ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਨਮਸਤੁਲਪ੍ਰਣਾਮੇਸਮਸਤੁਲਪ੍ਰਣਾਸੇ॥
ਸਭਨਾਂ ਦੁਆਰਾ ਨਮਸਕਾਰੇ ਜਾਣ ਵਾਲੇ (ਉਸ ਪ੍ਰਭੂ ਨੂੰ) ਮੇਰਾ ਪ੍ਰਨਾਮ ਹੈ, ਜੋ ਸਭ ਦਾ ਸੰਘਾਰਕ ਹੈ, ਨਾਸ਼ ਤੋਂ ਪਰੇ ਹੈ,
Salutation to Thee O Most Venerated and Destroyer of all Lord!
नमसतुल प्रणामे समसतुल प्रणासे ॥
ਅਗੰਜੁਲਅਨਾਮੇਸਮਸਤੁਲਨਿਵਾਸੇ॥
ਨਾਮ ਤੋਂ ਰਹਿਤ ਹੈ ਅਤੇ ਸਭ ਵਿਚ ਵਸਦਾ ਹੈ।
Salutation to Thee O Indestructible, Nameless and All-Pervading Lord!
अगंजुल अनामे समसतुल निवासे ॥
ਨ੍ਰਿਕਾਮੰਬਿਭੂਤੇਸਮਸਤੁਲਸਰੂਪੇ॥
ਕਾਮਨਾਵਾਂ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ ਹੈ)।
Salutation to Thee O Desireless, Glorious and All-Pervading Lord!
न्रिकामं बिभूते समसतुल सरूपे ॥
ਕੁਕਰਮੰਪ੍ਰਣਾਸੀਸੁਧਰਮੰਬਿਭੂਤੇ॥੧੯੭॥
ਉਹ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੁਭ ਧਰਮ ਨੂੰ ਸੁਸਜਿਤ ਕਰਨ ਵਾਲਾ ਹੈ ॥੧੯੭॥
Salutation to Thee O Destroyer of Evil and Illuminator of Supreme Piety Lord! 197.
कुकरमं प्रणासी सुधरमं बिभूते ॥१९७॥
ਸਦਾਸੱਚਿਦਾਨੰਦਸੱਤ੍ਰੰਪ੍ਰਣਾਸੀ॥
(ਹੇ ਪ੍ਰਭੂ! ਤੂੰ) ਸਦਾ ਚੇਤਨ ਅਤੇ ਆਨੰਦ-ਸਰੂਪ ਹੈਂ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ।
Salutation to Thee O Perpetual Embodiment of Truth, Consciousness and Bliss and Destroyer of enemies Lord!
सदा सचिदानंद सत्रं प्रणासी ॥
ਕਰੀਮੁਲਕੁਨਿੰਦਾਸਮਸਤੁਲਨਿਵਾਸੀ॥
(ਤੂੰ) ਮਿਹਰ ਕਰਨ ਵਾਲਾ, ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈਂ।
Salutation to Thee O Gracious Creator and All-Pervading Lord!
करीमुल कुनिंदा समसतुल निवासी ॥
ਅਜਾਇਬਬਿਭੂਤੇਗ਼ਜ਼ਾਇਬਗਨੀਮੇ॥
(ਤੂੰ) ਅਦਭੁਤ ਸੰਪੱਤੀ ਵਾਲਾ, ਦੁਸ਼ਮਣਾਂ ਉਤੇ ਕਹਿਰ ਢਾਉਣ ਵਾਲਾ,
Salutation to Thee O Wonderful, Glorious and Calamity for enemies Lord!
अजाइब बिभूते ग़ज़ाइब गनीमे ॥
ਹਰੀਅੰਕਰੀਅੰਕਰੀਮੁਲਰਹੀਮੇ॥੧੯੮॥
ਨਾਸ਼ ਕਰਨ ਵਾਲਾ, ਸਿਰਜਨ ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ ਵਾਲਾ ਹੈਂ ॥੧੯੮॥
Salutation to Thee O Destroyer, Creator, Gracious and Merciful Lord! 198.
हरीअं करीअं करीमुल रहीमे ॥१९८॥
ਚੱਤ੍ਰਚੱਕ੍ਰਵਰਤੀਚੱਤ੍ਰਚੱਕ੍ਰਭੁਗਤੇ॥
ਚੌਹਾਂ ਚੱਕਾਂ ਵਿਚ ਵਿਚਰਨ ਵਾਲਾ, ਚੌਹਾਂ ਚੱਕਾਂ ਨੂੰ ਭੋਗਣ ਵਾਲਾ,
Salutation to Thee O Pervader and Enjoyer in all the four directions Lord!
चत्र चक्र वरती चत्र चक्र भुगते ॥
ਸੁਯੰਭਵਸੁਭੰਸਰਬਦਾਸਰਬਜੁਗਤੇ॥
ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;
Salutation to Thee O Self-Existent, Most Beautiful and United with all Lord!
सुयंभव सुभं सरबदा सरब जुगते ॥
ਦੁਕਾਲੰਪ੍ਰਣਾਸੀਦਿਆਲੰਸਰੂਪੇ॥
ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;
Salutation to Thee O Destroyer of hard times and Embodiment of Mercy Lord!
दुकालं प्रणासी दिआलं सरूपे ॥
ਸਦਾਅੰਗਸੰਗੇਅਭੰਗੰਬਿਭੂਤੇ॥੧੯੯॥
(ਤੂੰ) ਸਦਾ ਅੰਗ-ਸੰਗ ਰਹਿੰਦਾ ਹੈਂ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ ਬਖ਼ਸ਼ਦਾ ਹੈਂ ॥੧੯੯॥
Salutation to thee O Ever present with all, Indestructible and Glorious Lord! 199.
सदा अंग संगे अभंगं बिभूते ॥१९९॥
GURBANI.WORLD