਜੁਤ੍ਰਸੇਹੈ॥
ਯੁੱਧ ਦੇ ਡਰੋਂ (ਦੇਵਤੇ) ਬੁਰੇ ਹਾਲ ਉਥੇ ਜਾ ਕੇ ਲੁਕੇ (ਦੁਰੇ) ਹਨ ਅਤੇ (ਨ ਵਾਹਣ ਕਾਰਨ ਉਨ੍ਹਾਂ ਦੇ) ਵਾਲ ਜੁੜ ਗਏ ਹਨ।
They were in bad shape and because of the fear of war, the hair on their heads became of the fear of war, the hair on their heads became matted and enlarged.,
भेस बुरे तहा जाइ दुरे सिर केस जुरे रन ते जु त्रसे है ॥
LINE 04
ਹਾਲਬਿਹਾਲਮਹਾਬਿਕਰਾਲਸੰਭਾਲਨਹੀਜਨੁਕਾਲਗ੍ਰਸੇਹੈ॥
ਹਾਲੋਂ ਬਿਹਾਲ ਹੋ ਕੇ ਬਹੁਤ ਕੁਰੂਪ ਹੋ ਗਏ ਹਨ, (ਉਨ੍ਹਾਂ ਨੂੰ ਸ਼ਰੀਰ ਦੀ) ਸੁਧ ਹੀ ਨਹੀਂ ਰਹੀ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੌਤ ਦੇ ਗ੍ਰਸੇ ਹੋਏ ਹੋਣ।
They had not been able to control themselves and in straitened circumstances, they appeared to be seized by death.,
हाल बिहाल महा बिकराल संभाल नही जनु काल ग्रसे है ॥
LINE 05
ਬਾਰਹੀਬਾਰਪੁਕਾਰਕਰੀਅਤਿਆਰਤਵੰਤਦਰੀਨਿਧਸੇਹੈ੭੩॥॥
ਬਾਰ ਬਾਰ (ਰਖਿਆ ਲਈ) ਪੁਕਾਰਦੇ ਹੋਏ ਪੀੜਤ ਅਵਸਥਾ ਵਿਚ (ਕੈਲਾਸ਼ ਪਰਬਤ ਦੀਆਂ) ਕੰਦਰਾਵਾਂ ਵਿਚ ਵੜੇ ਹੋਏ ਹਨ ॥੭੩॥
They seemed to be repeatedly calling for help and in great suffering lay concealed in caves.73.,
बार ही बार पुकार करी अति आरतवंत दरीनि धसे है ॥७३॥
LINE 06
ਕਾਨਸੁਨੀਧੁਨਿਦੇਵਨਕੀਸਭਦਾਨਵਮਾਰਨਕੋਪ੍ਰਨਕੀਨੋ॥
(ਜਦ ਚੰਡੀ ਨੇ) ਦੇਵਤਿਆਂ ਦੀ ਕੁਰਲਾਹਟ ਕੰਨਾਂ ਨਾਲ ਸੁਣੀ (ਤਦ) ਸਾਰਿਆਂ ਦੈਂਤਾਂ ਨੂੰ ਮਾਰਨ ਦੀ ਪ੍ਰਤਿਗਿਆ ਕੀਤੀ।
When the most powerful Chandika heard the cries of gods with her own ears, she avowed to kill all the demons.,
कान सुनी धुनि देवन की सभ दानव मारन को प्रन कीनो ॥
LINE 07
ਹੁਇਕੈਪ੍ਰਤਛਮਹਾਬਰਚੰਡਿਸੁਕ੍ਰੁਧਹ੍ਵੈਜੁਧਬਿਖੈਮਨਦੀਨੋ॥
ਮਹਾ ਬਲਵਾਨ ਚੰਡੀ ਪ੍ਰਤਖ ਹੋਈ ਅਤੇ ਕ੍ਰੋਧਵਾਨ ਹੋ ਕੇ ਯੁੱਧ ਵਲ ਮਨ ਨੂੰ ਮੋੜਿਆ।
The mighty goddess manifested herself and in great rage, she engrossed her mind in thoughts of war.,
हुइ कै प्रतछ महा बर चंडि सु क्रुध ह्वै जुध बिखै मन दीनो ॥
LINE 08
ਭਾਲਕੋਫੋਰਕੈਕਾਲੀਭਈਲਖਿਤਾਛਬਿਕੋਕਬਿਕੋਮਨਭੀਨੋ॥
(ਦੁਰਗਾ ਦਾ) ਮੱਥਾ ਫੋੜ ਕੇ ਕਾਲੀ ਪ੍ਰਗਟ ਹੋਈ ਜਿਸ ਦੀ ਛਵੀ ਨੂੰ ਵੇਖ ਕੇ ਕਵੀ ਦਾ ਮਨ (ਇਹ ਉਪਮਾ ਦੇਣ ਲਈ) ਲਲਚਾਇਆ;
At that juncture, the goddess Kali appeared by bursting. Her forehead, visualizing this it appeared to the poet’s mind,
भाल को फोर कै काली भई लखि ता छबि को कबि को मन भीनो ॥
LINE 09
ਦੈਤਸਮੂਹਿਬਿਨਾਸਨਕੋਜਮਰਾਜਤੇਮ੍ਰਿਤਮਨੋਭਵਲੀਨੋ੭੪॥॥
ਮਾਨੋ ਦੈਂਤਾਂ ਦੇ ਸਮੂਹ ਦਾ ਵਿਨਾਸ਼ ਕਰਨ ਲਈ ਯਮ-ਰਾਜ ਤੋਂ ਮ੍ਰਿਤੂ ਨੇ ਜਨਮ ਲਿਆ ਹੋਵੇ ॥੭੪॥
That in order to destroy all the demos, the death had incarnated in the form of Kali.74.,
दैत समूहि बिनासन को जम राज ते म्रित मनो भव लीनो ॥७४॥
LINE 10
ਪਾਨਕ੍ਰਿਪਾਨਧਰੇਬਲਵਾਨਸੁਕੋਪਕੈਬਿਜੁਲਜਿਉਗਰਜੀਹੈ॥
ਬਲਵਾਨ (ਕਾਲੀ) ਹੱਥ ਵਿਚ ਤਲਵਾਰ ਫੜ ਕੇ ਕ੍ਰੋਧ ਨਾਲ ਬਿਜਲੀ ਵਾਂਗ ਗਰਜੀ ਹੈ।
That powerful goddess, taking the sword in her hand, in great ire, thundered like lightning.,
पान क्रिपान धरे बलवान सु कोप कै बिजुल जिउ गरजी है ॥
LINE 11
ਮੇਰੁਸਮੇਤਹਲੇਗਰੂਏਗਿਰਸੇਸਕੇਸੀਸਧਰਾਲਰਜੀਹੈ॥
(ਉਸ ਦੀ ਗਰਜਨਾ ਨਾਲ) ਸੁਮੇਰ ਪਰਬਤ ਸਮੇਤ ਵਡੇ ਵਡੇ ('ਗਰੂਏ') ਪਹਾੜ ਹਿਲ ਗਏ ਹਨ ਅਤੇ ਸ਼ੇਸ਼-ਨਾਗ ਦੇ ਸਿਰ ਉਤੇ ਟਿਕੀ ਧਰਤੀ ਵੀ ਕੰਬ ਗਈ ਹੈ।
Hearing her thunder, the great mountains like Sumeru shook and the earth resting on the hood of Sheshnaga trembled.,
मेरु समेत हले गरूए गिर सेस के सीस धरा लरजी है ॥
LINE 12
ਬ੍ਰਹਮਧਨੇਸਦਿਨੇਸਡਰਿਓਸੁਨਕੈਹਰਿਕੀਛਤੀਆਤਰਜੀਹੈ॥
(ਉਸ ਗਰਜ ਨੂੰ) ਸੁਣ ਕੇ ਬ੍ਰਹਮਾ, ਕੁਬੇਰ, ਸੂਰਜ ਆਦਿ ਡਰ ਗਏ ਹਨ ਅਤੇ ਵਿਸ਼ਣੂ (ਹਰਿ) ਦੀ ਛਾਤੀ ਵੀ ਧੜਕਣ ਲਗ ਗਈ ਹੈ।
Brahma, Kuber, Sun etc., were frightened and the chest of Shiva throbbed.,
ब्रहम धनेस दिनेस डरिओ सुन कै हरि की छतीआ तरजी है ॥
LINE 13
ਚੰਡਪ੍ਰਚੰਡਅਖੰਡਲੀਏਕਰਿਕਾਲਿਕਾਕਾਲਹੀਜਿਉਅਰਜੀਹੈ੭੫॥॥
ਪ੍ਰਚੰਡ ਤਿਖੀ ਅਖੰਡ (ਤਲਵਾਰ) ਹੱਥ ਵਿਚ ਲੈ ਕੇ ਕਾਲਕਾ ਕਾਲ ਵਾਂਗ ਪ੍ਰਗਟ ਹੋਈ ਹੈ ॥੭੫॥
Highly glorious Chandi, in her blanced state, creating Kalika like death, spoke thus.75.,
चंड प्रचंड अखंड लीए करि कालिका काल ही जिउ अरजी है ॥७५॥
GURBANI.WORLD