ਕਬਿਤੁ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 952
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
Kabit
कबितु ॥
LINE 02
ਦੇਖੇਮੁਖਜੀਹੌਬਿਨੁਦੇਖੇਪਿਯਹੂੰਨਪਾਣੀਤਾਤਮਾਤਤ੍ਯਾਗਬਾਤਇਹੈਹੈਪ੍ਰਤੀਤਕੀ॥
(ਮੈਂ) ਉਸ ਦਾ ਮੁਖ ਵੇਖ ਕੇ ਜੀਵਾਂਗੀ ਅਤੇ ਵੇਖੇ ਬਿਨਾ ਪਾਣੀ ਵੀ ਨਹੀਂ ਪੀਵਾਂਗੀ, ਮਾਤਾ ਪਿਤਾ ਨੂੰ ਤਿਆਗ ਦਿਆਂਗੀ, ਇਹੀ ਭਰੋਸੇ ਦੀ ਗੱਲ ਹੈ।
‘I will live by his vision and will not drink even water withont espying him.
देखे मुख जीहौ बिनु देखे पिय हूं न पाणी तात मात त्याग बात इहै है प्रतीत की ॥
LINE 03
ਐਸੋਪ੍ਰਨਲੈਹੌਪਿਯਕਹੈਸੋਈਕਾਜਕੈਹੌਅਤਿਹੀਰਿਝੈਹੌਯਹੈਸਿਛਾਰਾਜਨੀਤਕੀ॥
(ਮੈਂ ਤਾਂ) ਅਜਿਹਾ ਪ੍ਰਣ ਲਵਾਂਗੀ ਕਿ ਜੋ ਪ੍ਰੀਤਮ ਕਹੇਗਾ, ਉਹੀ ਕੰਮ ਕਰਾਂਗੀ, (ਉਸ ਨੂੰ) ਬਹੁਤ ਪ੍ਰਸੰਨ ਕਰਾਂਗੀ, ਇਹੀ ਰਾਜਨੀਤੀ ਦੀ ਸਿਖਿਆ ਹੈ।
‘I will sacrifice my parents, and this is the criteria of my life. ‘I swear to do whatever he asks.
ऐसो प्रन लैहौ पिय कहै सोई काज कैहौ अति ही रिझैहौ यहै सिछा राजनीत की ॥
LINE 04
ਜੌਕਹੈਬਕੈਹੌਕਹੈਪਾਨੀਭਰਿਆਨਿਦੈਹੌਹੇਰੇਬਲਿਜੈਹੌਸੁਨਸਖੀਬਾਤਚੀਤਕੀ॥
(ਉਹ) ਜੋ ਕਹੇਗਾ, (ਉਹੀ) ਕਹਾਂਗੀ, ਜੋ ਕਹੇਗਾ ਤਾਂ ਪਾਣੀ ਭਰ ਲਿਆਵਾਂਗੀ, (ਉਸ ਨੂੰ) ਵੇਖ ਕੇ ਬਲਿਹਾਰੀ ਜਾਵਾਂਗੀ, ਹੇ ਸਖੀ! (ਮੇਰੇ) ਚਿਤ ਦੀ ਗੱਲ ਸੁਣ ਲੈ।
‘I will serve him to the full extent, and that is my only desire. ‘If he asks me to fetch a glass of water, I will do that. ‘Listen my friends; I am a sacrifice to his elocution.
जौ कहै बकैहौ कहै पानी भरि आनि दैहौ हेरे बलि जैहौ सुन सखी बात चीत की ॥
LINE 05
ਲਗਨਨਿਗੌਡੀਲਾਗੀਜਾਤੈਨੀਦਭੂਖਿਭਾਗੀਪ੍ਯਾਰੋਮੀਤਮੇਰੋਹੋਪਿਯਾਰੀਅਤਿਮੀਤਕੀ੨੮॥॥
(ਉਸ ਨਾਲ) ਭੈੜੀ ਪ੍ਰੀਤ ਦੇ ਲਗਣ ਨਾਲ ਨੀਂਦਰ ਅਤੇ ਭੁਖ ਚਲੀ ਗਈ ਹੈ। (ਉਹ) ਮੇਰਾ ਪਿਆਰਾ ਮਿਤਰ ਹੈ ਅਤੇ (ਮੈਂ ਉਸ) ਮਿਤਰ ਦੀ ਪਿਆਰੀ ਹਾਂ ॥੨੮॥
‘Since my attachment with him, I have lost all my appetite as well as sleep ‘I am all for my lover and my lover is all for me.’(28)
लगन निगौडी लागी जा तै नीद भूखि भागी प्यारो मीत मेरो हो पियारी अति मीत की ॥२८॥
GURBANI.WORLD